ਜਲੰਧਰ (ਵੈਬ ਡੈਸਕ)— ਕੈਲਾਸ਼ ਮਾਨ ਸਰੋਵਰ ਦੀ ਯਾਤਰਾ ਦੌਰਾਨ ਸ਼ਿਵ ਭਗਤੀ ਤੋਂ ਬਾਅਦ ਅਯੁੱਧਿਆ 'ਚ ਰਾਮ ਭਗਤੀ ਕਰਦੇ ਨਜ਼ਰ ਆਏ ਰਾਹੁਲ ਗਾਂਧੀ ਅੱਜ ਨਰਮਦਾ ਭਗਤੀ 'ਚ ਲੀਨ ਹੋਣਗੇ। ਅੱਜ ਉਹ ਮੱਧ ਪ੍ਰਦੇਸ਼ ਦੇ ਦੌਰੇ 'ਤੇ ਹਨ, ਜਿਥੇ ਉਹ ਨਰਮਦਾ ਘਾਟ 'ਤੇ ਪੂਜਾ ਅਰਚਨਾ ਕਰਨਗੇ। ਰਾਹੁਲ ਇਸ ਤੋਂ ਬਾਅਦ ਘਾਟ 'ਤੇ ਕੰਜਕ ਪੂਜਨ 'ਤੇ ਸੰਤ ਪੂਜਨ ਕਰਦੇ ਨਜ਼ਰ ਆਉਣਗੇ। ਇਸ ਸਭ ਤੋਂ ਬਾਅਦ ਉਹ ਆਪਣਾ ਰੋਡ ਸ਼ੋਅ ਸ਼ੁਰੂ ਕਰਨਗੇ।
ਇਸ ਦੇ ਨਾਲ ਹੀ ਆਓ ਤੁਹਾਨੂੰ ਦੱਸਦੇ ਹਾਂ 6 ਅਕਤੂਬਰ ਦੀਆਂ ਖਾਸ ਖਬਰਾਂ-
ਰਾਸ਼ਟਰੀ
ਅਜਮੇਰ 'ਚ ਰੈਲੀ ਕਰਨਗੇ ਮੋਦੀ

ਪੀ.ਐੱਮ. ਨਰਿੰਦਰ ਮੋਦੀ ਅੱਜ ਅਜਮੇਰ 'ਚ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਯਾਤਰਾ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਿਤ ਕਰਨਗੇ। ਉਹ ਬ੍ਰਹਮਾ ਮੰਦਰ ਦੇ ਦਰਸ਼ਨ ਤੋਂ ਬਾਅਦ ਇਕ ਸਮਾਰੋਹ 'ਚ ਸ਼ਿਰਕਤ ਕਰਨਗੇ। ਭਾਜਪਾ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਨੀ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ 'ਚ ਦੱਸਿਆ ਕਿ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਇਹ ਰੈਲੀ ਇਤਿਹਾਸਕ ਹੋਵੇਗੀ।
'ਝੰਡਾ ਉਚਾ ਰਹੇ ਹਮਾਰਾ' ਦੇ ਰਚਣਹਾਰ ਦੇ ਪਿੰਡ ਜਾਣਗੇ ਰਾਸ਼ਟਰਪਤੀ

ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕਾਨਪੁਰ ਜਾਣਗੇ। ਜਿਸ ਦੌਰਾਨ ਉਹ 'ਝੰਡਾ ਉੱਚਾ ਰਹੇ ਹਮਾਰਾ, ਵਿਜਯੀ ਵਿਸ਼ਵ ਤਿਰੰਗਾ ਪਿਆਰਾ' ਦੀ ਰਚਨਾ ਕਰਨ ਵਾਲੇ ਕਵੀ ਸ਼ਾਮ ਲਾਲ ਗੁੱਪਤਾ ਦੇ ਜੱਦੀ ਪਿੰਡ ਜਾਣਗੇ। ਜਿਥੇ ਉਹ ਨਰਵਲ ਪਿੰਡ ਸ਼ਾਮ ਲਾਲ ਗੁੱਪਤ ਪਾਰਸ਼ਦ ਗੇਟ, ਉਨ੍ਹਾਂ ਦੀ ਮੁਰਤੀ ਤੇ ਇਕ ਲਾਇਬ੍ਰੇਰੀ ਦਾ ਉਦਘਾਟਨ ਕਰਨਗੇ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਇੰਦੌਰ ਤੇ ਉੱਜੈਨ ਦੌਰੇ 'ਤੇ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਇੰਦੌਰ ਤੇ ਉਜੈਨ ਡਿਵੀਜ਼ਨ ਦੌਰੇ 'ਤੇ ਆਉਣਗੇ। ਉਹ ਇੰਦੌਰ, ਝਾਬੁਆ, ਜਾਵਰਾ ਤੇ ਉਜੈਨ 'ਚ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ।
ਪੰਜਾਬ
'ਆਪ' ਵਿਧਾਇਕ ਤੇ ਸੰਸਦ ਮੈਂਬਰ ਕਰਨਗੇ CM ਦੀ ਰਿਹਾਇਸ਼ ਸਾਹਮਣੇ ਭੁੱਖ ਹੜਤਾਲ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਵਿਧਾਇਕ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਸਾਹਮਣੇ ਇਕ ਰੋਜ਼ਾ ਭੁੱਖ ਹੜਤਾਲ 'ਤੇ ਬੈਠਣਗੇ। ਪਹਿਲਾਂ ਇਹ ਪ੍ਰੋਗਰਾਮ 7 ਅਕਤੂਬਰ ਨੂੰ ਤੈਅ ਹੋਇਆ ਸੀ ਪਰ ਪਾਰਟੀ ਵਲੋਂ 7 ਨੂੰ ਬਰਗਾੜੀ ਜਾਣ ਦਾ ਪ੍ਰੋਗਰਾਮ ਬਣਾ ਲੈਣ ਕਾਰਨ, ਭੁੱਖ ਹੜਤਾਲ 6 ਅਕਤੂਬਰ ਨੂੰ ਕਰਨ ਦਾ ਫੈਸਲਾ ਲਿਆ ਗਿਆ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਵੈਸਟ ਇੰਡੀਜ਼ (ਪਹਿਲਾ ਟੈਸਟ, ਤੀਜਾ ਦਿਨ)
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਜ਼ਿੰਬਾਬਵੇ (ਤੀਜਾ ਵਨ ਡੇ)
ਫੁੱਟਬਾਲ : ਚੇਨਈ ਬਨਾਮ ਗੋਆ (ਇੰਡੀਅਨ ਸੁਪਰ ਲੀਗ)
ਅਣਪਛਾਤੇ ਲੁਟੇਰੇ ਮੋਟਰਸਾਈਕਲ ਸਵਾਰ ਤੋਂ ਨਕਦੀ ਖੋਹ ਕੇ ਫਰਾਰ (ਵੀਡੀਓ)
NEXT STORY