ਬਰਨਾਲਾ(ਵਿਵੇਕ ਸਿੰਧਵਾਨੀ, ਰਵੀ, ਬੇਦੀ, ਰਿਖੀ)— ਮੱਧ ਪ੍ਰਦੇਸ਼ ਵਿਚ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਵਿਵਸਥਾ ਬਾਰੇ ਬਿੱਲ ਵਿਧਾਨ ਸਭਾ 'ਚ ਪਾਸ ਕਰ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਦੀ ਵਿਧਾਨ ਸਭਾ 'ਚ ਇਹ ਬਿੱਲ ਪਾਸ ਹੋਣ ਮਗਰੋਂ ਪੰਜਾਬ ਵਿਚ ਵੀ ਉਕਤ ਬਿੱਲ ਪਾਸ ਕਰਨ ਦੀ ਮੰਗ ਉੱਠਣੀ ਸ਼ੁਰੂ ਹੋ ਗਈ। ਖਾਸ ਕਰ ਕੇ ਔਰਤਾਂ ਨੇ ਇਸ ਮੰਗ ਨੂੰ ਬੜੇ ਹੀ ਜ਼ੋਰ-ਸ਼ੋਰ ਨਾਲ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਚ ਵੀ ਛੋਟੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ, ਜਿਸ ਕਾਰਨ ਔਰਤਾਂ 'ਚ ਭਾਰੀ ਰੋਸ ਹੈ। ਇਸ ਸਬੰਧੀ ਕੁਝ ਮਹਿਲਾ ਆਗੂਆਂ ਨੇ ਤਾਂ ਮੀਟਿੰਗਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
''ਜੇ ਕੋਈ ਵਿਅਕਤੀ ਬੱਚੀਆਂ ਨਾਲ ਜਬਰ-ਜ਼ਨਾਹ ਕਰਦਾ ਹੈ, ਉਸ ਨੂੰ ਜਿਊੁਣ ਦਾ ਕੋਈ ਹੱਕ ਨਹੀਂ ਕਿਉਂਕਿ ਉਹ ਵਿਅਕਤੀ ਇਨਸਾਨ ਨਹੀਂ ਬਲਕਿ ਰਾਕਸ਼ਸ ਹੈ। ਮੱਧ ਪ੍ਰਦੇਸ਼ ਦੀ ਤਰਜ਼ 'ਤੇ ਪੰਜਾਬ ਸਰਕਾਰ ਨੂੰ ਵੀ ਇਹ ਬਿੱਲ ਪਾਸ ਕਰਨਾ ਚਾਹੀਦਾ ਹੈ ਤਾਂ ਜੋ ਛੋਟੀਆਂ ਬੱਚੀਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ।
''ਜੋ ਵਿਅਕਤੀ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਦੇ ਹਨ, ਉਹ ਇਨਸਾਨੀਅਤ ਦੇ ਨਾਂ 'ਤੇ ਕਲੰਕ ਹਨ। ਅਜਿਹੇ ਇਨਸਾਨ ਦਾ ਸਮਾਜ 'ਚ ਕੋਈ ਵੀ ਸਥਾਨ ਨਹੀਂ ਹੋਣਾ ਚਾਹੀਦਾ। ਅਜਿਹੇ ਮਨੁੱਖ ਨੂੰ ਫਾਂਸੀ ਹੋ ਜਾਣੀ ਚਾਹੀਦੀ ਹੈ।
ਪਿੰਡ ਬਖਤਗੜ੍ਹ ਵਿਖੇ ਡੇਰਾ ਮੁਖੀ ਦੀ ਭੇਤਭਰੇ ਹਾਲਾਤ 'ਚ ਮੌਤ
NEXT STORY