ਲੁਧਿਆਣਾ : ਲੁਧਿਆਣਾ 'ਚ ਲੜਕੀ ਨਾਲ ਹੋਏ ਸਮੂਹਕ ਬਲਾਤਕਾਰ ਦੇ ਮਾਮਲੇ 'ਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਡੀ. ਆਈ. ਜੀ. ਆਰ. ਐੱਸ. ਖਟੜਾ ਨੇ ਇੱਥੇ ਵੀਰਵਾਰ ਨੂੰ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਕਿਸੇ ਵੀ ਸੂਰਤ 'ਚ ਬਖਸ਼ਿਆ ਨਹੀਂ ਜਾਵੇਗਾ। ਰਵਨੀਤ ਬਿੱਟੂ ਨੇ ਬਲਾਤਕਾਰ ਪੀੜਤਾ ਨੂੰ ਬਹੁਤ ਹਿੰਮਤੀ ਦੱਸਿਆ ਅਤੇ ਕਿਹਾ ਕਿ ਲੜਕੀ ਨੇ ਹਿੰਮਤ ਕਰਕੇ ਸਾਰੀ ਸੱਚਾਈ ਪੁਲਸ ਅੱਗੇ ਬਿਆਨ ਕੀਤੀ, ਜੋ ਕਿ ਕਾਬਿਲੇ ਤਾਰੀਫ ਹੈ ਅਤੇ ਇਸ ਦੇ ਲਈ ਪੀੜਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਸ ਨੇ ਇੰਨੀ ਨਾਜ਼ੁਕ ਹਾਲਤ 'ਚ ਦੋਸ਼ੀਆਂ ਦੇ ਸਕੈੱਚ ਤਿਆਰ ਕਰਵਾ ਕੇ ਪੁਲਸ ਦੀ ਮਦਦ ਕੀਤੀ ਹੈ।
ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਇਸ ਮਾਮਲੇ 'ਚ ਜੋ ਵੀ ਪੁਲਸ ਅਫਸਰ ਕਾਰਵਾਈ ਨਾ ਕਰਨ 'ਤੇ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਮੁਅੱਤਲ ਕੀਤਾ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਕਿਸੇ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਡੀ. ਜੀ. ਆਈ. ਨੇ ਦੱਸਿਆ ਕਿ ਇਸ ਮਾਮਲੇ ਦੇ 3 ਦੋਸ਼ੀਆਂ ਨੂੰ ਫੜ੍ਹਿਆ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੇ 3 ਦੋਸ਼ੀਆਂ ਨੂੰ ਵੀ ਜਲਦ ਹੀ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।
ਨੂੰਹ ਮਾਰ ਕੇ ਨੱਪੀ ਤੂੜੀ ਵਾਲੇ ਕੋਠੇ ’ਚ, ਵਟਸਐਪ ’ਤੇ ਪਾਇਆ ਲਾਪਤਾ ਦਾ ਸਟੇਟਸ (ਤਸਵੀਰਾਂ)
NEXT STORY