ਨਵੀਂ ਦਿੱਲੀ— ਭਿਆਨਕ ਚੱਕਰਵਾਤੀ ਤੂਫਾਨ ਫਾਨੀ ਅੱਜ ਪੱਛਮੀ ਬੰਗਾਲ 'ਚ ਦਸਤਕ ਦੇ ਸਕਦਾ ਹੈ ਤੇ ਇਸ ਦੌਰਾਨ 90 ਕਿਲੋਮੀਟਰ ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵਗਣ ਦੇ ਆਸਾਰ ਹਨ। ਤੂਫਾਨ ਇਸ ਸਮੇਂ ਦੀਘਾ ਤੋਂ ਕਰੀਬ 100 ਕਿਲੋਮੀਟਰ ਤੇ ਕੋਲਕਾਤਾ ਤੋਂ 340 ਕਿਲੋਮੀਟਰ ਦੱਖਣ-ਪੱਛਮ 'ਚ ਸਥਿਤ ਹੈ।
ਪੀ.ਐੱਮ. ਮੋਦੀ ਅੱਜ ਬਸਤੀ ਅਤੇ ਪ੍ਰਤਾਪਗੜ੍ਹ 'ਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਸਤੀ ਆਉਣਗੇ। ਇਥੇ ਇਕ ਚੋਣ ਸਭਾ ਨੂੰ ਸੰਬੋਧਿਤ ਕਰਨਗੇ। ਉਨ੍ਹਾਂ ਨਾਲ ਪ੍ਰਦੇਸ਼ ਦੇ ਮੁਖੀ ਯੋਗੀ ਅਦਿਤਿਆਨਾਥ ਵੀ ਮੌਜੂਦ ਰਹਿਣਗੇ। ਪੀ.ਐੱਮ. ਮੋਦੀ ਦੁਪਹਿਰ 'ਚ 1.30 ਵਜੇ ਤੋਂ ਲੈ ਕੇ 2.51 ਤਕ ਸਟੇਟ ਪਾਲੀਟੈਕਨਿਕ ਦੇ ਮੈਦਾਨ 'ਚ ਬਸਤੀ ਤੋਂ ਭਾਜਪਾ ਉਮੀਦਵਾਰ ਹਰੀਸ਼ ਚੰਦਰ ਤ੍ਰਿਵੇਦੀ, ਸਿੱਧਾਰਥਨਗਰ ਤੋਂ ਜਗਦਮਬਿਕਾ ਪਾਲ ਤੇ ਸੰਤਕਬੀਰ ਨਗਰ ਤੋਂ ਉਮੀਦਵਾਰ ਪ੍ਰਵੀਣ ਨਿਸ਼ਾਦ ਦੇ ਪੱਖ 'ਚ ਚੋਣ ਸਭਾ ਨੂੰ ਸੰਬੋਧਿਤ ਕਰਨਗੇ।
ਸਮ੍ਰਿਤੀ ਈਰਾਨੀ ਲਈ ਵੋਟ ਦੀ ਅਪੀਲ ਕਰਨਗੇ ਸ਼ਾਹ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵੱਖ-ਵੱਖ ਪ੍ਰੋਗਰਾਮਾਂ 'ਚ ਪਾਰਟੀ ਉਮੀਦਵਾਰਾਂ ਲਈ ਵੋਟ ਮੰਗਣਗੇ। ਸ਼ਾਹ ਅੱਜ ਦੁਪਹਿਰ 2 ਵਜੇ ਅਮੇਠੀ ਪਹੁੰਚਣਗੇ। ਜਿਥੇ ਉਹ ਭਾਜਪਾ ਉਮੀਦਵਾਰ ਸਮ੍ਰਿਤੀ ਈਰਾਨੀ ਦੇ ਸਮਰਥਨ 'ਚ ਰੋਡ ਸ਼ੋਅ ਕਰਨਗੇ। ਰੋਡ ਸ਼ੋਅ ਰਾਮਲੀਲਾ ਮੈਦਾਨ ਤੋਂ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।
ਅੱਜ ਅਮੇਠੀ ਦੇ ਕੋਰਵਾ 'ਚ ਔਰਤਾਂ ਨਾਲ ਗੱਲਬਾਤ ਕਰਨਗੇ ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣੇ ਸੰਸਦੀ ਖੇਤਰ ਅਮੇਠੀ ਦੇ ਕੋਰਵਾ ਦੌਰੇ 'ਤੇ ਜਾਣਗੇ। ਉਹ ਇਥੇ ਵਰਕਰਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਰਾਹੁਲ ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ 5 ਦੇ ਹੁੱਡਾ ਗ੍ਰਾਉਂਡ 'ਚ ਚੋਣ ਜਨ ਸਭਾ ਨੂੰ ਸੰਬੋਧਿਤ ਕਰਨਗੇ।
ਪ੍ਰਕਾਸ਼ ਰਾਜ, ਮਨੀਸ਼ ਸਿਸੋਦੀਆ ਕਰਨਗੇ ਪ੍ਰੈਸ ਵਾਰਤਾ
ਅਭਿਨੇਤਾ ਪ੍ਰਕਾਸ਼ ਰਾਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਅੱਜ ਇਕ ਪ੍ਰੈਸ ਵਾਰਤਾ ਕਰਨਗੇ। ਪ੍ਰਕਾਸ਼ ਰਾਜ ਦਿੱਲੀ 'ਚ ਆਮ ਆਦਮੀ ਪਾਰਟੀ ਲਈ ਜਨਤਾ ਤੋਂ ਵੋਟ ਦੀ ਅਪੀਲ ਕਰਨਗੇ। ਦੱਸ ਦਈਏ ਕਿ ਅਭਿਨੇਤਾ ਪ੍ਰਕਾਸ਼ ਰਾਜ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕਰ ਰਹੇ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਰੇਸਿੰਗ : ਮੋਟੋ ਜੀ. ਪੀ. ਰੇਸਿੰਗ-2019
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018/19
ਬਾਲਾਕੋਟ ਹਮਲੇ ਬਾਰੇ ਸਬੂਤ ਮੰਗਣਾ ਗਲਤ ਨਹੀਂ : ਕੈਪਟਨ
NEXT STORY