ਗੁਰਦਾਸਪੁਰ (ਵਿਨੋਦ)-ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਵਿਰੁੱਧ ਕਾਰਵਾਈ ਤੋਂ ਨਿਰਾਸ਼ ਪਾਕਿਸਤਾਨ ਨੇ ਹੁਣ ਭਾਰਤ ਨੂੰ ਦਹਿਸ਼ਤ ਫੈਲਾਉਣ ਦੀ ਪੂਰੀ ਸਾਜ਼ਿਸ਼ ਰਚੀ ਹੈ, ਜਿਸ ’ਚ ਰਾਵਲਕੋਟ ਜੇਲ੍ਹ ਬ੍ਰੇਕ ਵੀ ਇਸੇ ਸਾਜ਼ਿਸ਼ ਦਾ ਹਿੱਸਾ ਸੀ, ਜਿਸ ’ਚ 20 ਖ਼ਤਰਨਾਕ ਕੈਦੀ ਜੇਲ੍ਹ ਤੋੜ ਕੇ ਫਰਾਰ ਹੋ ਗਏ। ਸੂਤਰਾਂ ਅਨੁਸਾਰ ਪਾਕਿਸਤਾਨ ਦੇ ਖ਼ਤਰਨਾਕ ਅੱਤਵਾਦੀ ਸੰਗਠਨ 14-15 ਅਗਸਤ ਤੋਂ ਪਹਿਲਾਂ ਭਾਰਤ ’ਚ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਹਨ। ਤਿੰਨ ਵੱਡੀਆਂ ਥਾਵਾਂ ’ਤੇ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਵਾਰ ਜੰਮੂ-ਕਸ਼ਮੀਰ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹੈ। ਉਹ ਜੰਮੂ-ਕਸ਼ਮੀਰ ਜਿੱਥੇ ਅੱਤਵਾਦ ਨੂੰ ਪੂਰੀ ਤਰ੍ਹਾਂ ਨਾਲ ਕਾਬੂ ਕੀਤਾ ਗਿਆ ਸੀ ਪਰ ਹੁਣ ਪਾਕਿਸਤਾਨੀ ਅੱਤਵਾਦੀ ਸੰਗਠਨ ਇਥੇ ਡਰ ਦੀ ਨਵੀਂ ਫ਼ਸਲ ਉਗਾਉਣਾ ਚਾਹੁੰਦੇ ਹਨ, ਇਸ ਲਈ ਪਹਿਲਾਂ ਰਿਆਸੀ, ਫਿਰ ਡੋਡਾ, ਰਾਜੌਰੀ ਅਤੇ ਹੁਣ ਕਠੂਆ ’ਚ ਹਮਲੇ ਕੀਤੇ ਗਏ ਹਨ।
ਪਾਕਿਸਤਾਨ ’ਚ ਮੌਜੂਦ ਸੂਤਰਾਂ ਅਨੁਸਾਰ ਪਾਕਿਸਤਾਨ ਵੱਲੋਂ ਭਾਰਤ ’ਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਸਾਜ਼ਿਸ਼ ਤਹਿਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਵਲਕੋਟ ਜੇਲ੍ਹ ਨੂੰ ਆਈ. ਐੱਸ. ਆਈ. ਦੀ ਯੋਜਨਾ ਅਨੁਸਾਰ ਤੋੜ ਦਿੱਤਾ ਗਿਆ। ਇਥੋਂ 20 ਅੱਤਵਾਦੀ ਫਰਾਰ ਹੋ ਗਏ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਭਾਰਤ ’ਚ ਘੁਸਪੈਠ ਕਰ ਚੁੱਕੇ ਹਨ।
ਇਹ ਵੀ ਪੜ੍ਹੋ- 7 ਮਹੀਨੇ ਪਹਿਲਾਂ ਧੀ ਦੇ ਵਿਆਹ 'ਚ ਮਾਪਿਆਂ ਨੇ ਖ਼ਰਚੇ 22 ਲੱਖ ਰੁਪਏ, ਫਿਰ ਵੀ ਨਾ ਰੱਜੇ ਲਾਲਚੀ ਸਹੁਰੇ, ਹੋਇਆ ਖ਼ੌਫ਼ਨਾਕ ਅੰਜਾਮ
ਦੱਸਿਆ ਜਾ ਰਿਹਾ ਹੈ ਕਿ ਰਾਵਲਕੋਟ ਜੇਲ੍ਹ ਬ੍ਰੇਕ ’ਚ ਗਾਜ਼ੀ ਸ਼ਹਿਜ਼ਾਦ ਅਹਿਮਦ ਵੀ ਫਰਾਰ ਹੋ ਗਿਆ ਸੀ, ਜੋ ਇਸ ਤੋਂ ਪਹਿਲਾਂ ਭਾਰਤੀ ਜੇਲ੍ਹ ’ਚ ਵੀ ਬੰਦ ਸੀ। ਇਸ ਦੇ ਭਾਰਤ ’ਚ ਵੀ ਦਾਖ਼ਲ ਹੋਣ ਦੀ ਸੰਭਾਵਨਾ ਹੈ। ਇਹ ਸਾਰੇ ਅੱਤਵਾਦੀ ਪੁੰਛ ਦੇ ਜੰਗਲਾਂ ਰਾਹੀਂ ਘੁਸਪੈਠ ਕਰ ਚੁੱਕੇ ਹਨ। ਸੂਤਰਾਂ ਮੁਤਾਬਕ ਪਾਕਿਸਤਾਨੀ ਲਾਂਚਿੰਗ ਪੈਡ ’ਤੇ ਮੌਜੂਦ ਕਰੀਬ 50 ਅੱਤਵਾਦੀ ਹਾਲ ਹੀ ’ਚ ਘੁਸਪੈਠ ਕਰ ਚੁੱਕੇ ਹਨ। ਅਜਿਹੇ ’ਚ ਸਵਾਲ ਇਹ ਉੱਠਦਾ ਹੈ ਕਿ ਇਹ ਅੱਤਵਾਦੀ ਭਾਰਤ ’ਚ ਕਿਵੇਂ ਦਾਖ਼ਲ ਹੋਏ। ਦਰਅਸਲ, ਅੰਤਰਰਾਸ਼ਟਰੀ ਸਰਹੱਦ ’ਤੇ ਪਾਕਿਸਤਾਨ ਤੋਂ ਕਰੀਬ 2 ਦਰਜਨ ਅਜਿਹੇ ਦਰਿਆਈ ਨਾਲੇ ਹਨ, ਜਿਨ੍ਹਾਂ ਨੂੰ ਅੱਤਵਾਦੀ ਘੁਸਪੈਠ ਲਈ ਰਵਾਇਤੀ ਤੌਰ ’ਤੇ ਵਰਤਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਈ ਪੱਥਰਬਾਜ਼ੀ, ਸਹਿਮੇ ਲੋਕ
ਜੇਕਰ ਅਸੀਂ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਜੰਮੂ ਦੇ ਸਾਂਬਾ ਅਤੇ ਕਠੂਆ ਜ਼ਿਲ੍ਹਿਆਂ ਵਿੱਚ ਬੱਬਰ ਨਾਲਾ, ਪੂਜ ਨਾਲਾ, ਬਸੰਤਰ ਨਾਲਾ, ਇਹ ਉਹ ਮੁੱਖ ਨਾਲੇ ਹਨ, ਜਿਨ੍ਹਾਂ ਨੂੰ ਪਾਕਿਸਤਾਨ ਸਮਰਥਿਤ ਅੱਤਵਾਦੀ ਜੰਮੂ ਤੱਕ ਪਹੁੰਚਣ ਲਈ ਵਰਤ ਰਹੇ ਹਨ। ਘੁਸਪੈਠ ਕਰਨ ਵਾਲੇ ਅੱਤਵਾਦੀਆਂ ਲਈ ਡਰੋਨ ਤੋਂ ਹਥਿਆਰ ਵੀ ਸੁੱਟੇ ਗਏ, ਨਾਲ ਹੀ ਪਾਕਿਸਤਾਨੀ ਫ਼ੌਜ ਡਰੋਨ ਰਾਹੀਂ ਭਾਰਤੀ ਫ਼ੌਜ ਦੀਆਂ ਗਤੀਵਿਧੀਆਂ ਦੀ ਰੇਕੀ ਕਰ ਰਹੀ ਹੈ। ਪਾਕਿਸਤਾਨ ਭਾਵੇਂ ਕਿੰਨੀ ਵੀ ਸਾਜ਼ਿਸ਼ ਰਚ ਲਵੇ ਪਰ ਅੱਤਵਾਦੀਆਂ ਦੀ ਘੁਸਪੈਠ ਦੇ ਰੂਟ ਚਾਰਟ ਦਾ ਕੋਡ ਡੀਕੋਡ ਕਰ ਦਿੱਤਾ ਗਿਆ ਹੈ ਅਤੇ ਹੁਣ ਭਾਰਤੀ ਫ਼ੌਜ ਦੇ ਹੱਥੋਂ ਇਨ੍ਹਾਂ ਅੱਤਵਾਦੀਆਂ ਨੂੰ ਇਕ-ਇਕ ਕਰਕੇ ਖਤਮ ਕਰਨ ਦੀ ਵਾਰੀ ਹੈ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਮਗਰੋਂ CM ਭਗਵੰਤ ਮਾਨ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਆਖੀ ਇਹ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲੁਧਿਆਣਾ ਵਾਸੀਆਂ ਲਈ ਖ਼ੁਸ਼ਖ਼ਬਰੀ! ਮੁੱਖ ਮੰਤਰੀ ਦੀ ਹਰੀ ਝੰਡੀ ਮਗਰੋਂ ਜਾਰੀ ਹੋ ਗਏ ਹੁਕਮ
NEXT STORY