ਮੋਹਾਲੀ (ਜੱਸੀ) : 12ਵੀਂ ਜਮਾਤ ’ਚ ਪੜ੍ਹਨ ਵਾਲੀ ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ ਥਾਣਾ ਨਵਾਂਗਰਾਂਓਂ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਤੁਸ਼ਾਰ ਗੁੱਜਰ ਵਾਸੀ ਪਿੰਡ ਕਾਂਸਲ (ਮੋਹਾਲੀ) ਵਜੋਂ ਹੋਈ ਹੈ। ਇਸ ਸਬੰਧੀ ਪੀੜਤ ਕੁੜੀ ਵੱਲੋਂ ਚੰਡੀਗੜ੍ਹ ਦੇ ਸੈਕਟਰ-39 ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ 12ਵੀਂ ਜਮਾਤ ’ਚ ਪੜ੍ਹਦੀ ਹੈ। ਉਸ ਦੀ ਪਿਛਲੇ ਸਾਲ ਇਕ ਮੁੰਡੇ ਨਾਲ ਦੋਸਤੀ ਹੋ ਗਈ ਸੀ। ਉਹ ਉਸ ਨੂੰ ਸਨੈਪਚੈਟ ’ਤੇ ਮਿਲਿਆ ਸੀ। ਇਸ ਤੋਂ ਬਾਅਦ ਦੋਵਾਂ ’ਚ ਫੋਨ ’ਤੇ ਗੱਲਬਾਤ ਹੋਣ ਲੱਗ ਪਈ। ਪੀੜਤਾ ਮੁਤਾਬਕ ਜੁਲਾਈ ’ਚ ਮੁੰਡੇ ਨੇ ਉਸ ਨੂੰ ਮਿਲਣ ਲਈ ਨਵਾਂਗਰਾਂਓ ਵਿਖੇ ਬੁਲਾਇਆ। ਉਹ ਉਸ ਵੱਲੋਂ ਦੱਸੀ ਜਗਾ ’ਤੇ ਪਹੁੰਚ ਗਈ ਤੇ ਉਹ ਉਸ ਨੂੰ ਹੋਟਲ ਨੁਮਾ ਘਰ ’ਚ ਲੈ ਗਿਆ, ਜਿੱਥੇ ਦੋਸ਼ੀ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਸਰੀਰਕ ਸਬੰਧ ਬਣਾਏ।
ਉਸ ਵੱਲੋਂ ਦੋਸ਼ੀ ਨੂੰ ਵਿਰੋਧ ਜਤਾਉਂਦਿਆ ਕਿਹਾ ਗਿਆ ਕਿ ਉਸ ਨੇ ਠੀਕ ਨਹੀਂ ਕੀਤਾ ਤਾਂ ਅੱਗੋਂ ਉਸ ਨੇ ਜਵਾਬ ਦਿੱਤਾ ਕਿ ਉਹ ਜਦੋਂ ਬਾਲਗ ਹੋ ਜਾਵੇਗੀ ਤਾਂ ਉਹ ਉਸ ਦੇ ਨਾਲ ਵਿਆਹ ਕਰਵਾਏਗਾ। ਇਸ ਤੋਂ ਬਾਅਦ ਦੋਸ਼ੀ ਨੇ ਵਿਆਹ ਕਰਵਾਉਣ ਦਾ ਲਾਰਾ ਲਾ ਕੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ। ਪੀੜਤਾ ਮੁਤਾਬਕ ਹੁਣ ਜਦੋਂ ਉਸ ਵੱਲੋਂ ਦੋਸ਼ੀ ਨਾਲ ਵਿਆਹ ਕਰਵਾਉਣ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਥਾਣਾ ਸੈਕਟਰ-39 ਚੰਡੀਗੜ੍ਹ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ਼ ਮਾਮਲਾਦਰਜ ਕਰਕੇ ਉਕਤ ਮਾਮਲੇ ’ਚ ਅਗਲੀ ਕਾਰਵਾਈ ਕਰਨ ਲਈ ਜ਼ਿਲ੍ਹਾ ਮੋਹਾਲੀ ਦੇ ਪੁਲਸ ਮੁਖੀ ਨੂੰ ਫਾਈਲ ਸੌਂਪ ਦਿੱਤੀ, ਕਿਉਂਕਿ ਉਕਤ ਮਾਮਲਾ ਥਾਣਾ ਨਵਾਂਗਰਾਂਓ (ਮੋਹਾਲੀ) ਨਾਲ ਸਬੰਧਿਤ ਸੀ। ਮੋਹਾਲੀ ਪੁਲਸ ਵੱਲੋਂ ਆਪਣੇ ਥਾਣੇ ’ਚ ਮਾਮਲਾ ਦਰਜ ਕਰਨ ਉਪਰੰਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਗੈਂਗਸਟਰ ਭੂਪੀ ਰਾਣਾ ਨੂੰ ਮਾਰਨ ਆਏ ਲਾਰੈਂਸ ਤੇ ਗੋਲਡੀ ਬਰਾੜ ਦੇ ਗੁਰਗਿਆਂ ਦੀ ਡਿਸਚਾਰਜ ਐਪਲੀਕੇਸ਼ਨ ਰੱਦ
NEXT STORY