ਖਰੜ (ਰਣਬੀਰ) : ਥਾਣਾ ਸਦਰ ਖਰੜ ਪੁਲਸ ਨੂੰ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨ 'ਚ ਕਾਮਯਾਬੀ ਹੱਥ ਲੱਗੀ ਹੈ, ਜਿਸ ਦੇ ਮੈਂਬਰ ਖੁਦ ਨੂੰ ਪੁਲਸ ਮੁਲਾਜ਼ਮ ਦੱਸਦਿਆਂ ਲੋਕਾਂ ਕੋਲੋਂ ਜਬਰੀ ਵਸੂਲੀ ਕਰਨ, ਧਮਕੀਆਂ ਦੇਣ, ਟਾਰਗੈੱਟ ਕੀਤੇ ਲੋਕਾਂ ਨੂੰ ਅਗਵਾ ਕਰ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। ਪੁਲਸ ਵੱਲੋਂ ਇਸ ਸਬੰਧ 'ਚ ਗਿਰੋਹ ਦੇ ਮੈਂਬਰਾਂ ਖ਼ਿਲਾਫ਼ ਧਾਰਾ 419, 365, 384, 506, 34 ਅਧੀਨ ਮਾਮਲਾ ਦਰਜ ਕਰ 5 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : OMG! ਰੈਸਟੋਰੈਂਟ 'ਚ ਖਾਣੇ ਦਾ ਆਨੰਦ ਲੈ ਰਹੀ ਸੀ ਔਰਤ, ਅਚਾਨਕ ਆ ਡਿੱਗਾ ਮਰਿਆ ਚੂਹਾ
ਜਾਣਕਾਰੀ ਦਿੰਦਿਆਂ ਐੱਸਪੀ (ਰੂਰਲ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਇੰਚਾਰਜ ਜਗਜੀਤ ਸਿੰਘ ਦੀ ਅਗਵਾਈ ਹੇਠ ਏਐੱਸਆਈ ਕੁਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਨਾਕੇਬੰਦੀ ਦੌਰਾਨ 200 ਫੁੱਟ ਏਅਰਪੋਰਟ ਰੋਡ 'ਤੇ ਮੌਜੂਦ ਸੀ। ਇਸੇ ਦੌਰਾਨ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਯਾਦਵਿੰਦਰ ਸਿੰਘ ਬਡਾਲੀ ਆਲਾ ਸਿੰਘ ਫਤਿਹਗੜ੍ਹ ਸਾਹਿਬ, ਬਲਜਿੰਦਰ ਸਿੰਘ ਸਿੱਧਵਾਂ ਬੇਟ ਲੁਧਿਆਣਾ, ਤਰਨਜੀਤ ਸਿੰਘ ਮੋਹਾਲੀ ਸਣੇ ਇਨ੍ਹਾਂ ਦੇ ਹੋਰ ਸਾਥੀ ਇਕ ਗੱਡੀ 'ਚ ਸਵਾਰ ਹੋ ਕੇ ਆਪਣੇ-ਆਪ ਨੂੰ ਪੁਲਸ ਮੁਲਾਜ਼ਮ ਦੱਸ ਲੋਕਾਂ ਕੋਲੋਂ ਜਬਰੀ ਉਗਰਾਹੀ, ਧਮਕਾਉਣ ਅਤੇ ਅਗਵਾ ਕਰ ਵਸੂਲੀ ਕਰਦੇ ਆ ਰਹੇ ਹਨ, ਜੋ ਅੱਜ ਵੀ ਇਸੇ ਫਿਰਾਕ 'ਚ ਇਸ ਏਰੀਏ ਅੰਦਰ ਇਕ ਗੱਡੀ 'ਚ ਘੁੰਮ ਰਹੇ ਹਨ।
ਇਹ ਵੀ ਪੜ੍ਹੋ : ਸਤੰਬਰ 'ਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰ ਸਕਦੇ ਹਨ PM ਮੋਦੀ
ਜਾਂਚ ਦੌਰਾਨ ਉਕਤ ਤਿੰਨੋਂ ਉਹੀ ਵਿਅਕਤੀ ਨਿਕਲੇ, ਜਿਨ੍ਹਾਂ ਬਾਰੇ ਇਤਲਾਹ ਹਾਸਲ ਹੋਈ ਸੀ। ਇਸ 'ਤੇ ਤਿੰਨਾਂ ਨੂੰ ਹਿਰਾਸਤ 'ਚ ਲੈ ਕੇ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਦੋਸ਼ੀਆਂ ਨੇ ਜੁਰਮ ਕਬੂਲਦਿਆਂ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਸ਼ਾਮਲ ਰਹਿੰਦੇ ਆ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਦੇ 2 ਹੋਰ ਸਾਥੀਆਂ ਜਸਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਦੋਵੇਂ ਵਾਸੀ ਖਰੜ ਨੂੰ ਇਸ ਮਾਮਲੇ ਅੰਦਰ ਨਾਮਜ਼ਦ ਕਰਦਿਆਂ ਖਰੜ ਦੇ ਤੋਲੇ ਮਾਜਰਾ ਤੋਂ ਪਿੰਡ ਮਗਰ ਨੂੰ ਜਾਂਦੀਆਂ ਬਾਗਾਂ ਕੋਲੋਂ ਦੀ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਨਕਲੀ ਸੋਨਾ ਤੇ ਜਾਅਲੀ ਨੋਟਾਂ ਦੀ ਤਸਕਰੀ ਦੇ ਦੋਸ਼ 'ਚ ਭਾਰਤੀ ਸਮੇਤ 2 ਗ੍ਰਿਫ਼ਤਾਰ
ਪੁੱਛਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਗਿਰੋਹ ਜਿਸ ਦੇ ਮੈਂਬਰ ਸਿਹਤ ਪੱਖੋਂ ਚੰਗੇ ਉੱਚੇ-ਲੰਮੇ ਅਤੇ ਤੰਦਰੁਸਤ ਨਜ਼ਰ ਆਉਂਦੇ ਹਨ, ਆਪਣੀ ਇਸ ਦਿੱਖ ਦਾ ਗਲਤ ਇਸਤੇਮਾਲ ਕਰ ਪੂਰੀ ਪਲਾਨਿੰਗ ਦੇ ਨਾਲ ਆਪਣਾ ਸ਼ਿਕਾਰ ਤੈਅ ਕਰਦੇ ਸਨ, ਜੋ ਖੁਦ ਨੂੰ ਪੁਲਸ ਨਾਲ ਸਬੰਧਤ ਕ੍ਰਾਈਮ ਬ੍ਰਾਂਚ, ਐੱਸਟੀਐੱਫ ਆਦਿ ਵਿੰਗ ਦੇ ਮੁਲਾਜ਼ਮ ਦੱਸ ਕੇ ਤੇ ਇਸ ਦੀ ਧੌਂਸ ਵਿਖਾ ਕੇ ਲੋਕਾਂ ਪਾਸੋਂ ਜਬਰੀ ਵਸੂਲੀ ਕਰਨ ਦੇ ਨਾਲ ਉਨ੍ਹਾਂ ਨੂੰ ਝੂਠੇ ਕੇਸ 'ਚ ਫਸਾਉਣ ਦਾ ਦਬਕਾ ਮਾਰ ਅਗਵਾ ਤੱਕ ਕਰ ਲੈਂਦੇ ਸਨ ਅਤੇ ਛੱਡਣ ਦੇ ਬਹਾਨੇ ਮੋਟੀ ਫਿਰੌਤੀ ਦੀ ਡਿਮਾਂਡ ਰੱਖਦੇ ਸਨ। ਇਸ ਦੇ ਬਦਲੇ ਉਸ ਵਿਅਕਤੀ ਨਾਲ ਜਿੱਥੇ ਸੈਟਿੰਗ ਹੁੰਦੀ, ਉਹ ਰਕਮ ਉਸ ਕੋਲੋਂ ਲੈ ਲੈਂਦੇ ਸਨ। ਇਸ ਤਰ੍ਹਾਂ ਉਹ ਲਗਾਤਾਰ ਆਪਣੇ ਇਸ ਨਾਜਾਇਜ਼ ਧੰਦੇ ਨੂੰ ਅੰਜਾਮ ਦਿੰਦੇ ਆ ਰਹੇ ਸਨ।
ਇਹ ਵੀ ਪੜ੍ਹੋ : ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਾਊਦੀ ਅਰਬ ਨੇ ਚੁੱਕਿਆ ਵੱਡਾ ਕਦਮ, ਤੁਰਕੀ ਨਾਲ ਕੀਤੀ ਡੀਲ
ਅਧਿਕਾਰੀ ਨੇ ਦੱਸਿਆ ਕਿ ਇਹ ਗਿਰੋਹ ਪਾਸ਼ ਏਰੀਆ ਵਿਚਲੇ ਲੋਕਾਂ ਨੂੰ ਟਾਰਗੈੱਟ 'ਤੇ ਰੱਖਦਾ ਸੀ। ਖਰੜ ਦੇ ਸੰਨੀ ਇਨਕਲੇਵ ਸਣੇ ਨੇੜਲੇ ਟੀਡੀਆਈ ਆਦਿ ਥਾਵਾਂ 'ਤੇ ਕਈ ਲੋਕਾਂ ਨੂੰ ਇਹ ਆਪਣੀ ਸਾਜ਼ਿਸ਼ ਦਾ ਸ਼ਿਕਾਰ ਬਣਾ ਚੁੱਕੇ ਸੀ। ਕਾਬੂ ਕੀਤੇ ਦੋਸ਼ੀਆਂ 'ਚੋਂ ਬਲਜਿੰਦਰ ਸਿੰਘ ਆਪਣੇ-ਆਪ ਨੂੰ ਸਾਬਕਾ ਪੁਲਸ ਮੁਲਾਜ਼ਮ ਅਤੇ ਜਸਵਿੰਦਰ ਸਿੰਘ ਖੁਦ ਨੂੰ ਦੰਦਾਂ ਦਾ ਡਾਕਟਰ (ਡੈਂਟਿਸਟ) ਦੱਸਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖਿਆ ਵਿਭਾਗ ਨੂੰ ਹੋਈ ਬੱਚਿਆਂ ਦੀ ਸਿਹਤ ਦੀ ਫਿਕਰ, ਲਿਆ ਇਹ ਅਹਿਮ ਫ਼ੈਸਲਾ
NEXT STORY