ਜਲੰਧਰ (ਪੁਨੀਤ)- ਲਗਾਤਾਰ ਵਧ ਰਹੀ ਗਰਮੀ ਦੇ ਕਹਿਰ ਨਾਲ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਤੇ ਸਿੱਧੀ ਧੁੱਪ ’ਚ ਜਾ ਰਹੇ ਰਾਹਗੀਰਾਂ ਦੇ ਬੋਹੇਸ਼ ਹੋਣ ਸਬੰਧੀ ਖਬਰਾਂ ਸਾਹਮਣੇ ਆ ਰਹੀਆਂ ਹਨ। 46.3 ਡਿਗਰੀ ਸੈਲਸੀਅਸ ਨਾਲ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਪਠਾਨਕੋਟ ’ਚ 46.1, ਅੰਮ੍ਰਿਤਸਰ ’ਚ 45.8, ਲੁਧਿਆਣਾ ’ਚ 44.6, ਪਟਿਆਲਾ ’ਚ 45.5 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ।
ਘੱਟੋ-ਘੱਟ ਤਾਪਮਾਨ ’ਚ ਪਠਾਨਕੋਟ ’ਚ ਸਭ ਤੋਂ ਘੱਟ 27.5 ਡਿਗਰੀ ਰਿਕਾਰਡ ਹੋਇਆ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਅੱਜ ਲੂ ਦਾ ਪ੍ਰਕੋਪ ਜਾਰੀ ਰਿਹਾ, ਜਿਸ ’ਚ ਲੁਧਿਆਣਾ, ਪਟਿਆਲਾ, ਅਬੋਹਰ, ਗੁਰਦਾਸਪੁਰ, ਬਠਿੰਡਾ ਵਰਗੇ ਸ਼ਹਿਰ ਖਾਸ ਤੌਰ ’ਤੇ ਪ੍ਰਭਾਵਿਤ ਹੋਏ। ਉਥੇ ਤਾਪਮਾਨ ’ਚ ਰੁਟੀਨ ਮੁਤਾਬਿਕ 4-5 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜੋ ਕਿ ਸਿਤਮ ਬਣ ਕੇ ਕਹਿਰ ਵਰਸਾ ਰਿਹਾ ਹੈ।
ਇਹ ਵੀ ਪੜ੍ਹੋ- ਹੀਟਵੇਵ ਨੇ ਰੋਕੀ ਤੇਜ਼ ਰਫ਼ਤਾਰ ਜ਼ਿੰਦਗੀ, ਇਨਸਾਨ ਤਾਂ ਕੀ, ਪਸ਼ੂ-ਪੰਛੀ ਵੀ ਹੋਏ ਹਾਲੋ-ਬੇਹਾਲ
ਮੌਸਮ ਵਿਭਾਗ ਵੱਲੋਂ 17 ਤੋਂ 20 ਜੂਨ ਤੱਕ ਲਈ ਜਾਰੀ ਕੀਤੇ ਗਏ ਅਲਰਟ ਪੂਰਵ ਅਨੁਮਾਨ ’ਚ ਹਨੇਰੀ-ਤੂਫਾਨ ਤੇ ਲੂ ਦੀ ਚਿਤਾਵਨੀ ਦਿੱਤੀ ਗਈ ਹੈ। ਉਥੇ, ਰਾਹਤ ਦੀ ਗੱਲ ਵੀ ਸਾਹਮਣੇ ਆ ਰਹੀ ਹੈ, ਕਿਉਂਕਿ 19-20 ਜੂਨ ਨੂੰ ਮੀਂਹ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ।
ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 17 ਜੂਨ ਨੂੰ ਲੂ ਨਾਲ ਰੈੱਡ ਅਲਰਟ, ਜਦਕਿ 18 ਜੂਨ ਨੂੰ ਆਰੇਂਜ ਅਲਰਟ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਲੜੀ ’ਚ 19-20 ਜੂਨ ਨੂੰ ਯੈਲੋ ਅਲਰਟ ਦੱਸਿਆ ਗਿਆ ਹੈ, ਜਿਸ ’ਚ ਗਰਮੀ ਨਾਲ ਕੁਝ ਰਾਹਤ ਮਿਲਦੀ ਨਜ਼ਰ ਆਵੇਗੀ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ 19-20 ਜੂਨ ਨੂੰ ਸੰਭਾਵਨਾ ਮੁਤਾਬਕ ਚੰਗਾ ਮੀਂਹ ਪਿਆ ਤਾਂ ਗਰਮੀ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਫਗਵਾੜਾ 'ਚ ਸਰਗਰਮ ਹੋਇਆ 'ਕਾਲਾ ਕੱਛਾ' ਗਿਰੋਹ, ਇਨਾਮੀ ਐਲਾਨ ਦੇ ਬਾਵਜੂਦ ਪੁਲਸ ਦੇ ਹੱਥ ਖ਼ਾਲੀ !
11 ਤੋਂ 4 ਵਜੇ ਤੱਕ ਸਾਵਧਾਨੀਆਂ ਵਰਤੋ
ਮੌਸਮ ਤੇ ਸਿਹਤ ਮਾਹਿਰਾਂ ਵੱਲੋਂ ਵੱਧ ਰਹੀ ਗਰਮੀ ਕਾਰਨ ਧਿਆਨ ਰੱਖਣ ਨੂੰ ਕਿਹਾ ਜਾ ਰਿਹਾ ਹੈ। ਇਸ ਲੜੀ ’ਚ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਦੇ ਲਈ ਘਰਾਂ ’ਚ ਰਹਿਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਿੱਧੀ ਧੁੱਪ ’ਚ ਜਾਣਾ ਹਾਨੀਕਾਰਕ ਸਾਬਤ ਹੋ ਰਿਹਾ ਹੈ। ਇਸ ਲਈ ਬਚਾਅ ਕਰਨਾ ਚਾਹੀਦਾ।
ਇਹ ਵੀ ਪੜ੍ਹੋ- ਕਾਂਗਰਸੀ MP ਦਾ ਅਕਾਲੀ ਦਲ ਬਾਰੇ ਵੱਡਾ ਬਿਆਨ, ਕਿਹਾ- ''ਅਕਾਲੀ ਦਲ ਨੂੰ ਸਿਰਫ਼ ਸੁਖਬੀਰ ਬਾਦਲ ਚਲਾ ਸਕਦਾ''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਂਗਰਸੀ MP ਦਾ ਅਕਾਲੀ ਦਲ ਬਾਰੇ ਵੱਡਾ ਬਿਆਨ, ਕਿਹਾ- ''ਅਕਾਲੀ ਦਲ ਨੂੰ ਸਿਰਫ਼ ਸੁਖਬੀਰ ਬਾਦਲ ਚਲਾ ਸਕਦਾ''
NEXT STORY