ਚੰਡੀਗੜ੍ਹ (ਬਿਊਰੋ)-ਕੋਰੋਨਾ ਵਾਇਰਸ ਨੇ ਪੰਜਾਬ ’ਚ ਕਹਿਰ ਮਚਾਇਆ ਹੋਇਆ ਹੈ, ਜਿਸ ਨੇ ਅੱਜ 31 ਲੋਕਾਂ ਦੀ ਜਾਨ ਲੈ ਲਈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 7986 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 477, ਲੁਧਿਆਣਾ ’ਚ 1048, ਜਲੰਧਰ ’ਚ 975, ਐੱਸ. ਏ. ਐੱਸ. ਨਗਰ ’ਚ 1360, ਪਠਾਨਕੋਟ ’ਚ 210, ਅੰਮ੍ਰਿਤਸਰ ’ਚ 525, ਫਤਿਹਗੜ੍ਹ ਸਾਹਿਬ ’ਚ 158, ਗੁਰਦਾਸਪੁਰ ’ਚ 232, ਹੁਸ਼ਿਆਰਪੁਰ ’ਚ 545, ਬਠਿੰਡਾ ’ਚ 631, ਰੋਪੜ ’ਚ 256, ਤਰਨਤਾਰਨ ’ਚ 54, ਫਿਰੋਜ਼ਪੁਰ ’ਚ 88, ਸੰਗਰੂਰ ’ਚ 123, ਮੋਗਾ ’ਚ 149, ਕਪੂਰਥਲਾ ’ਚ 268, ਬਰਨਾਲਾ ’ਚ 25, ਫਾਜ਼ਿਲਕਾ ’ਚ 232, ਸ਼ਹੀਦ ਭਗਤ ਸਿੰਘ ਨਗਰ 243, ਫਰੀਦਕੋਟ 142, ਮਾਨਸਾ 98, ਮੁਕਤਸਰ ’ਚ 147 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : ਜਦੋਂ ਵੋਟਰ ਬਣਿਆ ਸਕਾ ਪਰ ਕਿਸਮਤ ਦੇ ਗਈ ਦਗ਼ਾ, ਪਿਛਲੀਆਂ 5 ਚੋਣਾਂ ’ਚ 1 ਫੀਸਦੀ ਤੋਂ ਘੱਟ ਵੋਟਾਂ ਨਾਲ ਹਾਰੇ 35 ਨੇਤਾ
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 6,92,526 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16882 ਲੋਕਾਂ ਦੀ ਮੌਤ ਹੋ ਚੁੱਕੀ ਹੈ। 628244 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
ਇਹ ਵੀ ਪੜ੍ਹੋ : ED ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਦਾ ਕੀਤਾ ਰੁਖ਼, ਕਿਹਾ-ਸਿਆਸਤ ਤੋਂ ਪ੍ਰੇਰਿਤ ਹੈ ਛਾਪੇਮਾਰੀ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਗੁਰੂਸਰ ਟੈਲੀਕਾਮ ’ਤੇ 6 ਹਥਿਆਰਬੰਦ ਲੁਟੇਰਿਆਂ ਵਲੋਂ ਜਾਨਲੇਵਾ ਹਮਲਾ, ਲੱਖਾਂ ਦੀ ਨਕਦੀ ਲੈ ਹੋਏ ਫ਼ਰਾਰ
NEXT STORY