ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਇਕ ਵਿਅਕਤੀ 'ਤੇ ਮਾਲੇਰਕੋਟਲਾ ਥਾਣਾ ਸਿਟੀ 2 ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਪੈਲੇਸਾਂ ਵਿਚ ਫੁੱਲਾਂ ਦਾ ਕੰਮ ਕਰਦੀ ਹੈ। ਉਸਦਾ ਛੋਟਾ ਭਰਾ ਅਤੇ ਮਾਂ ਉਸਦੇ ਨਾਨਕੇ ਘਰ ਰਹਿੰਦੇ ਹਨ। ਉਸਦੀ ਤਾਈ ਪਟਿਆਲਾ ਵਿਖੇ ਇਕ ਅਹਾਤੇ ਵਿਚ ਕੰਮ ਕਰਦੀ ਹੈ, ਜਿਥੇ ਦੋਸ਼ੀ ਸੋਨੀ ਪੁੱਤਰ ਦਰਸ਼ਨ ਸਿੰਘ ਵਾਸੀ ਵਜੀਦਪੁਰ ਜ਼ਿਲਾ ਪਟਿਆਲਾ ਨੌਕਰੀ ਕਰਦਾ ਹੈ। ਉਥੇ ਹੀ ਉਸਦੀ ਮੁਲਾਕਾਤ ਸੋਨੀ ਨਾਲ ਕਈ ਵਾਰ ਹੋਈ, ਜਿਸ ਨੇ ਉਸਦੇ ਨਾਲ ਪਰਿਵਾਰਕ ਸੰਬੰਧ ਬਣਾ ਲਏ। 18 ਸਤੰਬਰ ਨੂੰ ਸੋਨੀ ਨੇ ਫੋਨ ਕਰ ਕੇ ਉਸਨੂੰ 19 ਸਤੰਬਰ ਨੂੰ ਆਨੰਦਪੁਰ ਵਿਖੇ ਵਿਆਹ ਪ੍ਰੋਗਰਾਮ 'ਚ ਬਰਾਤੀਆਂ ਦਾ ਸਵਾਗਤ ਕਰਨ ਲਈ ਕਿਹਾ।
ਉਸਨੇ ਦੱਸਿਆ ਕਿ ਉਹ ਮਾਲੇਰਕੋਟਲਾ ਚਲੀ ਗਈ ਤੇ ਸੋਨੀ 19 ਸਤੰਬਰ ਨੂੰ ਕਰੀਬ ਸ਼ਾਮ 5 ਵਜੇ ਆਪਣੇ ਮੋਟਰਸਾਈਕਲ 'ਤੇ ਬਿਠਾਕੇ ਉਸਨੂੰ ਆਨੰਦਪੁਰ ਲੈ ਗਿਆ, ਜਿਥੇ ਕੋਈ ਪ੍ਰੋਗਰਾਮ ਨਹੀਂ ਸੀ। ਸੋਨੀ ਨੇ ਹੋਟਲ ਵਿਚ ਉਸ ਨਾਲ ਜ਼ਬਰਦਸਤੀ ਨਾਜਾਇਜ਼ ਸੰਬੰਧ ਬਣਾਏ ਤੇ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਦੂਸਰੇ ਦਿਨ ਉਸਨੂੰ ਪਟਿਆਲੇ ਛੱਡ ਆਇਆ। ਅੱਜ ਤੱਕ ਦੋਵਾਂ ਪੱਖਾਂ ਦੇ ਰਾਜ਼ੀਨਾਮੇ ਦੀ ਗੱਲ ਚਲਦੀ ਰਹੀ ਪਰ ਸਿਰੇ ਨਹੀਂ ਚੜ੍ਹੀ। ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
4 ਭੈਣਾਂ ਦੇ ਇਕਲੌਤੇ ਭਰਾ ਨੇ ਲਿਆ ਫਾਹਾ
NEXT STORY