ਪਟਿਆਲਾ (ਬਲਜਿੰਦਰ) : ਭੁੰਨਰਹੇੜੀ ਪੁਲਸ ਚੌਂਕੀ ਅਧੀਨ ਪੈਂਦੇ ਇਕ ਪਿੰਡ 'ਚ ਉਸ ਸਮੇਂ ਰਿਸ਼ਤੇ ਕਲੰਕਿਤ ਹੋ ਗਏ, ਜਦੋਂ ਹਵਸ 'ਚ ਅੰਨ੍ਹੇ ਫੁੱਫੜ ਨੇ 13 ਸਾਲਾਂ ਦੀ ਬੱਚੀ ਦੀ ਪੱਤ ਰੋਲ੍ਹ ਛੱਡੀ। ਫਿਲਹਾਲ ਇਸ ਮਾਮਲੇ ਸਬੰਧੀ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਬੱਚੀ ਦੇ ਫੁੱਫੜ ਯਾਦਵਿੰਦਰ ਸਿੰਘ, ਭੂਆ ਸੁਖਬੀਰ ਕੌਰ, ਪਿਤਾ ਸੁਰਜੀਤ ਸਿੰਘ ਅਤੇ ਪਿਤਾ ਦੇ ਦੋਸਤ ਹਰਦੀਪ ਸਿੰਘ ਗਿੱਲ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ 'ਚ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਵੱਡੀ ਖਬਰ : ਪੁਲਸ ਮੁਕਾਬਲੇ 'ਚ ਮਾਰਿਆ ਗਿਆ ਗੈਂਗਸਟਰ 'ਵਿਕਾਸ ਦੁਬੇ', ਗ੍ਰਿਫਤਾਰੀ ਦੇ 24 ਘੰਟੇ ਅੰਦਰ ਢੇਰ
ਜਾਣਕਾਰੀ ਮੁਤਾਬਕ ਬੱਚੀ ਨਾਲ ਜ਼ਬਰ-ਜਿਨਾਹ ਦੀ ਸ਼ਿਕਾਇਤ ਉਸ ਦੀ ਮਾਂ ਨੇ ਪੁਲਸ ਨੂੰ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ 'ਚ ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਪਰਿਵਾਰ 'ਚ ਬੱਚੀ ਦੀ ਇਕ ਵੱਡੀ ਭੈਣ ਅਤੇ ਛੋਟਾ ਭਰਾ ਹੈ। ਉਸ ਦੀ ਭੈਣ ਬੀਮਾਰ ਹੋ ਗਈ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੀਮਾਰ ਧੀ ਦੀ ਦੇਖਭਾਲ ਲਈ ਪੀੜਤ ਬੱਚੀ ਦੇ ਮਾਤਾ-ਪਿਤਾ ਹਸਪਤਾਲ 'ਚ ਰਹੇ ਅਤੇ ਘਰ 'ਚ ਭੂਆ ਅਤੇ ਫੁੱਫੜ ਨੂੰ ਬੱਚਿਆਂ ਦੀ ਦੇਖ-ਰੇਖ ਲਈ ਛੱਡ ਗਏ। ਇਸੇ ਦੌਰਾਨ ਬੱਚੀ ਦੇ ਫੁੱਫੜ ਨੇ ਉਸ ਨਾਲ ਜ਼ਬਰ-ਜਿਨਾਹ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ ਲਈ ਰਾਹਤ ਭਰੀ ਖਬਰ, 21 ਜੇਲ੍ਹ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ
ਇਸ ਗੱਲ ਦਾ ਪਤਾ ਬੱਚੀ ਦੇ ਪਿਤਾ ਨੂੰ ਲੱਗਾ ਤਾਂ ੳਸ ਨੇ ਆਪਣੇ ਜੀਜੇ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਆਪਣੀ ਭੈਣ ਅਤੇ ਜੀਜੇ ਨਾਲ ਮਿਲ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਇਸ 'ਚ ਬੱਚੀ ਦੇ ਪਿਤਾ ਦੇ ਦੋਸਤ ਹਰਦੀਪ ਸਿਘ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। 2 ਦਿਨ ਪਹਿਲਾਂ ਹੀ ਬੱਚੀ ਨੇ ਆਪਣੀ ਮਾਂ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਤਾਂ ਮਾਂ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਫਿਲਹਾਲ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਂ ਦੀ ਸ਼ਿਕਾਇਤ ਤੋਂ ਬਾਅਦ ਚੌਂਕੀ ਭੁੰਨਰਹੇੜੀ ਦੀ ਇੰਚਾਰਜ ਗੁਰਪ੍ਰੀਤ ਕੌਰ ਨੇ ਬੱਚੀ ਦਾ ਮੈਡੀਕਲ ਵੀ ਕਰਵਾ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਰੈਪਿਡ ਐਂਟੀਜਨ ਟੈਸਟਿੰਗ' ਅੱਜ ਤੋਂ ਸ਼ੁਰੂ, ਜਲਦ ਬਣਨਗੇ ਪਲਾਜ਼ਮਾ ਬੈਂਕ
ਲੁਧਿਆਣਾ ਲਈ ਰਾਹਤ ਭਰੀ ਖਬਰ, 21 ਜੇਲ੍ਹ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ
NEXT STORY