ਜਲੰਧਰ (ਵੈਬ ਡੈਸਕ)— ਮੁਸਲਿਮ ਸਮਾਜ ਨਾਲ ਜੁੜੀ ਇਕ ਵਾਰ 'ਚ ਤਿੰਨ ਤਲਾਕ ਦੀ ਪ੍ਰਥਾ 'ਤੇ ਰੋਕ ਲਗਾਉਣ ਦੇ ਇਰਾਦੇ ਨਾਲ ਲਿਆਂਦੇ ਗਏ ਬਿੱਲ 'ਤੇ ਅੱਜ ਲੋਕਸਭਾ 'ਚ ਚਰਚਾ ਹੋ ਸਕਦੀ ਹੈ। ਪਿਛਲੇ ਹਫਤੇ ਸਦਨ 'ਚ ਇਸ 'ਤੇ ਸਹਿਮਤੀ ਬਣੀ ਸੀ ਕਿ 27 ਦਸੰਬਰ ਨੂੰ ਬਿੱਲ 'ਤੇ ਚਰਚਾ ਹੋਵੇਗੀ।
ਪੀ.ਐੱਮ. ਮੋਦੀ ਅੱਜ ਹਿਮਾਚਲ ਦੌਰੇ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ 'ਚ ਭਾਜਪਾ ਸਰਕਾਰ ਦੇ ਇਕ ਸਾਲ ਪੂਰਾ ਹੋਣ ਮੌਕੇ ਅੱਜ ਧਰਮਸ਼ਾਲਾ 'ਚ ਆਯੋਜਿਤ ਹੋਣ ਵਾਲੇ ਇਕ ਪ੍ਰੋਗਰਾਮ 'ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦਫਤਰ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਦੱਸਿਆ ਗਿਆ ਕਿ ਉਹ ਸੂਬਾ ਸਰਕਾਰ ਦੀਆਂ ਉਪਲੱਬਧੀਆਂ ਨੂੰ ਦਰਸ਼ਾਉਣ ਵਾਲਾ ਇਕ ਦਸਤਾਵੇਜ਼ ਵੀ ਤਿਆਰ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ ਕਰੀਬ ਸਾਢੇ 11 ਵਜੇ ਧਰਮਸ਼ਾਲਾ ਪਹੁੰਚਣਗੇ ਤੇ ਉਥੇ ਇਕ ਰੈਲੀ ਨੂੰ ਸੰਬੋਧਿਤ ਕਰਨਗੇ।
ਨਿਤਿਨ ਗਡਕਰੀ ਯਮੂਨਾ ਸਫਾਈ ਪ੍ਰੋਜੈਕਟ ਦੀ ਰੱਖਣਗੇ ਨੀਂਹ
ਨਮਾਮੀ ਗੰਗੇ ਪ੍ਰੋਜੈਕਟ ਦੇ ਤਹਿਤ ਕੇਂਦਰੀ ਸੜਕ ਆਵਾਜਾਈ ਤੇ ਜਹਾਜ਼ਰਾਨੀ ਮੰਤਰੀ ਨਿਤਿਨ ਗਡਕਰੀ ਅੱਜ ਵਿਗਿਆਨ ਭਵਨ ਚੋਂ ਯਮੂਨਾ ਦੀ ਸਫਾਈ ਨੂੰ ਲੈ ਕੇ 9 ਪ੍ਰੋਜੈਕਟਾਂ ਦੀ ਨੀਂਹ ਰੱਖਣਗੇ। ਦੱਸ ਦਈਏ ਕਿ ਨਮਾਮੀ ਗੰਗੇ ਦੇ ਤਹਿਤ ਦੇਸ਼ ਦੀਆਂ ਪ੍ਰਮੁੱਖ ਨਦੀਆਂ ਦੀ ਸਫਾਈ ਕੀਤੀ ਜਾ ਰਹੀ ਹੈ।
ਭੂਟਾਨ ਦੇ ਪ੍ਰਧਾਨ ਮੰਤਰੀ ਭਾਰਤ ਦੌਰੇ 'ਤੇ
ਭੂਟਾਨ ਦੇ ਪ੍ਰਧਾਨ ਮੰਤਰੀ ਜਾ. ਲੋਤਾਯ ਛੇਰਿੰਗ ਭਾਰਤ ਦੀ ਤਿੰਨ ਦਿਨਾਂ ਦੇ ਸਟੇਟ ਦੌਰੇ 'ਤੇ ਵੀਰਵਾਰ ਨੂੰ ਇਥੇ ਆਉਣਗੇ। ਵਿਦੇਸ਼ ਮੰਤਰਾਲਾ ਮੁਤਾਬਕ, ਡਾ. ਛੇਰਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ 27 ਤੋਂ 29 ਦਸੰਬਰ ਤਕ ਲਈ ਆ ਰਹੇ ਹਨ। ਛੇਰਿੰਗ ਨਾਲ ਆਉਣ ਵਾਲੇ ਵਫਦ 'ਚ ਭੂਟਾਨ ਦੀ ਸ਼ਾਹੀ ਸਰਕਾਰ ਦੇ ਵਿਦੇਸ਼ ਮੰਤਰੀ, ਆਰਥਿਕ ਮਾਮਲਿਆਂ ਦੇ ਮੰਤਰੀ ਤੇ ਸੀਨੀਅਰ ਅਧਿਕਾਰੀ ਵੀ ਆਉਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਤੀਜਾ ਟੈਸਟ, ਦੂਜਾ ਦਿਨ)
ਕ੍ਰਿਕਟ : ਦੱ. ਅਫਰੀਕਾ ਬਨਾਮ ਪਾਕਿਸਤਾਨ (ਪਹਿਲਾ ਟੈਸਟ, ਦੂਜਾ ਦਿਨ)
ਕ੍ਰਿਕਟ : ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ (ਦੂਜਾ ਟੈਸਟ, ਦੂਜਾ ਦਿਨ)
'ਹਿਰਦੈ ਯੋਜਨਾ' ਨੇ ਬਦਲੀ ਅੰਮ੍ਰਿਤਸਰ ਦੇ ਵਿਰਾਸਤੀ ਸਥਾਨਾਂ ਦੀ ਨੁਹਾਰ
NEXT STORY