ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਿਚਾਲੇ ਇਥੇ ਈਸਟਰਨ ਇਕਾਨਮਿਕ ਫੋਰਮ ਤੋਂ ਪਹਿਲਾਂ ਬੁੱਧਵਾਰ ਨੂੰ ਦੋ-ਪੱਖੀ ਬੈਠਕ ਹੋਣ ਦੀ ਸੰਭਾਵਨਾ ਹੈ। ਰੂਸ 'ਚ ਭਾਰਤ ਦੇ ਰਾਜਦੂਤ ਡੀ ਬਾਲਾ ਵੇਂਕਟੇਸ਼ ਸ਼ਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਮੋਦੀ ਤੇ ਪੁਤਿਨ ਵਿਚਾਲੇ ਦੋ-ਪੱਖੀ ਬੈਠਕ ਤੋਂ ਇਲਾਵਾ ਕਈ ਹੋਰ ਬੈਠਕਾਂ ਵੀ ਹੋਣਗੀਆਂ।
ਗੁਜਰਾਤ ਦੌਰੇ 'ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਗੁਜਰਾਤ ਦੇ ਇਕ ਦਿਨੀਂ ਨਿਜੀ ਦੌਰੇ 'ਤੇ ਰਹਿਣਗੇ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸ਼ਾਹ ਇਕ ਹਫਤੇ 'ਚ ਦੂਜੀ ਵਾਰ ਆਪਣੇ ਗ੍ਰਹਿ ਰਾਜ ਦੀ ਯਾਤਰਾ ਕਰਨਗੇ। ਇਥੇ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਮਾਂ ਬਤੀਤ ਕਰਨਗੇ।
ਬੰਡਾਰੂ ਦੱਤਾਤਰੇ ਅੱਜ ਲੈਣਗੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਦੀ ਸਹੁੰ
ਹਿਮਾਚਲ ਪ੍ਰਦੇਸ਼ ਦੇ ਨਵੇਂ ਚੁਣੇ ਗਏ ਰਾਜਪਾਲ ਬੰਡਾਰੂ ਦੱਤਾਤਰੇ ਅੱਜ ਸ਼ਿਮਲਾ ਪਹੁੰਚਣਗੇ। ਉਨ੍ਹਾਂ ਦੇ ਵੀਰਵਾਰ ਨੂੰ ਸਹੁੰ ਚੁੱਕ ਸਮਾਗਮ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਕਲਰਾਜ ਮਿਸ਼ਰ ਦੀ ਥਾਂ 'ਤੇ ਸੂਬੇ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਅੱਜ ਪਾਕਿਸਤਾਨ ਦੀ ਯਾਤਰਾ 'ਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ
ਭਾਰਤ-ਪਾਕਿ ਵਿਚਾਲੇ ਕਸ਼ਮੀਰ ਨੂੰ ਲੈ ਕੇ ਤਣਾਅ ਵਿਚਾਲੇ ਸਾਊਦੀ ਅਰਬ ਦੇ ਵਿਦੇਸ਼ ਸੂਬਾ ਮੰਤਰੀ ਆਦਿਲ ਬਿਨ ਅਹਿਮਦ ਅਲ-ਜਬੀਰ ਅੱਜ ਪਾਕਿਸਤਾਨ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਪਾਕਿਸਤਾਨੀ ਅਗਵਾਈ ਨਾਲ ਖੇਤਰ ਦੇ ਹਾਲਾਤ 'ਤੇ ਚਰਚਾ ਕਰਨਗੇ।
ਲੱਦਾਖ ਨੂੰ ਲੈ ਕੇ ਅੱਜ ਐੱਨ.ਸੀ.ਐੱਸ.ਸੀ. ਦੀ ਬੈਠਕ
ਲੱਦਾਖ ਨੂੰ ਜਨਜਾਤੀ ਖੇਤਰ ਦਾ ਦਰਜਾ ਦੇਣ ਦੇ ਮੁੱਦੇ 'ਤੇ ਅੱਜ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ, ਗ੍ਰਹਿ ਮੰਤਰਾਲਾ ਤੇ ਜਨਜਾਤੀ ਮਾਮਲਿਆਂ ਦੇ ਮੰਤਰਾਲਾ ਦੀ ਬੈਠਕ ਹੋਵੇਗੀ। ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਐੱਨ.ਸੀ.ਐੱਸ.ਸੀ., ਗ੍ਰਹਿ ਮੰਤਰਾਲਾ ਤੇ ਜਨਜਾਤੀ ਮਾਮਲਿਆਂ ਦੇ ਮੰਤਰਾਲਾ ਨਾਲ ਇਸ ਗੱਲ 'ਤੇ ਚਰਚਾ ਕਰੇਗਾ ਕਿ ਕੀ ਲੱਦਾਖ ਨੂੰ ਜਨਜਾਤੀ ਖੇਤਰ ਦਾ ਦਰਜਾ ਦਿੱਤਾ ਜਾ ਸਕਦਾ ਹੈ, ਜਿਸ ਦੀ ਸਥਾਨਕ ਲੋਕ ਮੰਗ ਕਰ ਰਹੇ ਹਨ।'
ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਬੈਠਕ ਅੱਜ
ਪਾਕਿਸਤਾਨ ਤੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਪ੍ਰਸਤਾਵਿਤ ਕਰਤਾਰਪੁਰ ਲਾਂਘੇ ਨੂੰ ਲੈ ਕੇ ਅਗਲੀ ਉੱਚ ਪੱਧਰੀ ਬੈਠਕ ਬੁੱਧਵਾਰ ਨੂੰ ਕਰੇਗਾ। ਇਹ ਗੱਲ ਮੀਡੀਆ ਦੀ ਇਕ ਖਬਰ 'ਚ ਕਹੀ ਗਈ ਹੈ। 'ਐਕਸਪ੍ਰੈਸ ਟ੍ਰਿਬਿਊਨ' ਦੀ ਖਬਰ ਮੁਤਾਬਕ ਅੱਜ ਇਹ ਬੈਠਕ ਵਾਘਾ-ਅਟਾਰੀ ਸਰਹੱਦ 'ਤੇ ਭਾਰਤ ਵੱਲ ਆਯੋਜਿਤ ਹੋਵੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ-ਏ ਬਨਾਮ ਦੱਖਣੀ ਅਫਰੀਕਾ-ਏ
ਕ੍ਰਿਕਟ : ਆਸਟਰੇਲੀਆ ਬਨਾਮ ਇੰਗਲੈਂਡ (ਚੌਥਾ ਟੈਸਟ, ਪਹਿਲਾ ਦਿਨ)
ਟੈਨਿਸ : ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ-2019
ਡਾਕਟਰਾਂ ਨੇ ਆਪਰੇਸ਼ਨ ਦੌਰਾਨ ਪੇਟ ਅੰਦਰ ਛੱਡਿਆ ਕੱਪੜਾ, ਬੈਂਸ ਨੇ ਲਾਈਵ ਹੋ ਕੇ ਕੀਤਾ ਖੁਲਾਸਾ
NEXT STORY