ਚੰਡੀਗੜ੍ਹ (ਸੁਸ਼ੀਲ) : ਦਿੱਲੀ ਦੀ ਕੁੜੀ ਨਾਲ ਫੇਸਬੁੱਕ ’ਤੇ ਦੋਸਤੀ ਕਰ ਕੇ ਰੁਪਏ ਦੇਣ ਦੇ ਬਹਾਨੇ ਮੋਹਾਲੀ ਦੇ ਮੁੰਡੇ ਨੇ ਸੈਕਟਰ-17 ਦੇ ਹੋਟਲ 'ਚ ਉਸ ਨਾਲ ਜਬਰ-ਜ਼ਿਨਾਹ ਕਰ ਕੇ ਅਸ਼ਲੀਲ ਤਸਵੀਰਾਂ ਖਿੱਚ ਲਈਆਂ ਅਤੇ ਫਿਰ ਉਸ ਨੂੰ ਬਲੈਕਮੇਲ ਕੀਤਾ। ਜਬਰ-ਜ਼ਿਨਾਹ ਤੋਂ ਪਹਿਲਾਂ ਮੁਲਜ਼ਮ ਨੇ ਕੁੜੀ ਨੂੰ ਕੋਲਡ ਡਰਿੰਕ 'ਚ ਨਸ਼ੀਲੀ ਚੀਜ਼ ਪਿਲਾਈ ਸੀ। ਸੈਕਟਰ-17 ਥਾਣਾ ਪੁਲਸ ਨੇ ਕੁੜੀ ਦੀ ਸ਼ਿਕਾਇਤ ’ਤੇ ਮੋਹਾਲੀ ਵਾਸੀ ਸਰਬਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਗੰਡਾਸੇ-ਦਾਤਰਾਂ ਨਾਲ ਵੱਢਿਆ ਨੌਜਵਾਨ, ਖੂਨ ਦੀਆਂ ਵਗਦੀਆਂ ਧਾਰਾਂ ਦੇਖ ਕੰਬੀ ਲੋਕਾਂ ਦੀ ਰੂਹ
![PunjabKesari](https://static.jagbani.com/multimedia/10_53_479753528rape new1-ll.jpg)
ਦਿੱਲੀ ਵਾਸੀ ਕੁੜੀ ਨੇ ਦੱਸਿਆ ਕਿ ਉਹ 2018 'ਚ ਆਈ. ਏ. ਐੱਸ. ਕੋਚਿੰਗ ਲਈ ਇੱਥੇ ਆਈ ਸੀ। ਉਹ ਸੈਕਟਰ-15 'ਚ ਰਹਿੰਦੀ ਸੀ। ਇਸ ਦੌਰਾਨ ਉਸ ਦੀ ਫੇਸਬੁੱਕ ’ਤੇ ਸਰਬਜੀਤ ਸਿੰਘ ਨਾਲ ਦੋਸਤੀ ਹੋਈ ਸੀ। ਉਸ ਨੂੰ ਕੁੱਝ ਪੈਸਿਆਂ ਦੀ ਲੋੜ ਸੀ। ਉਸ ਨੇ ਸਰਬਜੀਤ ਸਿੰਘ ਤੋਂ ਉਧਾਰ ਪੈਸੇ ਮੰਗੇ ਅਤੇ ਉਹ ਸੈਕਟਰ-17 'ਚ ਪਹੁੰਚ ਗਿਆ। ਸਰਬਜੀਤ ਸਿੰਘ ਨੇ ਕਿਹਾ ਕਿ ਜੇਕਰ ਉਸ ਨੂੰ ਪੈਸਿਆਂ ਦੀ ਲੋੜ ਹੈ ਤਾਂ ਹੋਟਲ 'ਚ ਚੱਲਣਾ ਪਵੇਗਾ। ਸਰਬਜੀਤ ਉਸ ਨੂੰ ਸੈਕਟਰ-17 ਦੇ ਹੋਟਲ 'ਚ ਲੈ ਗਿਆ। ਕੁੜੀ ਨੇ ਦੋਸ਼ ਲਾਇਆ ਕਿ ਸਰਬਜੀਤ ਨੇ ਕੋਲਡ ਡਰਿੰਕ 'ਚ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਦੇ ਨਾਲ ਹੀ ਸਰਬਜੀਤ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ ਅਤੇ ਉਸ ਨੂੰ ਬਲੈਕਮੇਲ ਕਰਨ ਲੱਗਾ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਮੋਗਾ ਦੇ ਵਿਧਾਇਕ ਨੇ ਜਿੱਤੀ 'ਕੋਰੋਨਾ' ਦੀ ਜੰਗ, ਦੁਆਵਾਂ ਲਈ ਲੋਕਾਂ ਦਾ ਕੀਤਾ ਧੰਨਵਾਦ
![PunjabKesari](https://static.jagbani.com/multimedia/10_54_013190553rape new3-ll.jpg)
ਮਨੀਮਾਜਰਾ ਦੇ ਹੋਟਲ 'ਚ ਦੋਸਤ ਨੇ ਵੀ ਕੀਤਾ ਜਬਰ-ਜ਼ਿਨਾਹ
ਫਿਰ ਸਰਬਜੀਤ ਨੇ ਉਸ ਨੂੰ ਮਨੀਮਾਜਰਾ ਦੇ ਹੋਟਲ 'ਚ ਬੁਲਾਇਆ ਅਤੇ ਕਿਹਾ ਕਿ ਜੇਕਰ ਉਹ ਨਹੀਂ ਆਵੇਗੀ ਤਾਂ ਉਹ ਉਸ ਦੀ ਅਸ਼ਲੀਲ ਤਸਵੀਰ ਮੰਗੇਤਰ ਨੂੰ ਵਿਖਾ ਦੇਵੇਗਾ। ਕੁੜੀ ਡਰਦੇ ਮਾਰੇ ਮਨੀਮਾਜਰਾ ਗਈ ਅਤੇ ਉੱਥੇ ਸਰਬਜੀਤ ਅਤੇ ਉਸ ਦੇ ਦੋਸਤ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਸਰਬਜੀਤ ਕੁੜੀ ਨੂੰ ਉਸ ਦੀ ਅਸ਼ਲੀਲ ਤਸਵੀਰ ਮੰਗੇਤਰ ਨੂੰ ਭੇਜਣ ਦੀ ਧਮਕੀ ਦੇਣ ਲੱਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਰਾਹਤ, ਗ੍ਰਿਫ਼ਤਾਰੀ 'ਤੇ ਲੱਗੀ ਰੋਕ
2018 'ਚ ਸਰਬਜੀਤ ਨੇ ਅੰਮ੍ਰਿਤਸਰ ਬੁਲਾ ਕੇ ਉਸ ਨਾਲ ਫਿਰ ਜਬਰ-ਜ਼ਿਨਾਹ ਕੀਤਾ। ਜਦੋਂ ਕੁੜੀ ਨੇ ਮੋਬਾਇਲ ਨੰਬਰ ਬਦਲ ਦਿੱਤਾ ਤਾਂ ਸਰਬਜੀਤ ਨੇ ਕੁੜੀ ਦੇ ਮੰਗੇਤਰ ਦੇ ਜੀਜੇ ਨੂੰ ਉਸ ਦੀ ਅਸ਼ਲੀਲ ਤਸਵੀਰ ਭੇਜ ਦਿੱਤੀ। ਇਸ ਤੋਂ ਬਾਅਦ ਸਰਬਜੀਤ ਨੇ ਬਲੈਕਮੇਲ ਕਰ ਕੇ ਉਸ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ। ਇਸ ਸਭ ਤੋਂ ਪਰੇਸ਼ਾਨ ਹੋ ਕੇ ਕੁੜੀ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਸ ਇਕ ਮਹੀਨੇ 'ਚ ਕਰੇਗੀ ਅਦਾਲਤ 'ਚ ਚਲਾਨ ਪੇਸ਼
NEXT STORY