ਮੁੱਲਾਂਪੁਰ ਦਾਖਾ (ਕਾਲੀਆ) : ਇੱਥੇ ਮਾਡਲ ਥਾਣਾ ਦਾਖਾ ਅਧੀਨ ਪੈਂਦੇ ਇਕ ਪਿੰਡ 'ਚ 4 ਬੱਚਿਆਂ ਦੇ ਪਿਓ ਪਰਵਾਸੀ ਮਜ਼ਦੂਰ ਵੱਲੋਂ 5 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 5 ਸਾਲਾ ਮਾਸੂਮ ਬੱਚੀ ਦੇ ਸਿਰ ਤੋਂ ਪਿਓ ਦਾ ਸਾਇਆ ਪਹਿਲਾਂ ਹੀ ਉੱਠ ਚੁੱਕਿਆ ਸੀ। ਉਸ ਦੇ ਪਿਤਾ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਆਪਣੀ ਮਾਂ ਨਾਲ ਨਾਨਕੇ ਘਰ ਆਈ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਕਿਸਾਨੀ ਘੋਲ' ਦੌਰਾਨ ਤਿਆਰ ਹੋਈ ਅਗਲੀ ਰਣਨੀਤੀ, ਕੇਂਦਰ ਨਾਲ ਮੀਟਿੰਗ ਸਬੰਧੀ ਫ਼ੈਸਲਾ ਅੱਜ
ਦੁਪਹਿਰ ਨੂੰ ਬੱਚੀ ਘਰ 'ਚ ਖੇਡ ਰਹੀ ਸੀ। ਘਰ ਦਾ ਸਾਰਾ ਪਰਿਵਾਰ ਕੋਠੇ 'ਤੇ ਸੀ। ਇਸ ਦੌਰਾਨ ਹਵਸ ਦਾ ਭੇੜੀਆ ਇਕ ਪਰਵਾਸੀ ਮਜ਼ਦੂਰ, ਜਿਹੜਾ ਕਿ ਪਹਿਲਾਂ ਘਰ 'ਚ ਮਜ਼ਦੂਰੀ ਦਾ ਕੰਮ ਕਰਕੇ ਗਿਆ ਸੀ, ਉਹ ਦਾਖ਼ਲ ਹੋਇਆ ਅਤੇ ਇਕੱਲੀ ਬੱਚੀ ਨੂੰ ਦੇਖ ਕੇ ਉਸ ਨੂੰ ਤੂੜੀ ਵਾਲੇ ਕਮਰੇ 'ਚ ਲੈ ਗਿਆ, ਜਿੱਥੇ ਉਸ ਨਾਲ ਸ਼ਰਮਨਾਕ ਕਾਰਾ ਕੀਤਾ। ਬੱਚੀ ਦੀਆਂ ਚੀਕਾਂ ਸੁਣ ਕੇ ਜਦੋਂ ਪਰਿਵਾਰ ਥੱਲੇ ਆਇਆ ਤਾਂ ਉਕਤ ਦਰਿੰਦਾ ਬੱਚੀ ਨੂੰ ਜ਼ਖਮੀਂ ਹਾਲਤ 'ਚ ਛੱਡ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਮੁਸਾਫ਼ਰਾਂ ਲਈ ਚੰਗੀ ਖ਼ਬਰ, ਰੇਲਵੇ ਚਲਾਵੇਗਾ 9 ਹੋਰ 'ਐਕਸਪ੍ਰੈੱਸ ਗੱਡੀਆਂ'
ਦਰਿੰਦਾ ਇਕ ਭੱਠੇ 'ਤੇ ਮਜ਼ਦੂਰੀ ਦਾ ਕੰਮ ਕਰਦਾ ਹੈ, ਜਿਸ ਦੀਆਂ 3 ਧੀਆਂ ਅਤੇ ਇਕ ਪੁੱਤਰ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੀ ਪੁਲਸ ਨੇ ਬੱਚੀ ਦੀ ਨਾਨੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਬੱਚੀ ਨੂੰ ਪੀ. ਜੀ. ਆਈ., ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਕੇਸ ਦੇ ਪੈਰਵੀ ਸਬ ਇੰਸਪੈਕਟਰ ਕਿਰਨਦੀਪ ਕੌਰ ਕਰ ਰਹੀ ਹੈ। ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, IPA ਰੈਂਕਿੰਗ 'ਚ ਬਣਿਆ ਸਭ ਤੋਂ ਮੋਹਰੀ
ਇੱਥੇ ਇਹ ਦੱਸਣਯੋਗ ਹੈ ਕਿ ਥਾਣਾ ਦਾਖਾ 'ਚ ਇਕ ਹਫ਼ਤੇ 'ਚ ਇਹ ਦੂਜੀ ਜਬਰ-ਜ਼ਿਨਾਹ ਦੀ ਵਾਰਦਾਤ ਹੈ। ਇਸ ਤੋਂ ਪਹਿਲਾਂ ਇਕ ਵਿਆਹ-ਸ਼ਾਦੀ 'ਚ ਮਹਿੰਦੀ ਲਗਾਉਣ ਵਾਲੀ ਨਵ-ਵਿਆਹੁਤਾ ਨਾਲ ਮਹਿੰਦੀ ਲਵਾਉਣ ਦੇ ਬਹਾਨੇ ਪਿੰਡ ਮੰਡਿਆਣੀ ਵਿਖੇ ਐਨ. ਆਰ. ਆਈ. ਦੀ ਕੋਠੀ 'ਚ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ ਸੀ, ਜਿਸ ਦੇ ਚਾਰੇ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਸਨ, ਜਦੋਂ ਕਿ ਇਕ ਦੋਸ਼ੀ ਗ੍ਰਿਫ਼ਤ ਤੋਂ ਬਾਹਰ ਹੈ। ਹੁਣ ਇਹ ਜਬਰ-ਜ਼ਿਨਾਹ ਦੀ ਦੂਜੀ ਵਾਰਦਾਤ ਹੈ, ਜਿਸ ਕਰਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਨੋਟ : ਪੰਜਾਬ 'ਚ ਜਬਰ-ਜ਼ਿਨਾਹ ਵਰਗੀਆਂ ਹੋ ਰਹੀਆਂ ਵਾਰਦਾਤਾਂ ਬਾਰੇ ਕੁਮੈਂਟ ਬਾਕਸ 'ਚ ਦਿਓ ਰਾਏ
ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ 34 ਆਂਗਨਵਾੜੀ ਸੁਪਰਵਾਈਜ਼ਰਾਂ ਨੂੰ ਸੌਂਪੇ ਨਿਯੁਕਤੀ ਪੱਤਰ
NEXT STORY