ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਤੇ ਅੱਗੇ ਦੀ ਰਣਨੀਤੀ 'ਤੇ ਮੰਥਨ ਕਰਨ ਲਈ ਅੱਜ ਪਾਰਟੀ ਜਨਰਲ ਸਕੱਤਰਾਂ-ਸੂਬਾ ਇੰਚਾਰਜ ਤੇ ਵਿਧਾਇਕ ਦਲਾਂ ਨਾਲ ਬੈਠਕ ਕਰਨਗੇ। ਇਸ ਬੈਠਕ 'ਚ ਪ੍ਰਿਅੰਕਾ ਗਾਂਧੀ ਵਾਡਰਾ ਦੇ ਸ਼ਾਮਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਅੱਜ ਵਿਧਾਨ ਸਭਾ 'ਚ ਪੇਸ਼ ਹੋਵੇਗਾ ਯੂ.ਪੀ. ਦਾ ਬਜਟ
ਯੋਗੀ ਸਰਕਾਰ ਅੱਜ ਆਪਣਾ ਤੀਜਾ ਬਜਟ ਵਿਧਾਨ ਸਭਾ ਦੇ ਦੋਹਾਂ ਸਦਨਾਂ 'ਚ ਪੇਸ਼ ਕਰੇਗੀ। ਇਸ ਸੈਸ਼ਨ 5 ਫਰਵਰੀ ਤੋਂ ਸ਼ੁਰੂ ਹੋਇਆ ਹੈ ਤੇ ਜੋ ਕਿ 22 ਫਰਵਰੀ ਤਕ ਚੱਲੇਗਾ। ਇਸ ਸੈਸ਼ਨ ਦੌਰਾਨ ਕਈ ਨਿਜੀ ਬਿੱਲ ਪੇਸ਼ ਕੀਤੇ ਜਾ ਸਕਣਗੇ।
'ਬੇਰੁਜ਼ਗਾਰੀ ਹਟਾਓ, ਰਿਜ਼ਰਵੇਸ਼ਨ ਬਚਾਓ' ਅੰਦੋਲਨ ਦੀ ਸ਼ੁਰੂਆਤ ਅੱਜ ਤੋਂ
ਤੇਜਸਵੀ ਯਾਦਵ ਅੱਜ ਤੋਂ ਆਪਣਾ 'ਬੇਰੁਜ਼ਗਾਰੀ ਹਟਾਓ, ਰਿਜ਼ਰਵੇਸ਼ਨ ਬਚਾਓ' ਅੰਦੋਲਨ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਸ ਅੰਦੋਲਨ ਨੂੰ ਬਿਹਾਰ ਦੇ ਹਰ ਜ਼ਿਲੇ 'ਚ ਲੈ ਜਾਣਗੇ।
ਗਹਿਲੋਤ ਸਰਕਾਰ ਲਗਾਏਗੀ ਕਰਜ਼ ਮੁਆਫੀ ਕੈਂਪ
ਰਾਜਸਥਾਨ 'ਚ ਕਾਂਗਰਸ ਦੀ ਅਸ਼ੋਕ ਗਹਿਲੋਤ ਸਰਕਾਰ ਆਪਣੇ ਚੋਣ ਐਲਾਨ ਨੂੰ ਪੂਰਾ ਕਰਦੇ ਹੋਏ ਵੀਰਵਾਰ ਤੋਂ ਪ੍ਰਦੇਸ਼ ਦੇ ਸਾਰੇ ਜ਼ਿਲਿਆਂ 'ਚ ਕਿਸਾਨ ਕਰਜ਼ ਮੁਆਫੀ ਕੈਂਪ ਲਗਾਉਣ ਜਾ ਰਹੀ ਹੈ। ਕਰਜ਼ ਮੁਆਫੀ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਈ-ਮਿੱਤਰ 'ਤੇ ਜਾ ਕੇ ਵੈਰੀਫਾਈ ਕਰਨਾ ਹੋਵੇਗਾ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਸੌਰਾਸ਼ਟਰ ਬਨਾਮ ਵਿਦਰਭ (ਰਣਜੀ ਟਰਾਫੀ ਫਾਈਨਲ)
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19
ਫੁੱਟਬਾਲ : ਫਰੈਂਚ ਕੱਪ ਫੁੱਟਬਾਲ ਟੂਰਨਾਮੈਂਟ-2019
ਫੇਸਬੁੱਕ 'ਤੇ ਜਾਅਲੀ ਅਕਾਊਂਟ ਬਣਾ ਕੇ ਕੀਤਾ ਬਦਨਾਮ, ਨਾਮਜ਼ਦ
NEXT STORY