ਲੁਧਿਆਣਾ (ਕੁਲਵੰਤ) : ਇੱਥੇ ਇਕ ਪ੍ਰਾਪਰਟੀ ਡੀਲਰ ਜਸਵਿੰਦਰ ਸਿੰਘ ਵਲੋਂ ਜਿਮ ਟ੍ਰੇਨਰ ਇਕ ਐੱਨ. ਆਰ. ਆਈ. ਕੁੜੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੀ ਇੱਜ਼ਤ ਦੀਆਂ ਧੱਜੀਆਂ ਉਡਾਉਣ ਵਾਲੇ ਦੋਸ਼ੀ ਨੇ ਬਾਅਦ 'ਚ ਇਹ ਵੀ ਕਿਹਾ ਕਿ ਇਹ ਉਸ ਦੇ ਪਿਤਾ ਦਾ ਬਰਥ ਡੇਅ ਗਿਫਟ ਹੈ , ਜਿਸ ਨੂੰ ਉਹ ਪੂਰੀ ਜ਼ਿੰਦਗੀ ਨਹੀਂ ਭੁੱਲੇਗਾ। ਫਿਲਹਾਲ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਕੁੜੀ ਨੇ ਦੱਸਿਆ ਕਿ ਉਹ ਹਾਂਗਕਾਂਗ ਤੋਂ ਲੁਧਿਆਣਾ ਆਈ ਸੀ ਅਤੇ ਇਕ ਮਈ ਨੂੰ ਉਸ ਨੇ ਫਿਰੋਜ਼ਪੁਰ ਰੋਡ ਸਥਿਤ ਇਕ ਪ੍ਰਮੁੱਖ ਜਿਮ ਵਿਚ ਬਤੌਰ ਲੇਡੀਜ਼ ਟ੍ਰੇਨਰ ਨੌਕਰੀ ਸ਼ੁਰੂ ਕੀਤੀ ਸੀ, ਉਥੇ ਮੁਲਜ਼ਮ ਵੀ ਆਉਂਦਾ ਸੀ। ਕਰੀਬ ਇਕ ਹਫਤੇ ਬਾਅਦ ਹੀ ਮੁਲਜ਼ਮ ਨੇ ਉਸ ਦੇ ਅੱਗੇ-ਪਿੱਛੇ ਘੁੰਮਣਾ ਸ਼ੁਰੂ ਕਰ ਦਿੱਤਾ ਅਤੇ ਉਸ ਦਾ ਮੋਬਾਇਲ ਨੰਬਰ ਮੰਗਣਾ ਸ਼ੁਰੂ ਕਰ ਦਿੱਤਾ, ਜਿਸ ਦੇ ਵਰਤਾਓ ਦੀ ਸ਼ਿਕਾਇਤ ਉਸ ਨੇ ਜਿਮ ਮੈਨੇਜਰ ਨੂੰ ਵੀ ਕੀਤੀ ਸੀ। ਮੈਨੇਜਰ ਨੇ ਮੁਲਜ਼ਮ ਨੂੰ ਵਾਰਨਿੰਗ ਦਿੱਤੀ ਪਰ ਉਸ ਨੇ ਆਪਣੀਆਂ ਹਰਕਤਾਂ ਬੰਦ ਨਾ ਕੀਤੀਆਂ।
ਪੀੜਤਾ ਨੇ ਦੁਖੀ ਹੋ ਕੇ ਉਥੋਂ ਨੌਕਰੀ ਛੱਡ ਦਿੱਤੀ ਤੇ ਇਕ ਹੋਰ ਜਿਮ ਜੁਆਇਨ ਕਰ ਲਈ ਪਰ ਮੁਲਜ਼ਮ ਨੇ ਉਸ ਦਾ ਪਿੱਛਾ ਨਾ ਛੱਡਿਆ ਅਤੇ ਸੀ. ਵੀ. ਤੋਂ ਉਸ ਦਾ ਫੋਨ ਨੰਬਰ ਲੈ ਕੇ ਉਸ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਇਕ ਦਿਨ ਜਦੋਂ ਪੀੜਤਾ ਦੇ ਪਿਤਾ ਦਾ ਜਨਮ ਦਿਨ ਸੀ ਤਾਂ ਉਹ ਜਦੋਂ ਜਿਮ ਗਈ ਪਰ ਅੱਗੇ ਜਿਮ ਦੇ ਬਾਹਰ ਮੁਲਜ਼ਮ ਆਪਣੀ ਗੱਡੀ 'ਚ ਬੈਠਾ ਸੀ, ਜਿਸ ਨੇ ਉਸ ਨੂੰ ਗੱਡੀ ਵਿਚ ਬੈਠਣ ਲਈ ਕਿਹਾ। ਇਨਕਾਰ ਕਰਨ 'ਤੇ ਮੁਲਜ਼ਮ ਨੇ ਪੀੜਤਾ ਨੂੰ ਜ਼ਬਰਦਸਤੀ ਗੱਡੀ ਵਿਚ ਬਿਠਾ ਲਿਆ ਤੇ ਗੱਡੀ ਭਜਾ ਕੇ ਪੀੜਤਾ ਨੂੰ ਆਪਣੀ ਕੋਠੀ ਵਿਚ ਲੈ ਗਿਆ।
ਉਥੇ ਮੁਲਜ਼ਮ ਨੇ ਪਿਸਤੌਲ ਦੀ ਨੋਕ 'ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਦੋਸ਼ੀ ਨੇ ਉਸ ਨੂੰ ਕਿਹਾ ਕਿ ਇਹ ਉਸ ਦੇ ਪਿਤਾ ਦਾ ਬਰਥ ਡੇਅ ਗਿਫਟ ਹੈ, ਜੋ ਕਿ ਉਹ ਪੂਰੀ ਜ਼ਿੰਦਗੀ ਯਾਦ ਰੱਖੇਗਾ। ਉਪਰੰਤ ਮੁਲਜ਼ਮ ਨੇ ਉਸਨੂੰ ਜ਼ੁਬਾਨ ਬੰਦ ਰੱਖਣ ਲਈ ਧਮਕੀਆਂ ਵੀ ਦਿੱਤੀਆਂ। ਫਿਰ ਕਿਸੇ ਤਰ੍ਹਾਂ ਉਸ ਦੇ ਚੁੰਗਲ 'ਚੋਂ ਨਿਕਲ ਕੇ ਆਪਣੇ ਘਰ ਪੁੱਜੀ ਅਤੇ ਅੰਕਲ ਨੂੰ ਸਾਰੀ ਗੱਲ ਦੱਸੀ, ਜਿਸ ਦੇ ਬਾਅਦ ਇਸ ਦੀ ਸ਼ਿਕਾਇਤ ਐੱਨ. ਆਰ. ਆਈ. ਆਈ. ਜੀ. ਈਸ਼ਵਰ ਸਿੰਘ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਯੂਥ ਕਾਂਗਰਸੀਆਂ 'ਤੇ ਪੁਲਸ ਦਾ ਲਾਠੀਚਾਰਜ
NEXT STORY