ਮੋਹਾਲੀ (ਜੱਸੀ) : 9 ਤੇ 13 ਸਾਲਾ ਕੁੜੀਆਂ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲਿਆਂ ’ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ 8 ਅਗਸਤ ਦੀ ਰਾਤ ਨੂੰ ਉਸ ਦੀ 9 ਸਾਲ ਦੀ ਧੀ ਅਚਾਨਕ ਉਠ ਕੇ ਰੋਣ ਲੱਗ ਪਈ। ਉਸ ਨੇ ਦੱਸਿਆ ਕਿ 3 ਦਿਨ ਪਹਿਲਾਂ ਉਹ ਖੇਡ ਰਹੀ ਸੀ। ਗੁਆਂਢੀ ਉਸ ਨੂੰ ਜ਼ਬਰਦਸਤੀ ਕਮਰੇ ’ਚ ਲੈ ਗਿਆ ਤੇ ਇਕ ਗੋਲੀ ਦਿੱਤੀ, ਜੋ ਖਾਣ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਹੋਸ਼ ਆਉਣ ’ਤੇ ਦੇਖਿਆ ਕਿ ਉਸ ਦੇ ਸਰੀਰ ’ਤੇ ਕੱਪੜੇ ਨਹੀਂ ਸਨ ਤੇ ਉਹ ਬਾਥਰੂਮ ’ਚ ਸੀ।
ਪਰਿਵਾਰ ਮੁਤਾਬਕ ਮੁਲਜ਼ਮ ਨੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਇਸੇ ਤਰ੍ਹਾਂ ਫੇਜ਼-8 ’ਚ 13 ਸਾਲਾ ਪੀੜਤ ਦੀ ਮਾਂ ਨੇ ਦੱਸਿਆ ਕਿ ਉਸ ਦੀ ਕੁੜੀ ਛੇਵੀਂ ’ਚ ਪੜ੍ਹਦੀ ਹੈ। 6 ਅਗਸਤ ਨੂੰ ਉਹ ਸਕੂਲ ਨਹੀਂ ਗਈ। ਕਾਰਨ ਪੁੱਛਣ ’ਤੇ ਉਹ ਰੋਣ ਲੱਗ ਪਈ। ਉਸ ਨੇ ਦੱਸਿਆ ਕਿ ਇਕ ਲੜਕਾ ਧਮਕਾ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਹੈ। ਪੀੜਤ ਹੁਣ ਗਰਭਵਤੀ ਹੋ ਗਈ। ਥਾਣਾ ਮੁਖੀ ਅਨੁਸਾਰ ਮੁਲਜ਼ਮ ਨਾਬਾਲਗ ਹੈ, ਜਿਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਹੈ।
ਦਿਲ ਕੰਬਾਊ ਹਾਦਸੇ ਵਿਚ ਚਾਚੇ-ਭਤੀਜੇ ਦੀ ਮੌਤ
NEXT STORY