ਗੁਰਦਾਸਪੁਰ (ਵਿਨੋਦ)- ਪਤੀ-ਪਤਨੀ 'ਚ ਝਗੜੇ ਕਾਰਨ ਪੇਕੇ ਬੈਠੀ ਆਪਣੀ ਹੀ ਪਤਨੀ ਨੂੰ ਮੋਬਾਇਲ 'ਤੇ ਅਸ਼ਲੀਲ ਸੰਦੇਸ਼ ਭੇਜਣ ਅਤੇ ਗਾਲੀ-ਗਲੋਚ ਕਰਨ ਵਾਲੇ ਪਤੀ ਵਿਰੁੱਧ ਦੀਨਾਨਗਰ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਲੜਕੀ ਅੰਸ਼ੂ ਬਾਲਾ ਪੁੱਤਰੀ ਰਾਮ ਲਾਲ ਨਿਵਾਸੀ ਮਿਸ਼ਨ ਰੋਡ ਪਠਾਨਕੋਟ ਨੇ ਦੀਨਾਨਗਰ ਦੇ ਏ. ਐੱਸ. ਪੀ. ਵਰੁਣ ਸ਼ਰਮਾ ਨੂੰ 17 ਨਵੰਬਰ, 2017 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ 24 ਮਾਰਚ, 2017 ਨੂੰ ਪ੍ਰੀਤਿਸ਼ ਰਾਜ ਪੁੱਤਰ ਬਲਦੇਵ ਰਾਜ ਨਿਵਾਸੀ ਪਿੰਡ ਰਾਵਲ ਪੁਲਸ ਸਟੇਸ਼ਨ ਦੀਨਾਨਗਰ ਨਾਲ ਹੋਇਆ ਸੀ। ਉਸ ਦਾ ਪਤੀ ਉੜੀਸਾ ਵਿਚ ਇਕ ਕੰਪਨੀ ਵਿਚ ਨੌਕਰੀ ਕਰਦਾ ਹੈ ਅਤੇ ਉਹ 31 ਮਾਰਚ, 2017 ਨੂੰ ਉਸ ਨਾਲ ਉੜੀਸਾ ਚਲੀ ਗਈ ਸੀ ਪਰ ਉਸ ਦਾ ਪਤੀ ਉਥੇ ਉਸ ਨਾਲ ਮਾਰਕੁੱਟ ਕਰਦਾ ਅਤੇ ਗਾਲੀ-ਗਲੋਚ ਕਰਦਾ ਸੀ, ਜਿਸ ਕਾਰਨ ਉਹ ਵਾਪਸ ਆਪਣੇ ਪੇਕੇ ਆ ਕੇ ਰਹਿਣ ਲੱਗੀ।
ਪੀੜਤਾ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਹੁਣ ਉਸ ਨੂੰ ਅਸ਼ਲੀਲ ਸੰਦੇਸ਼ ਮੋਬਾਇਲ 'ਤੇ ਭੇਜਦਾ ਹੈ ਅਤੇ ਗਾਲੀ-ਗਲੋਚ ਕਰਦਾ ਹੈ। ਇਸ ਸ਼ਿਕਾਇਤ ਦੀ ਜਾਂਚ ਦਾ ਕੰਮ ਇੰਸਪੈਕਟਰ ਵਿਸ਼ਵਾਨਾਥ ਨੂੰ ਸੌਂਪਿਆ ਗਿਆ ਅਤੇ ਜਾਂਚ ਦੇ ਬਾਅਦ ਦੋਸ਼ੀ ਪਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਪਰ ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ।
ਚੋਰੀ ਦੇ ਮਾਮਲੇ 'ਚ ਦੋ ਮਹਿਲਾਵਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ
NEXT STORY