ਲੁਧਿਆਣਾ(ਮਹੇਸ਼)-ਦੋਸਤੀ ਕਰ ਕੇ ਇਕ ਨਾਬਾਲਿਗ ਵਿਦਿਆਰਥਣ ਨੂੰ ਧੋਖੇ ਨਾਲ ਨਸ਼ੀਲੀ ਕੋਲਡ ਡ੍ਰਿੰਕਸ ਪਿਲਾ ਕੇ ਉਸ ਦੀ ਇੱਜ਼ਤ ਲੁੱਟਣ ਅਤੇ ਅਸ਼ਲੀਲ ਤਸਵੀਰਾਂ ਖਿੱਚ ਕੇ ਵਿਆਹ ਦਾ ਦਬਾਅ ਬਣਾਉਣ ਦੇ ਦੋਸ਼ ਵਿਚ ਬਸਤੀ ਜੋਧੇਵਾਲ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਇਕ ਨੌਜਵਾਨ ਖਿਲਾਫ ਧਾਰਾ 316 ਅਤੇ 120 ਬੀ ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ, ਜਿਸ 'ਚ ਨੌਜਵਾਨ ਦੇ ਮਾਤਾ-ਪਿਤਾ ਅਤੇ ਭਰਾ ਨੂੰ ਭਾਈਵਾਲ ਦੱਸਿਆ ਗਿਆ ਹੈ। ਇਸ ਮਾਮਲੇ 'ਚ ਹੁਣ ਤਕ ਕਿਸੇ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ। ਗੁਰੂ ਵਿਹਾਰ ਇਲਾਕੇ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਕਿ ਉਹ ਪ੍ਰਾਈਵੇਟ ਸਕੂਲ ਵਿਚ 11ਵੀਂ ਦੀ ਵਿਦਿਆਰਥਣ ਹੈ। ਕਰੀਬ 6 ਮਹੀਨੇ ਪਹਿਲਾਂ ਦੋਸ਼ੀ ਰਾਜਨ ਦੀਆਂ ਗੱਲਾਂ ਵਿਚ ਆ ਕੇ ਉਸ ਨਾਲ ਦੋਸਤੀ ਕਰ ਲਈ, ਜੋ ਅਕਸਰ ਉਸ ਦਾ ਪਿੱਛਾ ਕਰਦਾ ਸੀ। ਕਰੀਬ 10 ਦਿਨ ਬਾਅਦ ਰਾਜਨ ਉਸ ਨੂੰ ਆਪਣੀ ਮਾਤਾ ਨਾਲ ਮਿਲਣ ਦਾ ਝਾਂਸਾ ਦੇ ਕੇ ਮਾਡਲ ਟਾਊਨ ਇਲਾਕੇ ਦੇ ਕਮਰੇ ਵਿਚ ਲੈ ਗਿਆ, ਜਿੱਥੇ ਦੋਸ਼ੀ ਨੇ ਉਸ ਨੂੰ ਨਸ਼ੀਲੀ ਕੋਲਡ ਡ੍ਰਿੰਕਸ ਪਿਲਾਈ, ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਇਸ ਦੇ ਬਾਅਦ ਦੋਸ਼ੀ ਨੇ ਉਸ ਦੀ ਇੱਜ਼ਤ ਲੁੱਟੀ ਅਤੇ ਬੇਹੋਸ਼ੀ ਦੀ ਹਾਲਤ ਵਿਚ ਅਸ਼ਲੀਲ ਤਸਵੀਰਾਂ ਵੀ ਖਿੱਚੀਆਂ। ਜਦ ਉਸ ਨੂੰ ਹੋਸ਼ ਆਇਆ ਤਾਂ ਦੋਸ਼ੀ ਉਸ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਜਿੱਥੇ ਟਿਊਸ਼ਨ ਪੜ੍ਹਦੀ ਸੀ, ਉਥੇ ਛੱਡ ਆਇਆ। ਇਸ ਤੋਂ ਬਾਅਦ ਦੋਸ਼ੀ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਦਿਖਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਸ ਨੇ ਵਿਆਹ ਨਾ ਕਰਵਾਇਆ ਤਾਂ ਤਸਵੀਰਾਂ ਨੈੱਟ 'ਤੇ ਪਾ ਦੇਵੇਗਾ, ਜਿਸਦੇ ਬਾਅਦ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹੇਗੀ। ਇਸ ਦੌਰਾਨ ਰਾਜਨ ਦੇ ਭਰਾ ਕੇਸ਼ਵ ਅਤੇ ਇਨ੍ਹਾਂ ਦੇ ਮਾਤਾ-ਪਿਤਾ ਨੇ ਵੀ ਉਸ 'ਤੇ ਰਾਜਨ ਨਾਲ ਵਿਆਹ ਕਰਵਾਉਣ ਦਾ ਦਬਾਅ ਬਣਾਇਆ।
ਪਹਿਲਾਂ ਤਾਂ ਇਹ ਗੱਲ ਉਸ ਨੇ ਆਪਣੇ ਮਾਤਾ-ਪਿਤਾ ਤੋਂ ਛੁਪਾਈ ਰੱਖੀ ਪਰ ਜਦ ਦੋਸ਼ੀ ਧਮਕੀ ਦੇਣ 'ਤੇ ਉੱਤਰ ਆਇਆ ਤਾਂ ਉਸ ਨੇ ਸਾਰੀ ਆਪ-ਬੀਤੀ ਮਾਤਾ-ਪਿਤਾ ਅਤੇ ਦਾਦੀ ਨੂੰ ਦੱਸੀ, ਜਿਨ੍ਹਾਂ ਨੇ ਉਸਦਾ ਹੌਸਲਾ ਵਧਾਇਆ। ਜਿਸ ਦੇ ਬਾਅਦ ਉਸ ਨੇ ਪੁਲਸ ਦੇ ਕੋਲ ਸ਼ਿਕਾਇਤ ਕੀਤੀ। ਥਾਣਾ ਇੰਚਾਰਜ ਇੰਸਪੈਕਟਰ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਮਹਿਲਾ ਦਾ ਪਤੀ ਵੀ ਹਿਰਾਸਤ 'ਚ, ਹਥਿਆਰ ਬਰਾਮਦ
NEXT STORY