ਚੰਡੀਗੜ੍ਹ (ਪਾਲ) : 6 ਮਹੀਨਿਆਂ 'ਚ ਤਿਆਰ ਹੋਏ ਦੇਸ਼ ਦੇ ਸਭ ਤੋਂ ਉੱਚੇ 221 ਫੁੱਟ ਦੇ ਰਾਵਣ ਦਾ ਪੁਤਲਾ ਸਿਰਫ 10 ਮਿੰਟਾਂ 'ਚ ਹੀ ਰਾਖ ਬਣ ਗਿਆ। ਧਨਾਸ 'ਚ ਰਾਵਣ ਦਹਿਨ ਦੇਖਣ ਲਈ 1.50 ਲੱਖ ਤੋਂ ਜ਼ਿਆਦਾ ਲੋਕ ਮੌਜੂਦ ਰਹੇ। ਸ਼ਾਮ 4 ਵਜੇ ਤੋਂ ਹੀ ਲੋਕ ਇੱਥੇ ਰਾਵਣ ਦਹਿਨ ਨੂੰ ਦੇਖਣ ਲਈ ਇਕੱਠੇ ਹੋਣ ਲੱਗ ਪਏ ਸਨ। ਇਸ ਕਾਰਨ ਸੈਕਟਰ-25 ਤੋਂ ਲੈ ਕੇ ਮੁੱਲਾਂਪੁਰ ਤੱਕ ਲੰਬਾ ਜਾਮ ਲੱਗਾ ਰਿਹਾ। ਇਸ ਦੇ ਬਾਵਜੂਦ ਲੋਕ ਉਤਸੁਕਤਾ ਨਾਲ ਪੈਦਲ ਹੀ ਰਾਵਣ ਦਹਿਨ ਦੇਖਣ ਪੁੱਜੇ। ਸ਼ਾਮ 6.51 ਵਜੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ੇ ਰਿਮੋਟ ਕੰਟਰੋਲ ਨਾਲ ਪੁਤਲੇ ਦਾ ਦਹਿਨ ਕੀਤਾ। 32 ਲੱਖ ਨਾਲ ਬਣੇ ਇਸ ਰਾਵਣ ਦੇ ਪੁਤਲੇ 'ਚ 500 ਪਟਾਕੇ ਵੀ ਭਰੇ ਗਏ ਸਨ ਅਤੇ ਸਾਰੇ ਪਟਾਕੇ ਈਕੋ ਫਰੈਂਡਲੀ ਸਨ।
ਦੂਜਾ ਵਾਰ ਦੂਜਾ ਸਭ ਤੋਂ ਵੱਡਾ ਰਾਵਣ
ਇਹ ਦੂਜਾ ਮੌਕਾ ਹੈ, ਜਦੋਂ ਟ੍ਰਾਈਸਿਟੀ 'ਚ ਇੰਨੇ ਉੱਚੇ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਗਿਆ ਹੈ। ਪਿਛਲੇ ਸਾਲ ਪੰਚਕੂਲਾ 'ਚ ਤੇਜਿੰਦਰ ਚੌਹਾਨ ਨੇ ਹੀ 210 ਫੁੱਟ ਦਾ ਪੁਤਲਾ ਬਣਾਇਆ ਸੀ। ਇਸ ਵਾਰ ਉਨ੍ਹਾਂ ਨੇ ਇਸ ਦੀ ਲੰਬਾਈ 11 ਫੁੱਟ ਤੱਕ ਵਧਾ ਦਿੱਤੀ। ਸਾਲ 1987 ਤੋਂ ਰਾਵਣ ਬਣਾ ਰਹੇ ਤੇਜਿੰਦਰ ਚੌਹਾਨ ਨੇ ਦੱਸਿਆ ਕਿ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੇ ਰਾਵਣ ਦੇ ਨਾਲ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਨਹੀਂ ਬਣਾਏ। ਰਾਵਣ ਦਾ ਪੁਤਲਾ ਹੀ ਇੰਨਾ ਵੱਡਾ ਸੀ ਕਿ ਇਸ ਦੇ ਲਈ 500 ਫੁੱਟ ਦਾ ਏਰੀਆ ਚਾਹੀਦਾ ਸੀ।
ਤਿੰਨ ਧੀਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ
NEXT STORY