ਜਲੰਧਰ (ਸੋਨੂੰ)- ਹਾਲ ਹੀ ਵਿੱਚ ਜਲੰਧਰ ਵਿੱਚ ਦੋ ਗ੍ਰਨੇਡ ਅੱਤਵਾਦੀ ਹਮਲੇ ਹੋਏ ਹਨ। ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਇਕ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਹਮਲੇ ਮਗਰੋਂ ਦੇਸ਼ ਭਰ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਦੇ ਚਲਦਿਆਂ 'ਜਗ ਬਾਣੀ' ਦੀ ਟੀਮ ਵੱਲੋਂ ਜਲੰਧਰ ਵਿੱਚ ਰਾਤ ਦੀ ਸੁਰੱਖਿਆ ਨੂੰ ਲੈ ਕੇ ਰਿਐਲਿਟੀ ਚੈੱਕ ਕੀਤੀ ਗਈ। ਹਾਲਾਂਕਿ ਪੁਲਸ ਅਧਿਕਾਰੀ ਜ਼ਰੂਰ ਦਾਅਵਾ ਕਰਦੇ ਹਨ ਕਿ ਸ਼ਹਿਰ ਵਿੱਚ ਸਵੇਰੇ ਅਤੇ ਸ਼ਾਮ ਨੂੰ ਚੈੱਕ ਪੋਸਟਾਂ ਸਥਾਪਿਤ ਕੀਤੀਆਂ ਜਾਂਦੀਆਂ ਹਨ ਅਤੇ ਪੁਲਸ ਚੌਕਸ ਹੈ।

ਇਸ ਦੀ ਜਾਂਚ ਕਰਨ ਲਈ 'ਜਗ ਬਾਣੀ' ਦੀ ਟੀਮ ਪਹਿਲਾਂ ਪਠਾਨਕੋਟ ਬਾਈਪਾਸ ਪਹੁੰਚੀ, ਜਿੱਥੋਂ ਜੰਮੂ ਕਸ਼ਮੀਰ ਤੋਂ ਸਿੱਧਾ ਟ੍ਰੈਫਿਕ ਪਠਾਨਕੋਟ ਰਾਹੀਂ ਜਲੰਧਰ ਸ਼ਹਿਰ ਵਿੱਚ ਦਾਖ਼ਲ ਹੁੰਦਾ ਹੈ। ਉੱਥੇ ਕੋਈ ਸੁਰੱਖਿਆ ਪ੍ਰਬੰਧ ਵਿਖਾਈ ਨਹੀਂ ਦਿੱਤੇ। ਉੱਥੇ ਨਾ ਤਾਂ ਕੋਈ ਕਰਮਚਾਰੀ ਤਾਇਨਾਤ ਸੀ ਅਤੇ ਨਾ ਹੀ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਲਈ ਕੋਈ ਨਾਕਾਬੰਦੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ, ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਇਸ ਸੜਕ 'ਤੇ ਲੱਗੀ ਇਹ ਪਾਬੰਦੀ

ਇਸ ਤੋਂ ਬਾਅਦ ਟੀਮ ਜਲੰਧਰ ਦੇ ਦੂਜੇ ਮੁੱਖ ਐਂਟਰੀ ਪੁਆਇੰਟ ਪੀ. ਏ. ਪੀ. ਚੌਂਕ 'ਤੇ ਪਹੁੰਚੀ, ਜਿੱਥੇ ਵੀ ਕੋਈ ਪੁਲਸ ਚੌਕਸੀ ਵਿਖਾਈ ਨਹੀਂ ਦਿੱਤੀ। ਉੱਥੇ ਵੀ ਦਿੱਲੀ ਤੋਂ ਆਉਣ ਵਾਲਾ ਸਾਰਾ ਟ੍ਰੈਫਿਕ ਸਿੱਧਾ ਸ਼ਹਿਰ ਵਿੱਚ ਐਂਟਰੀ ਕਰ ਰਿਹਾ ਸੀ। ਇਸ ਦੀ ਜਾਂਚ ਕਰਨ ਵਾਲਾ ਕੋਈ ਨਹੀਂ ਸੀ, ਕੋਈ ਵੀ ਸ਼ਰਾਰਤੀ ਵਿਅਕਤੀ ਸ਼ਹਿਰ ਵਿੱਚ ਦਾਖ਼ਲ ਹੋ ਕੇ ਵੱਡਾ ਅਪਰਾਧ ਕਰ ਸਕਦਾ ਹੈ ਅਤੇ ਫਿਰ ਆਸਾਨੀ ਨਾਲ ਫਰਾਰ ਹੋ ਸਕਦਾ ਹੈ।

ਇਸ ਤੋਂ ਬਾਅਦ ਜਗ ਬਾਣੀ ਦੀ ਟੀਮ ਸੰਵਿਧਾਨ ਚੌਂਕ ਪਹੁੰਚੀ। ਉਹ ਚੌਂਕ ਸ਼ਹਿਰ ਦਾ ਅੰਦਰੂਨੀ ਮੁੱਖ ਚੌਂਕ ਹੈ। ਇਸ ਚੌਂਕ ਨਾਲ ਪੂਰੇ ਸ਼ਹਿਰ ਨੂੰ ਕਨੈਕਟ ਕੀਤਾ ਜਾ ਸਕਦਾ ਹੈ। ਉੱਥੇ ਵੀ ਕੋਈ ਪੁਲਸ ਕਰਮਚਾਰੀ ਚੈਕਿੰਗ ਲਈ ਮੌਜੂਦ ਨਹੀਂ ਸੀ। ਫਿਰ ਡਾਕਟਰ ਭੀਮ ਰਾਓ ਅੰਬੇਡਕਰ ਚੌਂਕ ਪਹੁੰਚੀ ਤਾਂ ਉੱਥੇ ਪੁਲਸ ਕਰਮਚਾਰੀ ਜ਼ਰੂਰ ਤਾਇਨਾਤ ਸਨ। ਏ. ਸੀ. ਪੀ. ਮਾਡਲ ਟਾਊਨ ਨੂੰ ਵੀ ਨਾਈਟ ਡੋਮੀਨੇਸ਼ਨ 'ਤੇ ਜਾਂਚ ਕਰਦੇ ਵੇਖਿਆ ਗਿਆ।
ਇਹ ਵੀ ਪੜ੍ਹੋ: Punjab: 5 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਫ਼ੌਜੀ ਨਾਲ ਹੋਇਆ ਸੀ ਵਿਆਹ

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸੁਰੱਖਿਆ ਲਈ ਪੁਲਸ ਕਮਿਸ਼ਨਰ ਨੇ ਇਸ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਹੈ। ਰਾਤ ਦੀ ਚੈਕਿੰਗ ਲਈ ਪੁਲਸ ਸਟੇਸ਼ਨਾਂ 'ਤੇ ਭਾਰੀ ਪਹਿਰਾ ਦਿੱਤਾ ਜਾਂਦਾ ਹੈ ਅਤੇ ਜੀਓ ਰੈਂਕ ਦੇ ਇਕ ਅਧਿਕਾਰੀ ਨੂੰ ਰਾਤ ਦੀ ਡਿਊਟੀ 'ਤੇ ਲਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਗਸ਼ਤ ਕਰਨ ਵਾਲੀਆਂ ਟੀਮਾਂ ਵੀ ਰਾਤ ਨੂੰ ਅਲਰਟ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਰਾਤ ਦੀ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਵਾਹਨ ਵਿਖਾਈ ਦਿੰਦਾ ਹੈ ਤਾਂ ਉਨ੍ਹਾਂ ਨੂੰ ਰੋਕ ਕੇ ਜਾਂਚ ਕੀਤੀ ਜਾਵੇ। ਜੇਕਰ ਕੋਈ ਗੈਰ-ਕਾਨੂੰਨੀ ਗਤੀਵਿਧੀ ਵਿਖਾਈ ਦਿੰਦੀ ਹੈ ਤਾਂ ਉਨ੍ਹਾਂ ਵਿਰੁੱਧ ਵੀ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ, ਨਵੇਂ ਹੁਕਮ ਜਾਰੀ, ਖੜ੍ਹੀ ਹੋਈ ਵੱਡੀ ਮੁਸੀਬਤ






ਇਹ ਵੀ ਪੜ੍ਹੋ: ਪਹਿਲਗਾਮ ਹਮਲੇ ਮਗਰੋਂ ਹਾਈ ਅਲਰਟ 'ਤੇ ਪੰਜਾਬ, DGP ਗੌਰਵ ਯਾਦਵ ਨੇ ਉੱਚ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਪਾ ਸੈਂਟਰ 'ਚ ਚੱਲ ਰਿਹਾ ਸੀ ਗੰਦਾ ਕੰਮ, ਦੋ ਥਾਣਿਆਂ ਦੀ ਪੁਲਸ ਨੇ ਛਾਪਾ ਮਾਰਿਆ ਤਾਂ ਮੰਜ਼ਰ ਦੇਖ ਉਡੇ ਹੋਸ਼
NEXT STORY