ਚੰਡੀਗੜ੍ਹ (ਰਮਨਜੀਤ) : ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪੀ. ਜੀ. ਆਈ. ’ਚ ਭਰਤੀ ਕਰਾਏ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਇਨ੍ਹਾਂ ’ਚ ਕੋਈ ਸੱਚਾਈ ਨਹÄ ਹੈ ਕਿਉਂਕਿ ਬ੍ਰਹਮਪੁਰਾ ਪੀ. ਜੀ. ਆਈ. ਆਪਣੇ ਚੈੱਕਅਪ ਲਈ ਗਏ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਅਖਬਾਰਾਂ ’ਚ ਛਪੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੀ. ਜੀ. ਆਈ. ’ਚ ਭਰਤੀ ਹੋਣ ਦੀ ਖਬਰ ’ਚ ਕੋਈ ਸੱਚਾਈ ਨਹÄ ਹੈ ਅਤੇ ਬ੍ਰਹਮਪੁਰਾ ਚੰਗੀ ਸਿਹਤ ਵਾਲੀ ਸਥਿਤੀ ਅਤੇ ਚੜ੍ਹਦੀ ਕਲਾ ’ਚ ਹਨ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਆਮ ਤੌਰ ’ਤੇ ਆਪਣੀ ਜਾਂਚ ਕਰਵਾਉਣ ਲਈ ਪੀ. ਜੀ. ਆਈ. ਹਸਪਤਾਲ ਵਿਖੇ ਗਏ ਸਨ।
ਹਡ਼੍ਹ ਪ੍ਰਭਾਵਿਤ ਪਿੰਡਾਂ ਵਿਚ ਵਿਆਪਕ ਸਫਾਈ ਮੁਹਿੰਮ ਆਰੰਭ
NEXT STORY