ਅਬੋਹਰ (ਰਹੇਜਾ, ਸੁਨਾਲ): ਥਾਣਾ ਬਹਾਵਵਾਲਾ ਪੁਲਸ ਨੇ ਨਾਬਾਲਗਾ ਨਾਲ 8 ਸਾਲਾ ਤਕ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ 2 ਦਿਨ ਦੇ ਪੁਲਸ ਰਿਮਾਂਡ ਦੇ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਜੇਲ ਭੇਜਣ ਦੇ ਆਦੇਸ਼ ਪ੍ਰਾਪਤ ਹੋਏ ਹਨ। ਪੁਲਸ ਮੁਤਾਬਕ ਕੋਰੋਨਾ ਰਿਪੋਰਟ ਆਉਣ ਤੱਕ ਦੋਸ਼ੀ ਨੂੰ ਅਸਥਾਈ ਜੇਲ 'ਚ ਰੱਖਿਆ ਗਿਆ ਹੈ।
ਥਾਣਾ ਬਹਾਵਵਾਲਾ 'ਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਪੀੜਤ ਕੁੜੀ ਨੇ ਕਥਿਤ ਦੋਸ਼ ਲਾਇਆ ਕਿ ਗੱਗੂ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਚੱਕ ਰਾਧੇਵਾਲੀ 2011 'ਚ ਉਸਦੀ ਮਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਨਾਲ ਲੈ ਕੇ ਫਰਾਰ ਹੋਇਆ ਸੀ। ਉਸ ਸਮੇਂ ਉਹ 13 ਸਾਲ ਦੀ ਸੀ। ਕੁਝ ਸਮੇਂ ਬਾਅਦ ਦੋਸ਼ੀ ਨੇ ਉਸਦੀ ਮਾਂ ਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਅਤੇ ਡਰਾ-ਧਮਕਾ ਕੇ ਉਸਨੂੰ ਆਪਣੇ ਕੋਲ ਰੱਖ ਲਿਆ ਅਤੇ 8 ਸਾਲ ਤਕ ਲਗਾਤਾਰ ਜਬਰ-ਜ਼ਨਾਅ ਕਰਦਾ ਰਿਹਾ। ਇਸ ਦੌਰਾਨ ਤਿੰਨ ਬੱਚੇ ਵੀ ਹੋ ਗਏ। ਪੁਲਸ ਨੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਕੇ ਕੇਸ ਥਾਣਾ ਬਹਾਵਵਾਲਾ ਨੂੰ ਸੌਂਪ ਦਿੱਤਾ। ਥਾਣਾ ਬਹਾਵਵਾਲਾ ਦੇ ਮੁੱਖੀ ਬਲਵਿੰਦਰ ਸਿੰਘ ਟੋਹਰੀ ਅਤੇ ਚੌਕੀ ਬਜੀਤਪੁਰ ਭੋਮਾ ਦੇ ਮੁੱਖੀ ਭੁਪਿੰਦਰ ਸਿੰਘ ਨੇ ਜਾਂਦ ਦੇ ਬਾਅਦ ਦੋਸ਼ੀ ਗੱਗੂ ਸਿੰਘ ਪੁੱਤਰ ਮੋਹਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਨਾਲ ਘਰਦਿਆਂ ਨੇ ਵੈਰ ਕਮਾਇਆ, ਦੋਹਾਂ ਨੂੰ ਵੱਖ ਕਰਨ ਲਈ ਖੇਡੀ ਵੱਡੀ ਚਾਲ
NEXT STORY