ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੀ ਆਉਣ ਵਾਲੀ ਲੋਕ ਸਭਾ ਚੋਣ ਲਈ ਅੱਜ ਪਹਿਲੀ ਸੂਚੀ ਜਾਰੀ ਹੋ ਸਕਦੀ ਹੈ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਜਪਾ ਮੁੱਖ ਦਫਤਰ 'ਤੇ ਸ਼ਾਮ ਸਾਢੇ ਪੰਜ ਵਜੇ ਤੋਂ ਸ਼ੁਰੂ ਹੋਈ ਬੈਠਕ ਦੇਰ ਰਾਤ ਤਕ ਚੱਲਦੀ ਰਹੀ ਪਰ ਉਮੀਦਵਾਰਾਂ ਦੇ ਨਾਮ ਨਿਕਲ ਕੇ ਸਾਹਮਣੇ ਨਹੀਂ ਆਏ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੀ ਪਹਿਲੀ ਸੂਚੀ ਅੱਜ ਜਾਰੀ ਹੋ ਸਕਦੀ ਹੈ।
ਅੱਜ ਬਾਹਰ 'ਚ ਉਮੀਦਵਾਰ ਤੈਅ ਕਰੇਗਾ ਮਹਾਗਠਜੋੜ
ਬਿਹਾਰ ਕਾਂਗਰਸ ਦੇ ਇੰਚਾਰਜ ਸ਼ਕਤੀ ਸਿੰਘ ਗੋਹਿਲ ਨੇ ਇਥੇ ਸ਼ੁੱਕਰਵਾਰ ਨੂੰ ਘਟਕ ਦਲਾਂ ਨਾਲ ਕਿਸੇ ਤਰ੍ਹਾਂ ਦੇ ਅਣਬਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮਹਾਗਠਜੋੜ ਅੱਜ ਸੂਬੇ ਦੇ ਸਾਰੇ 40 ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗਾ। ਬਿਹਾਰ ਕਾਂਗਰਸ ਚੋਣ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਪਟਨਾ ਪਹੁੰਚੇ ਗੋਹਿਲ ਨੇ ਕਿਹਾ ਕਿ ਮਹਾਗਠਜੋੜ 'ਚ ਸਭ ਕੁਝ ਤੈਅ ਕਰ ਲਏ ਗਏ ਹਨ। ਕੀਤੇ ਕੋਈ ਨਾਰਾਜ਼ਗੀ ਨਹੀਂ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮਾਲਦੀਵ ਦੌਰੇ 'ਤੇ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਆਪਣੇ ਦੋ ਦਿਨਾਂ ਮਾਲਦੀਵ ਦੌਰੇ ਦੀ ਸ਼ੁਰੂਆਤ ਕਰਨਗੀ। ਮਾਲਦੀਵ ਦੇ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸਾਲੇਹ ਦੇ ਨਵੰਬਰ 'ਚ ਸੱਤਾ 'ਚ ਆਉਣ ਤੋਂ ਬਾਅਦ ਦੀਪ ਰਾਸ਼ਟਰ 'ਚ ਭਾਰਤ ਦਾ ਪਹਿਲਾ ਪੂਰਨ ਦੋ-ਪੱਖੀ ਦੌਰਾ ਹੈ। ਵਿਦੇਸ਼ ਮੰਤਰਾਲਾ ਨੇ ਦੌਰੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦਾ ਟੀਚਾ ਦੋਹਾਂ ਦੇਸ਼ਾਂ ਵਿਚਾਲੇ 'ਕਰੀਬੀ ਤੇ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਕੇ. ਚੰਦਰਸ਼ੇਖਰ ਰਾਓ ਅੱਜ ਕਰੀਮਨਗਰ ਤੋਂ ਸ਼ੁਰੂ ਕਰਨਗੇ ਚੋਣ ਮੁਹਿੰਮ
ਤੇਲੰਗਾਨਾ ਦੇ ਮੁੱਖ ਮੰਤਰੀ ਤੇ ਟੀ.ਆਰ.ਐੱਸ. ਪ੍ਰਧਾਨ ਕੇ. ਚੰਦਰਸ਼ੇਖਰ ਰਾਓ ਲੋਕ ਸਭਾ ਚੋਣਾਂ ਲਈ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਅਭਿਆਨ ਅੱਜ ਕਰੀਮਨਗਰ ਤੋਂ ਸ਼ੁਰੂ ਕਰਨਗੇ। ਟੀ.ਆਰ.ਐੱਸ. ਸੰਸਦ ਮੈਂਬਰ ਬੀ. ਵਿਨੋਦ ਕੁਮਾਰ ਨੇ ਪੀ.ਟੀ.ਆਈ. ਨੂੰ ਮੰਗਲਵਾਰ ਨੂੰ ਦੱਸਿਆ ਕਿ ਪਹਿਲੀ ਬੈਠਕ ਕਰੀਮਨਗਰ 'ਚ ਹੋਵੇਗੀ। ਇਸ ਤੋਂ ਬਾਅਦ ਸੂਬੇ 'ਚ ਲੋਕ ਸਭਾ ਸੀਟਾਂ ਨੂੰ ਕਵਰ ਕਰਦੇ ਹੋਏ ਹੋਰ ਥਾਵਾਂ 'ਤੇ ਰੈਲੀਆਂ ਆਯੋਜਿਤ ਹੋਣਗੀਆਂ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਆਈ. ਐੱਸ. ਐੱਲ. : ਗੋਆ ਬਨਾਮ ਬੈਂਗਲੁਰੂ (ਫਾਈਨਲ)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਨਵੰਬਰ ਤੱਕ ਅਸੀਂ ਅੱਧੀ ਦਿੱਲੀ ਨੂੰ ਗੁਰਸਿੱਖੀ ਨਾਲ ਜੋੜ ਚੁੱਕੇ ਹੋਵਾਂਗੇ : ਸਿਰਸਾ
NEXT STORY