ਬਠਿੰਡਾ (ਵਿਜੇ ਵਰਮਾ) : ਥਾਣਾ ਕੈਂਟ ਅਤੇ ਸਿਵਲ ਲਾਈਨ ਪੁਲਸ ਸਟੇਸ਼ਨ ਦੇ ਖੇਤਰਾਂ ’ਚ ਸਥਿਤ ਦੋ ਸਪਾ ਸੈਂਟਰਾਂ ’ਚ ਮਸਾਜ ਦੀ ਆੜ ’ਚ ਦੇਹ ਵਾਪਾਰ ਦਾ ਧੰਦਾ ਚੱਲ ਰਿਹਾ ਸੀ। ਦੋਵਾਂ ਥਾਣਿਆਂ ਦੀ ਪੁਲਸ ਨੇ ਸਪਾ ਸੈਂਟਰਾਂ ’ਤੇ ਛਾਪੇਮਾਰੀ ਕਰਨ ਤੋਂ ਬਾਅਦ 5 ਵਿਦੇਸ਼ੀ ਕੁੜੀਆਂ ਸਮੇਤ ਕੁੱਲ 14 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦੇ ਆਧਾਰ ’ਤੇ ਪੁਲਸ ਨੇ ਨੌਰਥ ਅਸਟੇਟ ਅਤੇ ਇਕ ਹੋਰ ਜਗ੍ਹਾ ’ਤੇ ਸਥਿਤ ਦੋ ਸਪਾ ਸੈਂਟਰਾਂ ’ਤੇ ਛਾਪਾ ਮਾਰਿਆ। ਇਹ ਲੋਕ ਇਨ੍ਹਾਂ ਸਪਾ ਸੈਂਟਰਾਂ ਦੀ ਆੜ ਵਿਚ ਦੇਹ ਵਾਪਾਰ ਦਾ ਕਾਰੋਬਾਰ ਚਲਾ ਰਹੇ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਦੋਵਾਂ ਥਾਵਾਂ ’ਤੇ ਛਾਪੇਮਾਰੀ ਕੀਤੀ। ਉਪਰੋਕਤ ਥਾਵਾਂ ਤੋਂ ਪੁਲਸ ਨੇ ਇਕ ਸਪਾ ਸੈਂਟਰ ਤੋਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਦੋਂ ਕਿ ਦੂਜੇ ਸੈਂਟਰ ਤੋਂ 5 ਵਿਦੇਸ਼ੀ ਕੁੜੀਆਂ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ’ਚ ਇਨ੍ਹਾਂ ਦੋਵਾਂ ਸਪਾ ਸੈਂਟਰਾਂ ਦਾ ਮਾਲਕ ਅਸ਼ਵਨੀ ਕੁਮਾਰ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਇਸ ਭਿਆਨਕ ਬਿਮਾਰੀ ਨੂੰ ਲੈ ਕੇ ਪੰਜਾਬ 'ਚ ਅਲਰਟ, ਜੇ ਨਜ਼ਰ ਆਉਣ ਇਹ ਲੱਛਣ ਤਾਂ ਸਾਵਧਾਨ
ਇਸ ਤੋਂ ਇਲਾਵਾ ਮੈਨੇਜਰ ਕੁਲਵਿੰਦਰ, ਆਕਾਸ਼ਦੀਪ ਅਤੇ ਹੋਰ ਸਹਾਇਕਾਂ ਆਦਿ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ 5 ਵਿਦੇਸ਼ੀ ਕੁੜੀਆਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੀ. ਆਰ. ਟੀ. ਸੀ. ਨੂੰ ਲੈ ਕੇ ਵੱਡੀ ਖ਼ਬਰ, ਚੁੱਕਿਆ ਜਾ ਰਿਹਾ ਵੱਡਾ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਗਾਮ ਹਮਲੇ ਮਗਰੋਂ ਕੇਂਦਰ ਸਰਕਾਰ ਸਖ਼ਤ, ਬੰਦ ਕਰ 'ਤਾ ਅਟਾਰੀ ਬਾਰਡਰ (ਵੀਡੀਓ)
NEXT STORY