ਨਵੀਂ ਦਿੱਲੀ— ਭਿਆਨਕ ਚੱਕਰਵਾਤੀ ਤੂਫਾਨ ਫਾਨੀ ਓਡਿਸ਼ਾ ਵੱਲ ਤੇਜੀ ਨਾਲ ਵੱਧ ਰਿਹਾ ਹੈ। ਮੌਸਮ ਵਿਭਾਗ ਦਾ ਅੰਦਾਜਾ ਹੈ ਕਿ ਇਹ ਅੱਜ ਦੁਪਹਿਰ ਤਕ ਓਡਿਸ਼ਾ ਦੇ ਤਟ ਨਾਲ ਟਕਰਾ ਸਕਦਾ ਹੈ। ਫਾਨੀ ਤੂਫਾਨ ਨੂੰ ਲੈ ਕੇ ਓਡਿਸ਼ਾ ਨਾਲ ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ 'ਚ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਪੀ.ਐੱਮ. ਮੋਦੀ ਅੱਜ ਰਾਜਸਥਾਨ 'ਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜਸਥਾਨ 'ਚ ਸ਼ੁੱਕਰਵਾਰ ਨੂੰ ਤਿੰਨ ਜਨ ਸਭਾਵਾਂ ਹੋਣੀਆਂ ਹਨ। ਪ੍ਰਧਾਨ ਮੰਤਰੀ ਅੱਜ ਦੁਪਹਿਰ 12.00 ਵਜੇ ਹਿੰਡੌਨ ਸਿਟੀ 'ਚ, ਦੁਪਹਿਰ 2.25 ਵਜੇ ਸੀਕਰ ਤੇ ਸ਼ਾਮ 4.45 ਵਜੇ ਬੀਕਾਨੇਰ 'ਚ ਸਭਾਵਾਂ ਨੂੰ ਸੰਬੋਧਿਤ ਕਰਨਗੇ।
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਸੁਪਰੀਮ ਕੋਰਟ ਅੱਜ ਨਵੀਂ ਅਰਜ਼ੀ 'ਤੇ ਸੁਣਵਾਈ ਕਰੇਗਾ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਅਰਜ਼ੀ ਸੁਣਵਾਈ ਕਰੇਗੀ। ਦਰਅਸਲ ਪਟੀਸ਼ਨਕਰਤਾ ਨਿਵੇਦਿਤਾ ਝਾ ਨੇ ਸੁਪਰੀਮ ਕੋਰਟ ਨਵੀਂ ਅਰਜ਼ੀ ਦਾਇਰ ਕਰ ਸੀ.ਬੀ.ਆਈ. 'ਤੇ ਦੋਸ਼ ਲਗਾਇਆ ਹੈ ਕਿ ਸੀ.ਬੀ.ਆਈ. ਨੇ ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ 14 ਦੋਸ਼ੀਆਂ ਖਿਲਾਫ ਜੋ ਚਾਰਜਸ਼ੀਟ ਦਾਇਰ ਕੀਤੀ ਸੀ। ਪਟੀਸ਼ਨਕਰਤਾ ਨੇ ਮਾਮਲੇ 'ਚ ਸੁਪਰੀਮ ਕੋਰਟ ਦੇ ਦਖਲ ਤੇ ਉਚਿਤ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ।
ਅੱਜ ਤੋਂ ਕੋਲਕਾਤਾ-ਭੁਵਨੇਸ਼ਵਰ ਹਵਾਈ ਅੱਡੇ ਤੋਂ ਉਡਾਣਾਂ ਰੱਦ
ਭਾਰਤੀ ਹਵਾਬਾਜੀ ਸੰਸਥਾ ਡੀ.ਜੀ.ਸੀ.ਏ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੱਕਰਵਾਤ ਫਾਨੀ ਕਾਰਨ ਭੁਵਨੇਸ਼ਵਰ ਆਉਣ ਤੇ ਜਾਣ ਵਾਲੀਆਂ ਉਡਾਣਾਂ ਅੱਜ ਰੱਦ ਰਹਿਣਗੀਆਂ। ਡੀ.ਜੀ.ਸੀ.ਏ. ਨੇ ਕਿਹਾ ਕਿ ਚੱਕਰਵਾਰ ਫਾਨੀ ਕਾਰਨ ਅੱਜ ਰਾਤ ਸਾਢੇ 9 ਵਜੇ ਤੋਂ 4 ਮਈ ਸ਼ਾਮ 6 ਵਜੇ ਵਿਚਾਲੇ ਕੋਲਕਾਤਾ ਹਵਾਈ ਅੱਡੇ ਤੋਂ ਉਡਾਣਾਂ ਦੀ ਆਵਾਜਾਈ ਬੰਦ ਰਹੇਗੀ।
ਅਮਿਤ ਸ਼ਾਹ ਝਾਰਖੰਡ-ਯੂ.ਪੀ. ਦੌਰੇ 'ਤੇ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਦੋ ਸੂਬਿਆਂ ਦੇ ਦੌਰੇ 'ਤੇ ਰਹਿਣਗੇ। ਉਹ ਝਾਰਖੰਡ ਤੇ ਉੱਤਰ ਪ੍ਰਦੇਸ਼ 'ਚ ਚਾਰ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਸ਼ਾਹ ਦੀ ਪਹਿਲੀ ਜਨ ਸਭਾ ਝਾਰਖੰਡ ਦੇ ਕੋਡਰਮਾ, ਦੂਜੀ ਜਨ ਸਭਾ ਖੁੰਟੀ ਤੇ ਤੀਜੀ ਜਨ ਸਭਾ ਧੂਰਵਾ, ਰਾਚੀ 'ਚ ਹੋਵੇਗੀ। ਇਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਚੋਣ ਜਨ ਸਭਾ ਕਰਨਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਕਿੰਗਜ਼ ਇਲੈਵਨ ਪੰਜਾਬ ਬਨਾਮ ਕੋਲਕਾਤਾ ਨਾਈਟ ਰਾਈਡਰਜ਼ (ਆਈ. ਪੀ. ਐੱਲ. ਸੀਜ਼ਨ-12)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/19
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018/19
ਕੈਪਟਨ ਦਾ ਨਹੀਂ ਚੱਲਿਆ ਜਾਦੂ, ਫਲਾਪ ਸ਼ੋਅ ਨੇ ਸੰਤੋਖ ਚੌਧਰੀ ਦੀਆਂ ਵਧਾਈਆਂ ਮੁਸ਼ਕਿਲਾਂ
NEXT STORY