ਨਵੀਂ ਦਿੱਲੀ — ਨਿਰਭਿਆ ਸਾਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ 'ਚ ਦੋਸ਼ੀ ਮੁਕੇਸ਼ ਕੁਮਾਰ ਸਿੰਘ ਦੀ ਰਹਿਮ ਪਟੀਸ਼ਨ ਖਾਰਿਜ ਕਰਨ ਦੇ ਰਾਸ਼ਟਰਪਤੀ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੁਣਵਾਈ ਪੂਰੀ ਕਰ ਲਈ। ਅਦਾਲਤ ਇਸ ਪਟੀਸ਼ਨ 'ਤੇ ਅੱਜ ਆਪਣੀ ਵਿਵਸਥਾ ਦੇਵੇਗਾ। ਦਿੱਲੀ 'ਚ 2012 'ਚ ਹੋਏ ਇਸ ਘਿਨਾਉਣੇ ਅਪਰਾਧ ਲਈ ਚਾਰ ਦੋਸ਼ੀਆਂ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ।
ਅੱਜ ਵਿਜੇ ਚੌਕ 'ਤੇ ਹੋਵੇਗੀ ਬੀਟਿੰਗ ਰਿਟ੍ਰੀਟ
ਵਿਜੇ ਚੌਕ 'ਤੇ ਬੀਟਿੰਗ ਰਿਟ੍ਰੀਟ ਸਮਾਗਮ ਅਤੇ ਰਾਸ਼ਟਰਪਤੀ ਭਵਨ ਨੂੰ ਰੋਸ਼ਨ ਕੀਤੇ ਜਾਣ ਦੇ ਮੱਦੇਨਜ਼ਰ ਅੱਜ ਆਵਾਜਾਈ ਬੰਦ ਰਹੇਗੀ ਅਤੇ ਕਈ ਥਾਵਾਂ 'ਤੇ ਰੂਟ ਡਾਇਵਰਟ ਕੀਤਾ ਜਾਵੇਗਾ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦਿੱਲੀ ਪੁਲਸ ਵੱਲੋਂ ਜਾਰੀ ਆਵਾਜਾਈ ਸਲਾਹ ਮੁਤਾਬਕ ਵਿਜੇ ਚੌਕ ਆਵਾਜਾਈ ਲਈ ਦੁਪਹਿਰ ਬਾਅਦ ਦੋ ਵਜੇ ਤੋਂ ਰਾਤ ਸਾਢੇ 9 ਵਜੇ ਤਕ ਬੰਦ ਰਹੇਗਾ।
ਭੋਪਾਲ ਗੈਸ ਤ੍ਰਾਸਦੀ ਮਾਮਲੇ 'ਚ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਭੋਪਾਲ ਗੈਸ ਪੀੜਤਾਂ ਨੂੰ ਮੁਆਵਾਜ਼ਾ ਦੇਣ ਲਈ ਅਮਰੀਕਾ ਸਥਿਤ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਦੀ ਉੱਤਰਾਧਿਕਾਰੀ ਕੰਪਨੀ ਤੋਂ 7844 ਕਰੋੜ ਰੁਪਏ ਦੀ ਵਾਧੂ ਰਾਸ਼ੀ ਦਿਵਾਉਣ ਦੇ ਮਾਮਲੇ 'ਚ ਜੱਜ ਐਸ ਰਵੀਚੰਦਰ ਭੱਟ ਦੇ ਵੱਖ ਹੋਣ ਦੀ ਪੇਸ਼ਕਸ਼ ਕੀਤੇ ਜਾਣ ਤੋਂ ਬਾਅਦ ਇਸ ਦੀ ਸੁਣਵਾਈ ਮੰਗਲਵਾਰ ਨੂੰ ਟਾਲ ਦਿੱਤੀ ਗਈ। ਜੱਜ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਜੱਜ ਭੱਟ ਦੇ ਵੱਖ ਹੋਣ ਤੋਂ ਬਾਅਦ ਇਸ ਮਾਮਲੇ ਦੀ ਅੱਜ ਸੁਣਵਾਈ ਕਰੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਤੀਜਾ ਟੀ-20)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2019/20
ਕ੍ਰਿਕਟ : ਸ਼੍ਰੀਲੰਕਾ ਬਨਾਮ ਜ਼ਿੰਬਾਬਵੇ (ਦੂਜਾ ਟੈਸਟ ਮੈਚ, ਤੀਜਾ ਦਿਨ)
ਬੈਡਮਿੰਟਨ : ਪ੍ਰੀਮੀਅਰ ਲੀਗ ਬੈਡਮਿੰਟਨ ਟੂਰਨਾਮੈਂਟ-2020
ਨਸ਼ੇ ਦਾ ਸੇਵਨ ਕਰਵਾ ਕੇ ਲੜਕੀ ਦਾ ਕੀਤਾ ਕਤਲ
NEXT STORY