ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਦੇ ਅੰਬਿਕਾਪੁਰ 'ਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਆਪਣੇ ਘਰ ਦੇ ਅੰਦਰ ਹੀ ਦੱਬ ਦਿੱਤਾ। ਇਸ ਕਤਲ ਦਾ ਖੁਲਾਸਾ ਕਿਸੇ ਜਾਂਚ ਰਾਹੀਂ ਨਹੀਂ, ਸਗੋਂ ਕਾਤਲ ਦੇ ਖੁਦ ਦੇ ਡਰ ਕਾਰਨ ਹੋਇਆ ਹੈ। ਮੁਲਜ਼ਮ ਨੇ ਪੁਲਸ ਕੋਲ ਸਰੰਡਰ ਕਰਦਿਆਂ ਦਾਅਵਾ ਕੀਤਾ ਕਿ ਉਸ ਨੂੰ ਮਰੇ ਹੋਏ ਦੋਸਤ ਦੀ 'ਰੂਹ' ਦਿਖਾਈ ਦਿੰਦੀ ਹੈ ਅਤੇ ਉਹ ਉਸ ਨੂੰ ਡਰਾ ਰਹੀ ਹੈ।
ਕੀ ਹੈ ਪੂਰਾ ਮਾਮਲਾ?
ਇਹ ਘਟਨਾ ਗਾਂਧੀਨਗਰ ਥਾਣਾ ਖੇਤਰ ਦੇ ਭਗਵਾਨਪੁਰ ਇਲਾਕੇ ਦੀ ਹੈ। ਪੁਲਸ ਅਨੁਸਾਰ ਇਹ ਵਾਰਦਾਤ 24 ਅਤੇ 25 ਮਾਰਚ ਦੀ ਦਰਮਿਆਨੀ ਰਾਤ ਨੂੰ ਹੋਈ ਸੀ। ਮ੍ਰਿਤਕ ਦੀ ਪਛਾਣ 35 ਸਾਲਾ ਬ੍ਰਿਜਲਾਲ ਅਗਰੀਆ ਵਜੋਂ ਹੋਈ ਹੈ, ਜਦਕਿ ਮੁਲਜ਼ਮ ਉਸ ਦਾ ਦੋਸਤ 37 ਸਾਲਾ ਮਿਥਲੇਸ਼ ਕੁਜੂਰ ਹੈ।
ਸ਼ਰਾਬ ਪੀਣ ਦੇ ਵਿਵਾਦ ਨੇ ਲਿਆ ਖੂਨੀ ਰੂਪ
ਜਾਣਕਾਰੀ ਮੁਤਾਬਕ ਘਟਨਾ ਦੀ ਰਾਤ ਬ੍ਰਿਜਲਾਲ ਸ਼ਰਾਬ ਦੇ ਨਸ਼ੇ ਵਿੱਚ ਮਿਥਲੇਸ਼ ਦੇ ਘਰ ਪਹੁੰਚਿਆ ਅਤੇ ਉਸ 'ਤੇ ਨਾਲ ਬੈਠ ਕੇ ਸ਼ਰਾਬ ਪੀਣ ਦਾ ਦਬਾਅ ਬਣਾਉਣ ਲੱਗਾ। ਨਰਾਤਿਆਂ ਕਾਰਨ ਮਿਥਲੇਸ਼ ਨੇ ਸ਼ਰਾਬ ਪੀਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ। ਹੱਥੋਪਾਈ ਦੌਰਾਨ ਮਿਥਲੇਸ਼ ਦਾ ਮੋਬਾਈਲ ਫੋਨ ਟੁੱਟ ਗਿਆ, ਜਿਸ ਤੋਂ ਗੁੱਸੇ ਵਿੱਚ ਆ ਕੇ ਉਸ ਨੇ ਕੋਲ ਪਏ ਡੰਡੇ ਨਾਲ ਬ੍ਰਿਜਲਾਲ ਦੇ ਸਿਰ 'ਤੇ ਜ਼ੋਰਦਾਰ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਤਨੀ ਨਾਲ ਮਿਲ ਕੇ ਘਰ 'ਚ ਹੀ ਦੱਬੀ ਲਾਸ਼
ਕਤਲ ਤੋਂ ਬਾਅਦ ਮੁਲਜ਼ਮ ਘਬਰਾ ਗਿਆ ਅਤੇ ਉਸ ਨੇ ਆਪਣੀ ਪਤਨੀ ਰਾਜਕੁਮਾਰੀ (36) ਨਾਲ ਮਿਲ ਕੇ ਲਾਸ਼ ਨੂੰ ਟਿਕਾਣੇ ਲਗਾਉਣ ਦੀ ਸਾਜ਼ਿਸ਼ ਰਚੀ। ਦੋਵਾਂ ਨੇ ਘਰ ਦੇ ਵਿਹੜੇ ਵਿੱਚ ਪਹਿਲਾਂ ਤੋਂ ਖੋਦੇ ਹੋਏ ਇੱਕ ਟੋਏ ਵਿੱਚ ਲਾਸ਼ ਨੂੰ ਛੁਪਾ ਦਿੱਤਾ ਅਤੇ ਉੱਪਰੋਂ ਪਲਾਈਬੋਰਡ ਰੱਖ ਕੇ ਮਿੱਟੀ ਪਾ ਦਿੱਤੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।
'ਦੋਸਤ ਦਾ ਭੂਤ' ਕਹਿ ਕੇ ਕੀਤਾ ਸਰੰਡਰ
ਵਾਰਦਾਤ ਤੋਂ ਬਾਅਦ ਮੁਲਜ਼ਮ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਰਹਿਣ ਲੱਗਾ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਵਾਰ-ਵਾਰ ਆਪਣੇ ਮਰੇ ਹੋਏ ਦੋਸਤ ਦਾ ਭੂਤ ਦਿਖਾਈ ਦਿੰਦਾ ਸੀ, ਜੋ ਉਸ ਨੂੰ ਆਪਣਾ ਅੰਤਿਮ ਸੰਸਕਾਰ ਕਰਨ ਦੀ ਗੱਲ ਕਹਿੰਦਾ ਸੀ। ਇਸੇ ਡਰ ਕਾਰਨ ਉਸ ਨੇ ਮੰਗਲਵਾਰ ਰਾਤ ਥਾਣੇ ਪਹੁੰਚ ਕੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਘਰ ਦੇ ਅੰਦਰੋਂ ਲਾਸ਼ ਬਰਾਮਦ ਕਰ ਲਈ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੰਸਦ 'ਚ ਗੂੰਜਿਆ ਬੇਅਦਬੀਆਂ ਦਾ ਮੁੱਦਾ ! ਹਰਸਿਮਰਤ ਕੌਰ ਬਾਦਲ ਨੇ ਚੁੱਕੀ ਆਵਾਜ਼
NEXT STORY