ਨਵੀਂ ਦਿੱਲੀ/ਜਲੰਧਰ— ਸੀ.ਬੀ.ਆਈ. ਦੇ ਨਵੇਂ ਨਿਰਦੇਸ਼ਕ 'ਤੇ ਫੈਸਲਾ ਲੈਣ ਲਈ ਅੱਜ ਅਹਿਮ ਬੈਠਕ ਹੋਵੇਗੀ। ਮੌਜੂਦਾ ਸਮੇਂ 'ਚ ਸੀ.ਬੀ.ਆਈ. ਬਗੈਰ ਕਿਸੇ ਨਿਰਦੇਸ਼ਕ ਦੇ ਕੰਮ ਕਰ ਰਹੀ ਹੈ ਲਿਹਾਜ਼ਾ ਅੱਜ ਹੋਣ ਵਾਲੀ ਬੈਠਕ 'ਚ ਨਵੇਂ ਸੀ.ਬੀ.ਆਈ. ਮੁਖੀ ਦਾ ਐਲਾਨ ਹੋ ਸਕਦਾ ਹੈ।
ਪੀ.ਐੱਮ. ਮੋਦੀ ਜੰਮੂ-ਕਸ਼ਮੀਰ ਦੌਰੇ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੌਰੇ 'ਤੇ ਆ ਰਹੇ ਹਨ। ਪੀ.ਐੱਮ ਦੌਰੇ ਨੂੰ ਲੈ ਕੇ ਘਾਟੀ 'ਚ ਸੁਰੱਖਿਆ ਦੇ ਸ਼ਖਤ ਪ੍ਰਬੰਧ ਕੀਤੇ ਗਏ ਹਨ। ਪੀ.ਐੱਮ. ਵਿਜੈਪੁਰ 'ਚ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਭਾਵ ਏਮਜ਼ ਦਾ ਉਦਘਾਟਨ ਕਰਨਗੇ ਤੇ ਨਾਲ ਹੀ ਇਕ ਜਨਸਭਾ ਨੂੰ ਵੀ ਸੰਬੋਧਿਤ ਕਰਨਗੇ।
ਉੱਤਰਾਖੰਡ ਦੌਰੇ 'ਤੇ ਸ਼ਾਹ
ਉੱਤਰਾਖੰਡ ਦੇ ਟਿਹਰੀ ਤੇ ਹਰਿਦੁਆਰ ਸੰਸਦੀ ਖੇਤਰ ਦੀਆਂ ਔਰਤਾਂ ਲਈ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਹੋਣ ਵਾਲੇ ਤ੍ਰਿਸ਼ਕਤੀ ਸੰਮੇਲਨ ਦੀ ਸਫਲਤਾ ਲਈ ਪਾਰਟੀ ਨੇ ਪੂਰੀ ਜਾਨ ਲਗਾ ਦਿੱਤੀ ਹੈ। ਇਸ ਸੰਮੇਲਨ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਪ੍ਰਮੁੱਖ ਰੂਪ ਨਾਲ ਸੰਬੋਧਿਤ ਕਰਨਗੇ।
ਪੂਰੀ ਦੌਰਾ ਕਰਨਗੇ ਭਾਜਪਾ ਪ੍ਰਧਾਨ ਸ਼ਾਹ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਰਾਸ਼ਟਰੀ ਪੱਧਰ ਦੇ ਆਦੀਵਾਸੀ ਸੰਮੇਲਨ 'ਚ ਹਿੱਸਾ ਲੈਣ ਲਈ ਪੂਰੀ ਦੌਰੇ 'ਤੇ ਜਾਣਗੇ। ਉਹ ਇਥੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਗਠਨ ਦੀ ਤਿਆਰੀ ਦਾ ਜਾਇਜ਼ਾ ਲੈਣਗੇ ਨਾਲ ਹੀ ਸੰਗਠਨ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਇਸ ਦਾ ਮੰਤਰ ਵੀ ਦੇਣਗੇ।
ਸੀ.ਐੱਮ. ਯੋਗੀ ਕਰਨਗੇ ਪੱਛਮੀ ਬੰਗਾਲ 'ਚ ਜਨਸਭਾ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਭਾਜਪਾ ਦੇ ਫਾਇਰਬ੍ਰਾਂਡ ਨੇਤਾ ਯੋਗੀ ਆਦਿਤਿਆਨਾਥ ਅੱਜ ਪੱਛਮੀ ਬੰਗਾਲ ਦੌਰੇ 'ਤੇ ਜਾਣਗੇ ਉਥੇ ਉਹ ਦਿਨਾਜਪੁਰ 'ਚ ਦੋ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਵੀ ਅੱਜ ਬੰਗਾਲ ਦੌਰੇ 'ਤੇ ਰਹਿਣਗੇ।
ਰਾਬਰਟ ਵਾਡਰਾ ਦੀ ਪਟੀਸ਼ਨ 'ਤੇ ਸੁਣਵਾਈ ਅੱਜ
ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਈ.ਡੀ. ਵੱਲੋਂ ਦਰਜ ਮਨੀ ਲਾਂਡਰਿੰਗ ਮਾਮਲੇ 'ਚ ਅਗਾਊਂ ਜ਼ਮਾਨਤ ਲਈ ਸ਼ੁੱਕਰਵਾਰ ਨੂੰ ਦਿੱਲੀ ਦੀ ਇਕ ਅਦਾਲਤ 'ਚ ਦਰਵਾਜ਼ਾ ਖੜਕਾਇਆ। ਜਿਸ 'ਤੇ ਅੱਜ ਸੁਣਵਾਈ ਹੋ ਸਕਦੀ ਹੈ।
ਤਿੰਨ ਪੁਲਸ ਅਧਿਕਾਰੀਆਂ ਵੱਲੋ ਲਗਾਈ ਗਈ ਅਗੇਤੀ ਜ਼ਮਾਨਤ ਦੀ ਦਰਖਾਸਤ 'ਤੇ ਫ਼ੈਸਲਾ ਅੱਜ
ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ 'ਚ ਨਾਮਜ਼ਦ 3 ਪੁਲਸ ਮੁਲਾਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਦੀ ਸੁਣਵਾਈ 'ਤੇ ਅੱਜ ਫੈਸਲਾ ਆਵੇਗਾ। ਇਸ ਮਾਮਲੇ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣ ਦੀ ਸੂਰਤ 'ਚ ਮਾਨਯੋਗ ਸ਼ੈਸ਼ਨ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਜਿਸ 'ਤੇ ਅੱਜ ਫੈਸਲਾ ਆਉਣ ਦੀ ਉਮੀਦ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਵੈਸਟ ਇੰਡੀਜ਼ ਬਨਾਮ ਇੰਗਲੈਂਡ (ਦੂਜਾ ਟੈਸਟ, ਤੀਜਾ ਦਿਨ)
ਕ੍ਰਿਕਟ : ਬੰਗਲਾਦੇਸ਼ ਪ੍ਰੀਮਿਅਰ ਲੀਗ-2018/19
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018-19
ਪੰਜਾਬ ਵਿਚ ਬੈਨ ਹੋਣ ਦੇ ਬਾਵਜੂਦ ਵੀ 54066 ਟਨ ਪਲਾਸਟਿਕ ਦਾ ਹੋ ਰਿਹਾ ਉਤਪਾਦਨ
NEXT STORY