ਨੈਸ਼ਨਲ ਡੈਸਕ : ਦਿੱਲੀ ਪੁਲਸ ਨੇ ਇੱਕ ਸਥਾਨਕ ਨਿਵਾਸੀ ਨਾਲ 17 ਲੱਖ ਰੁਪਏ ਤੋਂ ਵੱਧ ਦੀ ਸਾਈਬਰ ਧੋਖਾਧੜੀ ਕਰਨ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਮਹਾਰਾਸ਼ਟਰ ਦੇ ਇੱਕ 25 ਸਾਲਾ ਸ਼ੈੱਫ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੇ ਰਹਿਣ ਵਾਲੇ ਪਠਾਨ ਉਜੇਫ ਖਲੀਲ ਖਾਨ ਵਜੋਂ ਹੋਈ ਹੈ, ਜਿਸ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਦਿੱਲੀ ਲਿਆਂਦਾ ਗਿਆ ਹੈ।
ਘਰ ਬੈਠੇ ਕਮਾਈ ਦਾ ਦਿੱਤਾ ਸੀ ਲਾਲਚ
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕੇਸ਼ਵ ਪੁਰਮ ਨਿਵਾਸੀ ਰਾਹੁਲ ਸੈਣੀ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ। ਪੀੜਤ ਨੇ ਦੱਸਿਆ ਕਿ ਉਸ ਨੂੰ ਘਰ ਤੋਂ ਕੰਮ ਕਰਨ ਦੇ ਫਰਜ਼ੀ ਮੌਕਿਆਂ ਅਤੇ ਆਨਲਾਈਨ ਟਾਸਕ ਰਾਹੀਂ ਮੋਟੀ ਕਮਾਈ ਕਰਨ ਦਾ ਝਾਂਸਾ ਦਿੱਤਾ ਗਿਆ ਸੀ। ਇਸ ਤਰੀਕੇ ਨਾਲ ਸਾਈਬਰ ਅਪਰਾਧੀਆਂ ਨੇ ਉਸ ਤੋਂ ਕੁੱਲ 17,16,777 ਰੁਪਏ ਦੀ ਠੱਗੀ ਮਾਰ ਲਈ। ਇਸ ਸਬੰਧੀ 1 ਜਨਵਰੀ ਨੂੰ ਭਾਰਤੀ ਨਿਆ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
'ਮਿਊਲ ਅਕਾਊਂਟ' ਰਾਹੀਂ ਪੈਸਿਆਂ ਦੀ ਹੇਰਾਫੇਰੀ
ਜਾਂਚ ਦੌਰਾਨ ਪਤਾ ਲੱਗਾ ਕਿ ਠੱਗੀ ਦੀ ਰਕਮ ਮੁਲਜ਼ਮ ਖਾਨ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਗਈ ਸੀ, ਜਿਸ ਨੂੰ ਉਸ ਨੇ ਬਾਅਦ ਵਿੱਚ ਚੈੱਕ ਰਾਹੀਂ ਕਢਵਾ ਲਿਆ ਸੀ। ਪੁਲਿਸ ਅਨੁਸਾਰ, ਖਾਨ ਉਸ ਗਿਰੋਹ ਦਾ ਹਿੱਸਾ ਸੀ ਜੋ 'ਮਿਊਲ ਅਕਾਊਂਟ' (ਚੋਰੀ ਜਾਂ ਠੱਗੀ ਦੀ ਰਕਮ ਨੂੰ ਲੁਕਾਉਣ ਲਈ ਵਰਤਿਆ ਜਾਣ ਵਾਲਾ ਖਾਤਾ) ਦੀ ਵਰਤੋਂ ਕਰਦਾ ਸੀ। ਉਹ ਪੈਸਿਆਂ ਨੂੰ ਵੱਖ-ਵੱਖ ਖਾਤਿਆਂ ਵਿੱਚ ਪਾਉਣ ਅਤੇ ਕਢਵਾਉਣ ਦਾ ਕੰਮ ਕਰਦਾ ਸੀ ਤਾਂ ਜੋ ਪੁਲਿਸ ਦੀ ਨਜ਼ਰ ਤੋਂ ਬਚਿਆ ਜਾ ਸਕੇ ਅਤੇ ਪੈਸਿਆਂ ਦੇ ਅਸਲ ਸਰੋਤ ਦੀ ਪਛਾਣ ਮੁਸ਼ਕਲ ਹੋ ਜਾਵੇ।
ਮਹਿੰਗੀ ਜੀਵਨਸ਼ੈਲੀ ਅਤੇ ਨਸ਼ੇੜੀ
ਸ਼ੌਕਾਂ ਨੇ ਬਣਾਇਆ ਅਪਰਾਧੀ ਪੁਲਿਸ ਪੁੱਛਗਿੱਛ ਦੌਰਾਨ 12ਵੀਂ ਪਾਸ ਮੁਲਜ਼ਮ, ਜੋ ਕਿ ਇੱਕ ਨਿੱਜੀ ਹੋਟਲ ਵਿੱਚ ਸ਼ੈੱਫ ਵਜੋਂ ਕੰਮ ਕਰਦਾ ਹੈ, ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੀਆਂ ਆਰਥਿਕ ਲੋੜਾਂ ਅਤੇ ਮਹਿੰਗੀ ਜੀਵਨਸ਼ੈਲੀ ਦੇ ਸ਼ੌਕ ਪੂਰੇ ਕਰਨ ਲਈ ਇਸ ਗਿਰੋਹ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। ਕਾਨੂੰਨ ਤੋਂ ਬਚਣ ਲਈ ਉਹ ਲਗਾਤਾਰ ਆਪਣੇ ਮੋਬਾਈਲ ਨੰਬਰ ਵੀ ਬਦਲਦਾ ਰਹਿੰਦਾ ਸੀ। ਪੁਲਿਸ ਨੇ ਉਸ ਕੋਲੋਂ ਅਪਰਾਧ ਵਿੱਚ ਵਰਤਿਆ ਗਿਆ ਇੱਕ ਮੋਬਾਈਲ ਫੋਨ ਵੀ ਜ਼ਬਤ ਕੀਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਭਾਲ ਵਿੱਚ ਜੁਟੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ-ਅਮਰੀਕਾ 'ਮਹਾ-ਡੀਲ' 'ਤੇ ਪਿਊਸ਼ ਗੋਇਲ ਦਾ ਵੱਡਾ ਬਿਆਨ, ਬੋਲੇ-ਇਤਿਹਾਸਕ ਡੀਲ, ਬਦਲੇਗੀ ਦੇਸ਼ ਦੀ ਸੂਰਤ
NEXT STORY