ਮਾਨਸਾ(ਜੱਸਲ)-ਮਾਨਸਾ ਸ਼ਹਿਰ ਦੀ ਇਕ ਵਿਆਹੁਤਾ ਵੱਲੋਂ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਵਾਲੇ ਸ਼ਹਿਰ ਦੇ ਇਕ ਸਵਰਨਕਾਰ 'ਤੇ ਥਾਣਾ ਸਿਟੀ-2 ਦੀ ਪੁਲਸ ਨੇ ਵਿਆਹੁਤਾ ਦੀ ਸ਼ਿਕਾਇਤ 'ਤੇ ਅਪਰਾਧਿਕ ਧਾਰਾ 376 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਦੂਜੇ ਪਾਸੇ ਐਡਵੋਕੇਟ ਅਮਨਿੰਦਰ ਸਿੰਘ ਮਾਨ ਨੇ ਦੋਸ਼ ਲਾਇਆ ਕਿ ਪੁਲਸ ਵਿਭਾਗ ਵੱਲੋਂ ਮਾਮਲੇ ਨੂੰ ਦਬਾਉਣ ਤੇ ਪੀੜਤਾ ਦਾ ਅਦਾਲਤ 'ਚ ਬਿਆਨ ਦਰਜ ਕਰਵਾਉਣ 'ਤੇ ਢਿੱਲ ਵਰਤ ਰਹੀ ਹੈ। ਐੱਫ. ਆਈ. ਆਰ. ਅਨੁਸਾਰ ਵਾਰਡ ਨੰ. 6 ਦਾਨੀ ਸਟਰੀਟ ਦੀ ਵਸਨੀਕ ਇਕ ਵਿਅਹੁਤਾ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਕਿ ਉਸ ਦੀ ਸਹੁਰਾ ਪਰਿਵਾਰ ਨਾਲ ਅਣਬਣ ਚੱਲ ਰਹੀ ਹੈ, ਜਿਸ ਕਾਰਨ ਉਹ ਆਪਣੀ 12 ਸਾਲ ਦੀ ਧੀ ਤੋਂ ਅੱਡ ਰਹਿ ਰਹੀ ਹੈ। ਇਸ ਦੌਰਾਨ ਸਤਪਾਲ ਸਿੰਘ ਸੱਤੀ ਸਵਰਨਕਾਰ ਨੇ ਵਿਵਾਦ ਸੁਲਝਾਉਣ ਦੀ ਗੱਲ ਆਖੀ, ਜਿਸ ਕਰ ਕੇ ਉਸ ਦਾ ਉਨ੍ਹਾਂ ਦੇ ਘਰ ਆਉਣ-ਜਾਣਾ ਸ਼ੁਰੂ ਹੋ ਗਿਆ। ਸੱਤੀ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ 3-4 ਮਹੀਨੇ ਜਬਰ-ਜ਼ਨਾਹ ਕਰਦਾ ਰਿਹਾ। ਹੁਣ ਚਰਿੱਤਰ ਬਾਰੇ ਬੁਰਾ-ਭਲਾ ਕਹਿ ਕੇ ਮੁਲਜ਼ਮ ਨੇ ਉਸ ਦਾ ਸਾਥ ਛੱਡ ਦਿੱਤਾ। ਪੁਲਸ ਨੇ ਮੁਕੱਦਮ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ 2 ਨੂੰ ਕੀਤਾ ਗ੍ਰਿਫ਼ਤਾਰ
NEXT STORY