ਨਵੀਂ ਦਿੱਲੀ— ਭਾਰਤ ਦੇ ਚੰਦਰ ਮਿਸ਼ਨ-2 ਦਾ ਅੱਜ ਇਕ ਮਹੱਤਵਪੂਰਨ ਸਮਾਂ ਹੋਵੇਗਾ ਜਦੋਂ ਇਸਰੋ ਚੰਦਰਯਾਨ-2 ਦੇ ਤਰਲ ਰਾਕੇਟ ਇੰਜਣ ਨੂੰ ਦਾਗ ਕੇ ਉਸ ਨੂੰ ਚੰਦ 'ਚ ਪਹੁੰਚਣ ਦੀ ਮੁਹਿੰਮ ਨੂੰ ਅੰਜਾਮ ਦੇਵੇਗਾ। ਭਾਰਤੀ ਪੁਲਾੜ ਖੋਜ ਸੰਗਠਨ ਦੇ ਪ੍ਰਧਾਨ ਕੇ. ਸਿਵਨ ਨੇ ਯਾਨ ਨੂੰ ਚੰਦ 'ਚ ਪਹੁੰਚਣ ਦੀ ਪ੍ਰੀਕਿਰਿਆ ਦੇ ਸਬੰਧ 'ਚ ਸੋਮਵਾਰ ਨੂੰ ਕਿਹਾ, 'ਇਹ ਕੱਲ ਸਵੇਰੇ (ਕਰੀਬ ਸਾਢੇ ਅੱਠ ਵਜੇ ਤੋਂ ਸਵੇਰੇ ਸਾਢੇ ਨੌ ਵਜੇ ਦੇ ਵਿਚਾਲੇ) ਹੋਵੇਗਾ।
ਅੱਜ ਯੇਦਿਯੁਰੱਪਾ ਮੰਤਰੀ ਮੰਡਲ ਦਾ ਵਿਸਥਾਰ
ਕਰਨਾਟਕ ਦੇ ਮੁੱਖ ਮੰਤਰੀ ਦਾ ਅਹੁਦਾ ਗ੍ਰਹਿਣ ਕਰਨ ਦੇ ਕਰੀਬ ਇਕ ਮਹੀਨੇ ਬਾਅਦ ਬੀ.ਐੱਸ. ਯੇਦਿਯੁਰੱਪਾ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ ਅਤੇ ਪਹਿਲੇ ਪੜਾਅ 'ਚ 13-14 ਮੰਤਰੀਆਂ ਨੂੰ ਉਸ 'ਚ ਸ਼ਾਮਲ ਕੀਤੇ ਜਾਣ ਦੀ ਸੰਭਵਾਨਾ ਹੈ। ਯੇਦਿਯੁਰੱਪਾ ਦੇ 26 ਜੁਲਾਈ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਮੰਤਰੀ ਮੰਡਲ ਦਾ ਇਹ ਪਹਿਲਾ ਵਿਸਥਾਰ ਹੈ।
ਪੀ. ਚਿਦਾਂਬਰਮ ਦੀ ਪੇਸ਼ਗੀ ਜ਼ਮਾਨਤ 'ਤੇ ਫੈਸਲਾ ਅੱਜ
ਆਈ.ਐੱਨ.ਐੱਕਸ. ਮੀਡੀਆ ਘਪਲੇ ਜੁੜੇ ਭ੍ਰਿਸ਼ਟਾਚਾਰ ਤੇ ਧਨਸੋਧ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਚਿਦਾਂਬਰਮ ਦੀ ਪੇਸ਼ਗੀ ਜ਼ਮਾਨਤ ਅਰਜ਼ੀ 'ਤੇ ਦਿੱਲੀ ਹਾਈ ਕੋਰਟ ਵੱਲੋਂ ਅੱਜ ਫੈਸਲਾ ਸੁਣਾਏ ਜਾਣ ਦੀ ਉਮੀਦ ਹੈ। ਜੱਜ ਸੁਨੀਲ ਗੌਰ ਮਾਮਲੇ 'ਤੇ ਫੈਸਲਾ ਸੁਣਾਉਣ ਵਾਲੇ ਹਨ।
ਕਾਂਗਰਸ ਵਿਧਾਇਕ ਨਿਰਮਲਾ ਗਾਵਿਤ ਅੱਜ ਸ਼ਿਵ ਸੇਨਾ 'ਚ ਹੋਣਗੀ ਸ਼ਾਮਲ
ਮਹਾਰਾਸ਼ਟਰ 'ਚ ਕਾਂਗਰਸ ਵਿਧਾਇਕ ਨਿਰਮਲਾ ਗਾਵਿਤ ਅੱਜ ਸ਼ਿਵ ਸੇਨਾ 'ਚ ਸਾਮਲ ਹੋਣਗੀ। ਉਨ੍ਹਾਂ ਦੇ ਇਕ ਕਰੀਬੀ ਸਹਿਯੋਗੀ ਨੇ ਇਸ ਦੀ ਜਾਣਕਾਰੀ ਦਿੱਤੀ। ਨਾਸਿਕ ਜ਼ਿਲੇ ਦੇ ਇਗਤਪੁਰੀ ਵਿਧਾਨ ਸਭਾ ਖੇਤਰ 'ਚ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਵਿਧਾਇਕ ਨਿਰਮਲਾ ਕਾਂਗਰਸ ਦੇ ਸੀਨੀਅਰ ਨੇਤਾ ਮਾਣਿਕਰਾਵ ਗਾਵਿਤ ਦੀ ਧੀ ਹਨ, ਜਿਨ੍ਹਾਂ ਨੇ ਨੰਦੁਰਬਾਰ ਲੋਕ ਸਭਾ ਸੀਟ ਦਾ ਲਗਾਤਾਰ 9 ਵਾਰ ਅਗਵਾਈ ਕੀਤੀ ਹੈ।
ਬੰਗਲਾਦੇਸ਼ ਦੌਰੇ 'ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ
ਬੰਗਲਾਦੇਸ਼ ਦੀ ਦੋ ਦਿਨਾਂ ਦੀ ਯਾਤਰਾ 'ਤੇ ਪਹੁੰਚੇ ਜੈਸ਼ੰਕਰ ਆਪਣੀ ਯਾਤਰਾ ਦੀ ਸ਼ੁਰੂਆਤ ਮੰਗਲਵਾਰ ਸਵੇਰੇ ਧਨਮੰਡੀ 'ਚ 'ਬੰਗਬੰਧੁ ਮਿਊਜ਼ੀਅਮ' 'ਚ ਦੇਸ਼ ਦੇ ਸੰਸਥਾਪਕ ਬੰਗਬੰਧੁ ਸ਼ੇਖ ਮੁਜਿਬੁਰ ਰਹਿਮਾਨ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਕਰਨਗੇ। ਜੈਸ਼ੰਕਰ ਇਸ ਤੋਂ ਬਾਅਦ ਹਮਰੁਤਬਾ ਮੋਮੇਨ ਨਾਲ ਬੈਠਕ ਕਰਨਗੇ ਤੇ ਦੁਪਹਿਰ 'ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਨਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਕ੍ਰਿਕਟ : ਕਰਨਾਟਕ ਪ੍ਰੀਮੀਅਰ ਲੀਗ-2019
ਕ੍ਰਿਕਟ : ਕਰਨਾਟਕ ਪ੍ਰੀਮੀਅਰ ਲੀਗ-2019
ਪਿਓ ਆਪਣੀ ਹੀ ਨਾਬਾਲਗ ਧੀ ਨਾਲ ਕਰਦਾ ਰਿਹਾ ਬਲਾਤਕਾਰ
NEXT STORY