ਨਵੀਂ ਦਿੱਲੀ— ਕੇਂਦਰੀ ਮੰਤਰੀ ਅਤੇ ਭਾਰਤੀ ਜਾਨਤਾ ਪਾਰਟੀ ਦੇ ਸੀਨੀਅਰ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਪੂਰੇ ਦੇਸ਼ 'ਚ ਅੱਜ 'ਵਿਜੇ ਸੰਕਲਪ ਸਭਾ' ਦੇ ਜ਼ਰੀਏ ਆਉਣ ਵਾਲੀ ਲੋਕ ਸਭਾ ਚੋਣ ਮੁਹਿੰਮ ਦਾ ਸ਼ੰਖਨਾਦ ਕਰੇਗੀ। ਨਕਵੀ ਨੇ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਸਣੇ ਪਾਰਟੀ ਦੇ ਸਾਰੇ ਚੋਟੀ ਦੇ ਨੇਤਾ ਵੱਖ-ਵੱਖ ਲੋਕ ਸਭਾ ਖੇਤਰਾਂ 'ਚ ਵਿਜੇ ਸੰਕਲਪ ਸਭਾ' ਨੂੰ ਸੰਬੋਧਿਤ ਕਰਨਗੇ।
ਅਮਿਤ ਸ਼ਾਹ ਆਗਰਾ 'ਚ ਕਰਨਗੇ ਜਨਸਭਾ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅੱਜ ਉੱਤਰ ਪ੍ਰਦੇਸ਼ ਦੇ ਆਗਰਾ ਦੌਰੇ 'ਤੇ ਜਾਣਗੇ। ਉਹ ਇਥੇ ਵਿਜੇ ਸੰਕਲਪ ਸਭਾ 'ਚ ਸ਼ਿਰਕਤ ਕਰਨਗੇ ਤੇ ਚੋਣ ਜਨ ਸਭਾ ਨੂੰ ਸੰਬੋਧਿਤ ਕਰਨਗੇ। ਭਾਜਪਾ ਨੇ ਆਗਰਾ ਤੋਂ ਯੂ.ਪੀ. ਸਰਕਾਰ 'ਚ ਮੰਤਰੀ ਐੱਸ.ਪੀ. ਸਿੰਘ ਬਘੇਲ ਨੂੰ ਉਮੀਦਵਾਰ ਬਣਾਇਆ ਹੈ। ਦੱਸ ਦਈਏ ਕਿ ਆਗਰਾ 'ਚ ਦੂਜੇ ਪੜਾਅ 'ਚ ਚੋਣਾਂ ਹੋਣੀਆਂ ਹਨ।
ਯੋਗੀ ਆਦਿਤਿਆਨਾਥ ਸਹਾਰਨਪੁਰ ਤੋਂ ਕਰਨਗੇ ਚੋਣ ਰੈਲੀ
ਭਾਰਤੀ ਜਨਤਾ ਪਾਰਟੀ ਅੱਜ ਲੋਕ ਸਭਾ ਚੋਣ ਲਈ ਉੱਤਰ ਪ੍ਰਦੇਸ਼ ਤੋਂ ਚੋਣ ਰੈਲੀ ਕਰਨਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਹਾਰਨਪੁਰ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਹ ਇਥੇ ਇਕ ਜਨਸਭਾ ਨੂੰ ਸੰਬੋਧਿਤ ਕਰਨਗੇ। ਯੋਗੀ ਆਦਿਤਿਆਨਾਥ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵੀ ਚੋਣ ਸਭਾਵਾਂ ਕਰਨਗੇ।
ਲਖਨਊ ਤੋਂ ਚੋਣ ਸਭਾ ਕਰਨਗੇ ਰਾਜਨਾਥ ਸਿੰਘ
ਕੇਂਦਰੀ ਗ੍ਰਹਿ ਮੰਤਰੀ ਲਖਨਊ ਲੋਕ ਸਭਾ ਸੀਟ ਤੋਂ ਫਿਰ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਧ ਪਹਿਲੀ ਵਾਰ ਲਖਨਊ ਦੌਰੇ 'ਤੇ ਆਉਣਗੇ। ਉਹ ਇਥੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਦੱਸ ਦਈਏ ਕਿ ਭਾਜਪਾ ਨੇ ਪਹਿਲੀ ਸੂਚੀ 'ਚ ਹੀ ਰਾਜਨਾਥ ਸਿੰਘ ਦੇ ਨਾਮ ਦਾ ਐਲਾਨ ਕੀਤਾ ਸੀ। ਉਹ ਲਖਨਊ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।
ਸਮ੍ਰਿਤੀ ਈਰਾਨੀ ਕਾਨਪੁਰ 'ਚ ਕਰਣਗੀ ਸਭਾ
ਕੇਂਦਰੀ ਕੱਪੜਾ ਮੰਤਰੀ ਤੇ ਭਾਜਪਾ ਨੇਤਾ ਸਮ੍ਰਿਤੀ ਈਰਾਨੀ ਅੱਜ ਕਾਨਪੁਰ ਦੇ ਦੌਰੇ 'ਤੇ ਜਾਣਗੀ। ਉਹ ਇਥੇ ਵਿਜੇ ਸੰਕਲਪ ਸਭਾ 'ਚ ਸ਼ਿਰਕਤ ਕਰਨਗੀ। ਦੱਸ ਦਈਏ ਕਿ ਭਾਜਪਾ ਨੇ ਈਰਾਨੀ ਨੂੰ ਅਮੇਠੀ ਤੋਂ ਰਾਹੁਲ ਗਾਂਧੀ ਦੇ ਸਾਹਮਣੇ ਚੋਣ 'ਚ ਉਤਾਰਿਆ ਹੈ। ਇਸ ਤੋਂ ਪਹਿਲਾਂ ਵੀ ਉਹ 2014 ਲੋਕ ਸਭਾ ਚੋਣ 'ਚ ਅਮੇਠੀ ਤੋਂ ਚੋਣ ਲੜ ਚੁੱਕੀ ਹੈ, ਉਦੋਂ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਸਖਤ ਟੱਕਰ ਦਿੱਤੀ ਸੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਯੂਰਪੀਅਨ ਕੁਆਲੀਫਾਇੰਗ ਫੁੱਟਬਾਲ ਟੂਰਨਾਮੈਂਟ
ਟੈਨਿਸ : ਏ. ਟੀ. ਪੀ. 1000 ਮਿਆਮੀ ਓਪਨ-2019
ਢੀਂਡਸਾ ਪਰਿਵਾਰ 'ਚ ਪਾੜ੍ਹ ਪਾ ਰਹੇ ਨੇ ਸੁਖਬੀਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY