ਚੰਡੀਗੜ੍ਹ (ਸੁਸ਼ੀਲ) : ਪਤੀ ਦੀ ਮੌਤ ਤੋਂ ਬਾਅਦ ਕਾਗਜ਼ਾਤ ਵਾਪਸ ਕਰਨ ਦੇ ਬਹਾਨੇ ਦੜਵਾ ਸਥਿਤ ਹੋਟਲ 'ਚ ਜਬਰ-ਜ਼ਿਨਾਹ ਕਰਨ ਵਾਲੇ ਮਾਮਾ ਸਹੁਰੇ ਨੂੰ ਦੜਵਾ ਚੌਂਕੀ ਪੁਲਸ ਨੇ ਸਰਕਾਰੀ ਨਰਸਰੀ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਿਹਾਰ ਨਿਵਾਸੀ ਸੂਰਜ ਵਜੋਂ ਹੋਈ। ਪੁਲਸ ਨੇ ਦੱਸਿਆ ਕਿ ਸੂਰਜ ਅਲਟਰਾਟੈੱਕ ਸੀਮੈਂਟ ਕੰਪਨੀ 'ਚ ਇੰਜੀਨੀਅਰ ਹੈ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਹੜ੍ਹ ਨਾਲ ਪੰਜਾਬ ਦੀ ਮਾਲੀ ਹਾਲਤ ਨੂੰ ਲੱਗਾ ਵੱਡਾ ਧੱਕਾ, ਗੜਬੜਾ ਸਕਦਾ ਹੈ ਫ਼ਸਲੀ ਚੱਕਰ
ਅਦਾਲਤ ਨੇ ਮੁਲਜ਼ਮ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ। ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਤੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਉਸ ਦੇ ਕਾਗਜ਼ਾਤ ਸਹੁਰੇ ਘਰ 'ਚ ਰੱਖੇ ਹੋਏ ਸਨ। ਮਾਮੇ ਸਹੁਰੇ ਸੂਰਜ ਨੇ ਉਸ ਨੂੰ ਕਾਗਜ਼ਾਤ ਦੇਣ ਲਈ ਦੜਵਾ 'ਚ ਬੁਲਾਇਆ।
ਇਹ ਵੀ ਪੜ੍ਹੋ : ਨਿਊ ਚੰਡੀਗੜ੍ਹ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ : ਕੈਬ ਡਰਾਈਵਰ ਦੀ ਧੌਣ ਵੱਢ ਕੇ ਬੇਰਹਿਮੀ ਨਾਲ ਕੀਤਾ ਕਤਲ
ਉਹ ਉਸ ਨੂੰ ਦੜਵਾ ਦੇ ਹੋਟਲ 'ਚ ਲੈ ਗਿਆ ਅਤੇ ਕਾਗਜ਼ਾਤ ਦੇਣ ਦੇ ਬਦਲੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਦੋਸ਼ ਹੈ ਕਿ ਸੂਰਜ ਉਸ ਨੂੰ ਕਈ ਮਹੀਨੀਆਂ ਤੋਂ ਕਾਗਜ਼ਾਤ ਦੇਣ ਦੇ ਨਾਂ ’ਤੇ ਬਲੈਕਮੇਲ ਕਰਦਾ ਰਿਹਾ। ਔਰਤ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ 28 ਜੂਨ, 2023 ਨੂੰ ਮੁਲਜ਼ਮ ਸੂਰਜ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਫ਼ਰਾਰ ਚੱਲ ਰਿਹਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਿਊ ਚੰਡੀਗੜ੍ਹ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ : ਕੈਬ ਡਰਾਈਵਰ ਦੀ ਧੌਣ ਵੱਢ ਕੇ ਬੇਰਹਿਮੀ ਨਾਲ ਕੀਤਾ ਕਤਲ
NEXT STORY