ਹੁਸ਼ਿਆਰਪੁਰ, (ਘੁੰਮਣ)- ਚਾਈਲਡ ਵੈੱਲਫੇਅਰ ਕਮੇਟੀ ਤੇ ਜ਼ਿਲਾ ਚਾਈਲਡ ਪ੍ਰੋਟੈਕਸ਼ਨ ਯੂਨਿਟ ਵੱਲੋਂ ਤਲਵਾੜਾ ਤੋਂ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਦੋ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਬੀਰੂ (17) ਅਤੇ ਧਰਮਪਾਲ (14) ਰੇਲ ਗੱਡੀ ਵਿਚ ਸਵਾਰ ਹੋ ਕੇ ਕਿਸੇ ਕਾਰਨ ਬੰਗਲੌਰ ਪਹੁੰਚ ਗਏ ਸਨ। ਬੰਗਲੌਰ ਵਿਚ ਉਨ੍ਹਾਂ ਦੋਹਾਂ ਬੱਚਿਆਂ ਨੂੰ ਪੁਲਸ ਨੇ ਸਰਕਾਰੀ ਚਿਲਡਰਨ ਹੋਮ ਫਾਰ ਬੁਆਏਜ਼, ਬੰਗਲੌਰ (ਕਰਨਾਟਕ) ਵਿਚ ਦਾਖਲ ਕਰਵਾਇਆ ਸੀ। ਇਸ ਦੌਰਾਨ ਬੱਚਿਆਂ ਦੀ ਕੌਂਸਲਿੰਗ ਹੋਣ 'ਤੇ ਉਨ੍ਹਾਂ ਨੇ ਆਪਣਾ ਹੁਸ਼ਿਆਰਪੁਰ ਦਾ ਪਤਾ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਚਿਲਡਰਨ ਹੋਮ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ, ਜਿਥੇ ਬੱਚਿਆਂ ਦੇ ਮਾਪਿਆਂ ਨੇ ਬਾਲ ਭਲਾਈ ਕਮੇਟੀ ਅੱਗੇ ਸਬੂਤ ਪੇਸ਼ ਕਰਕੇ ਬੱਚਿਆਂ ਦੀ ਪੁਸ਼ਟੀ ਕੀਤੀ। ਇਸ ਦੌਰਾਨ ਐੱਮ. ਸੀ. ਕਮਲਜੀਤ ਕਟਾਰੀਆ ਵੱਲੋਂ ਸਬੂਤਾਂ ਦੀ ਪੁਸ਼ਟੀ ਕਰਨ ਉਪਰੰਤ ਬਾਲ ਭਲਾਈ ਕਮੇਟੀ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ।
ਇਸ ਮੌਕੇ ਸੁਪਰਡੈਂਟ ਚਿਲਡਰਨ ਹੋਮ ਨਰੇਸ਼ ਕੁਮਾਰ, ਚੇਅਰਮੈਨ ਅਸ਼ਵਨੀ ਜੁਨੇਜਾ, ਮੈਂਬਰ ਵੀ. ਕੇ. ਚੋਪੜਾ, ਰਵਿੰਦਰ ਸ਼ਰਮਾ, ਪੁਨੀਤ ਕੁਮਾਰ, ਪੂਜਾ ਰਾਣੀ, ਹਰਦੀਪ ਕੌਰ, ਤਜਿੰਦਰ ਜੱਸੀ ਵੀ ਮੌਜੂਦ ਸਨ।
ਥਾਣਿਆਂ 'ਚ ਲੋਕਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦੇ ਦਾਅਵਿਆਂ ਦੀ ਨਿਕਲੀ ਫੂਕ
NEXT STORY