ਲੁਧਿਆਣਾ (ਜ.ਬ.)- ਇਥੋਂ ਦੇ ਇਕ ਇਲਾਕੇ ਵਿਚ 7 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਸਕੂਲ ਵਿਚ ਬਿਆਨ ਲੈਣ ਗਈ ਪੁਲਸ ’ਤੇ ਭੜਕੀ ਭੀੜ ਨੇ ਪੱਥਰਬਾਜ਼ੀ ਕਰ ਦਿੱਤੀ। ਜਵਾਬ ਵਿਚ ਪੁਲਸ ਨੇ ਵੀ ਸਖ਼ਤੀ ਕਰਦੇ ਹੋਏ ਉਨ੍ਹਾਂ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ। ਪੱਥਰਬਾਜ਼ੀ ਵਿਚ ਏ. ਐੱਸ. ਆਈ. ਸਮੇਤ ਕਈ ਵਿਅਕਤੀ ਜ਼ਖਮੀ ਹੋ ਗਏ। ਘਟਨਾ ਸ਼ੁੱਕਰਵਾਰ ਸਵੇਰ 11 ਵਜੇ ਦੀ ਹੈ, ਜਦੋਂ ਪੁਲਸ ਸਕੂਲ ਦੇ ਸਟਾਫ ਨਾਲ ਬੱਚੀ ਦਾ ਬਿਆਨ ਦਰਜ ਕਰਨ ਲਈ ਗਈ। ਇਸ ਦਾ ਪਤਾ ਲਗਦੇ ਹੀ ਹੌਲੀ-ਹੌਲੀ ਸਕੂਲ ਦੇ ਬਾਹਰ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਉਨ੍ਹਾਂ ਦਾ ਦੋਸ਼ ਸੀ ਕਿ ਪੁਲਸ ਸਿਆਸੀ ਰਸੂਖ ਕਾਰਨ ਸਕੂਲ ਪ੍ਰਬੰਧਕਾਂ ਨੂੰ ਬਚਾ ਰਹੀ ਹੈ ਅਤੇ ਪੀੜਤ ਪਰਿਵਾਰ ਨਾਲ ਧੱਕਾ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਤਿੰਨ ਉਮੀਦਵਾਰਾਂ ਨੇ ਛੱਡਿਆ ਚੋਣ ਮੈਦਾਨ
ਇਸ ਦੌਰਾਨ ਸ਼ਰਾਰਤੀ ਲੋਕਾਂ ਨੇ ਬੱਚੀ ਨਹੀਂ ਰਹੀ, ਦੀ ਅਫਵਾਹ ਉਡਾ ਦਿੱਤੀ। ਇਸ ’ਤੇ ਭੀੜ ਭੜਕ ਗਈ। ਹਾਲਾਂਕਿ ਇਸ ਕੇਸ ਵਿਚ ਬਣਾਈ ਗਈ ਕਮੇਟੀ ਦੇ ਮੈਂਬਰਾਂ ਅਤੇ ਪੁਲਸ ਨੇ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਬੱਚੀ ਸਹੀ ਸਲਾਮਤ ਹੈ ਅਤੇ ਉਨ੍ਹਾਂ ਨੇ ਹਸਪਤਾਲ ਤੋਂ ਬੱਚੀ ਦੀ ਬਿਸਕੁਟ ਖਾਂਦੇ ਹੋਏ ਦੀ ਫੋਟੋ ਵੀ ਮੰਗਵਾ ਕੇ ਦਿਖਾਈ ਪਰ ਉਹ ਨਹੀਂ ਮੰਨੇ ਅਤੇ ਉਨ੍ਹਾਂ ਨੇ ਪੁਲਸ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਲਾਕੇ ਵਿਚ ਅਰਾਜਕਤਾ ਦਾ ਮਾਹੌਲ ਬਣ ਗਿਆ। ਭੀੜ ’ਤੇ ਕਾਬੂ ਪਾਉਣ ਲਈ ਪੁਲਸ ਤੋਂ ਵਾਧੂ ਫੋਰਸ ਮੰਗਵਾਈ ਅਤੇ ਸਖ਼ਤੀ ਕਰਕੇ ਭੀੜ ਨੂੰ ਖਦੇੜ ਦਿੱਤਾ। ਸਕੂਲ ਸਟਾਫ ਨੂੰ ਪਿਛਲੇ ਰਸਤੇ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ, ਜਿਨ੍ਹਾਂ ਦੇ ਬਾਅਦ ਵਿਚ ਥਾਣੇ ਵਿਚ ਬਿਆਨ ਦਰਜ ਕੀਤੇ ਗਏ। ਜਿਨ੍ਹਾਂ ਵਿਚ 16 ਟੀਚਰ ਅਤੇ ਮੈਡਡ ਸਮੇਤ 19 ਮੁਲਾਜ਼ਮ ਸਨ। ਸਕੂਲ ਨੇ ਇਲਾਕੇ ਵਿਚ ਵੀ ਗਸ਼ਤ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਮੁਲਾਜ਼ਮ ਗਿ੍ਰਫ਼ਤਾਰ, ਏ. ਐੱਸ. ਆਈ. ਫਰਾਰ, ਜਾਣੋ ਕੀ ਹੈ ਪੂਰਾ ਮਾਮਲਾ
ਯੋਜਨਾਬੱਧ ਸੀ ਪੁਲਸ ’ਤੇ ਪਥਰਾਅ
ਪੁਲਸ ਨੇ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਹਮਲਾ ਯੋਜਨਾਬੱਧ ਸੀ। ਭੀੜ ਵਿਚ ਸ਼ਾਮਲ ਸ਼ਰਾਰਤੀ ਤੱਤਾਂ ਨੇ ਪਹਿਲਾਂ ਹੀ ਇੱਟਾਂ-ਪੱਥਰ ਜਮ੍ਹਾ ਕੀਤੇ ਹੋਏ ਸਨ। ਇਸ ਵਿਚ ਕੁਝ ਔਰਤਾਂ ਵੀ ਸ਼ਾਮਲ ਰਹੀਆਂ। ਪੁਲਸ ਨੂੰ ਗਲੀ ਵਿਚ ਘੇਰ ਕੇ ਦੋਵੇਂ ਪਾਸਿਓਂ ਪਥਰਾਅ ਕੀਤਾ ਗਿਆ, ਜਿਸ ਵਿਚ ਏ. ਐੱਸ. ਆਈ. ਸ਼ਮਿੰਦਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਭੀੜ ਤੋਂ ਉਸ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ। 2 ਹੋਰਨਾਂ ਪੁਲਸ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਅਤੇ ਕਈ ਲੋਕ ਵੀ ਜ਼ਖਮੀ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਕਾਨੂੰਨ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਪੁਲਸ ’ਤੇ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਨੌਦੀਪ ਕੌਰ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਦਾ ਵੱਡਾ ਫ਼ੈਸਲਾ
ਬਜ਼ੁਰਗ ਨੂੰ ਪੁਲਸ ਨੇ ਬਚਾਇਆ
ਪੱਥਰਬਾਜ਼ੀ ਦੌਰਾਨ ਇਕ ਬਜ਼ੁਰਗ ਔਰਤ ਉਸ ਦੀ ਲਪੇਟ ਵਿਚ ਆ ਗਈ। ਉਸ ਨੂੰ ਬਚਾਉਣ ਲਈ ਪੁਲਸ ਵਾਲਿਆਂ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਅਤੇ ਲੜਕੀ ਦੇ ਬੈੱਡ ਨੂੰ ਢਾਲ ਬਣਾ ਕੇ ਉਸ ਨੂੰ ਸੱਟ ਲੱਗਣ ਤੋਂ ਬਚਾਇਆ ਅਤੇ ਉਥੋਂ ਸੁਰੱਖਿਅਤ ਬਾਹਰ ਕੱਢਿਆ।
ਇਹ ਵੀ ਪੜ੍ਹੋ : ਦੁਖਦ ਖ਼ਬਰ : ਸਮਰਾਲਾ ਦੇ ਇਕ ਹੋਰ ਅੰਦੋਲਨਕਾਰੀ ਕਿਸਾਨ ਦੀ ਗਈ ਜਾਨ
ਸੇਫ ਸ਼ੀਲਡ ਨੇ ਬਚਾਇਆ
ਸ਼ਮਿੰਦਰ ਨੇ ਦੱਸਿਆ ਕਿ ਭੀੜ ਹੱਥਾਂ ਵਿਚ ਵੱਡੇ-ਵੱਡੇ ਪੱਥਰ ਲਈ ਪੁਲਸ ਵੱਲ ਭੱਜਦੀ ਹੋਈ ਆ ਰਹੀ ਸੀ। ਇਸ ਤੋਂ ਪਹਿਲਾਂ ਕਿ ਉਹ ਖੁਦ ਨੂੰ ਸੰਭਾਲ ਸਕਦਾ, ਪਥਰਾਅ ਸ਼ੁਰੂ ਹੋ ਗਿਆ। ਉਹ ਥੱਲੇ ਡਿੱਗ ਗਿਆ। ਭੀੜ ਨੇ ਉਸ ਨੂੰ ਘੇਰ ਲਿਆ ਅਤੇ ਨੇੜਿਓਂ ਉਸ ’ਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਖੁਦ ਨੂੰ ਸੇਫ ਸੀਲਡ ਦੇ ਪਿੱਛੇ ਲੁਕੋ ਲਿਆ, ਜਿਸ ਤਰ੍ਹਾਂ ਭੀੜ ਉਸ ’ਤੇ ਪੱਥਰ ਵਰ੍ਹਾ ਰਹੀ ਸੀ, ਉਸ ਦਾ ਇਰਾਦਾ ਕੁਝ ਹੋਰ ਹੀ ਸੀ।
ਇਹ ਵੀ ਪੜ੍ਹੋ : ਕਾਂਗਰਸੀਆਂ ਨੇ ਵੰਡੇ ਰਾਜਾ ਵੜਿੰਗ ਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਲੱਗੇ ਡਿਨਰ ਸੈੱਟ, ਵੀਡੀਓ ਆਈ ਸਾਹਮਣੇ
ਪੁਲਸ ਨੇ ਮੇਰੇ ਨਾਲ ਧੋਖਾ ਕੀਤਾ : ਪੀੜਤਾ ਦੀ ਮਾਂ
ਉਧਰ, ਸਿਵਲ ਹਸਪਤਾਲ ’ਚ ਪੀੜਤਾ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਬੇਟੀ ਬਿਲਕੁਲ ਠੀਕ ਹੈ ਅਤੇ ਉਸ ਦਾ ਧਿਆਨ ਰੱਖਿਆ ਜਾ ਰਿਹਾ ਹੈ ਪਰ ਬੇਟੇ ਦੇ ਮਾਮਲੇ ਵਿਚ ਪੁਲਸ ਨੇ ਉਸ ਨਾਲ ਧੋਖਾ ਕੀਤਾ ਹੈ। ਇਕ ਮਹਿਲਾ ਅਧਿਕਾਰੀ ਨੇ ਉਸ ਨੂੰ ਯਕੀਨ ਦਿਵਾਇਆ ਸੀ ਕਿ ਜੇਕਰ ਉਸ ਦਾ ਬੇਟਾ ਪੁਲਸ ਦੀ ਗੱਲ ਮੰਨ ਲਵੇ ਤਾਂ ਉਹ ਦੋਵਾਂ ਨੂੰ ਘਰ ਜਾਣ ਦੇਣਗੇ ਪਰ ਉਸ ਨਾਲ ਧੋਖਾ ਕੀਤਾ ਗਿਆ। ਇੰਨਾ ਹੀ ਨਹੀਂ, ਉਨ੍ਹਾਂ ਨਾਲ ਥਾਣੇ ਵਿਚ ਕੁੱਟ-ਮਾਰ ਵੀ ਕੀਤੀ ਗਈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ 'ਚ ਹੋਣ ਵਾਲੀਆਂ ਚੋਣਾਂ ਦੌਰਾਨ 'ਵੀਡੀਓਗ੍ਰਾਫੀ' ਕਰਨ ਦੀ ਇਜਾਜ਼ਤ : ਚੋਣ ਕਮਿਸ਼ਨ
NEXT STORY