ਜਲੰਧਰ : ਜਲੰਧਰ ਵਿੱਚ ਅੱਜ ਕਲਾ ਅਤੇ ਰੰਗਮੰਚ ਦੇ ਪ੍ਰੇਮੀਆਂ ਲਈ ਇਕ ਸੁਨਹਿਰੀ ਦਿਨ ਹੈ। ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਦਾ ਪ੍ਰਸਿੱਧ ਸ਼ੋਅ 'ਬੰਦੇ ਬਣੋ ਬੰਦੇ' ਅੱਜ ਸ਼ਹਿਰ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਪ੍ਰਬੰਧਕਾਂ ਵੱਲੋਂ ਇਹ ਸ਼ੋਅ ਬਿਲਕੁਲ ਮੁਫਤ (ਫਰੀ) ਦਿਖਾਇਆ ਜਾ ਰਿਹਾ ਹੈ।
ਇਹ ਸ਼ੋਅ ਸ਼ਾਮ 6:00 ਵਜੇ ਸ਼ੁਰੂ ਹੋਵੇਗਾ। ਇਸ ਦਾ ਆਯੋਜਨ ਸੀ.ਟੀ. ਇੰਸਟੀਚਿਊਟ (CT Institute), ਜਲੰਧਰ ਦੇ ਸ਼ਾਹਪੁਰ ਕੈਂਪਸ, 66 ਫੁੱਟ ਰੋਡ ਵਿਖੇ ਕੀਤਾ ਜਾਵੇਗਾ। ਇਸ ਸ਼ੋਅ ਵਿਚ ਦਰਸ਼ਕ ਰਾਣਾ ਰਣਬੀਰ ਦੀ ਕਲਾ ਦਾ ਅਨੰਦ ਮਾਣ ਸਕਣਗੇ। ਵਧੇਰੇ ਜਾਣਕਾਰੀ ਜਾਂ ਕਿਸੇ ਵੀ ਪੁੱਛਗਿੱਛ ਲਈ, ਤੁਸੀਂ 9988955500 'ਤੇ ਸੰਪਰਕ ਕਰ ਸਕਦੇ ਹੋ। ਇਹ ਸ਼ੋਅ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਸੁਭਾਅ 'ਤੇ ਅਧਾਰਿਤ ਇਕ ਪ੍ਰਭਾਵਸ਼ਾਲੀ ਪੇਸ਼ਕਾਰੀ ਹੋਵੇਗੀ। ਕਲਾ ਪ੍ਰੇਮੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ਦਾ ਲਾਹਾ ਲੈਣ ਲਈ ਸਮੇਂ ਸਿਰ ਪਹੁੰਚਣ।
ਇੰਝ ਬੁੱਕ ਕਰਵਾਓ ਸੀਟਾਂ
ਆਪਣੀਆਂ ਸੀਟਾਂ ਰਿਜ਼ਰਵ ਕਰਨ ਲਈ ਹੇਠ ਲਿਖੀ ਜਾਣਕਾਰੀ WhatsApp ਨੰਬਰ +91 99889 55500 'ਤੇ ਰਜਿਸਟ੍ਰੇਸ਼ਨ ਅਤੇ ਬੁਕਿੰਗ ਲਈ ਭੇਜੋ :
* ਨਾਂ
* ਪਿਤਾ ਦਾ ਨਾਂ
* ਉਮਰ
* ਮੋਬਾਈਲ ਨੰਬਰ
* ਲੋੜੀਂਦੀਆਂ ਸੀਟਾਂ ਦੀ ਗਿਣਤੀ
ਦੱਸ ਦਈਏ ਕਿ ਪਾਸ ਇਵੈਂਟ ਵਾਲੇ ਦਿਨ ਵੈਨਿਊ 'ਤੇ 5:00 ਵਜੇ ਤੋਂ ਇਕੱਠੇ ਕੀਤੇ ਜਾ ਸਕਦੇ ਹਨ ਜਾਂ ਪਹਿਲਾਂ ਤੋਂ JSDC ਗਲੋਬਲ ਹੈੱਡ ਆਫਿਸ ਤੋਂ 178, ਪੁਲਸ ਲਾਈਨਜ਼ ਰੋਡ, ਰਣਜੀਤ ਨਗਰ, ਜਲੰਧਰ ਵਿਖੇ ਲਏ ਜਾ ਸਕਦੇ ਹਨ। ਇਹ ਜਾਣਕਾਰੀ JSDC ਗਲੋਬਲ ਦੇ ਚੇਅਰਮੈਨ ਬੀਰ ਕਮਲ ਸਿੰਘ ਨੇ ਸਾਂਝੀ ਕੀਤੀ।
ਪੰਜਾਬ : ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ, ਫੋਰਚੂਨਰ ਸਵਾਰ ਪੰਜ ਲੋਕਾਂ ਦੀ ਮੌਤ
NEXT STORY