ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪਿਛਲੇ ਦਿਨ ਤੋਂ ਅਾਸਮਾਨ ਵਿਚ ਛਾਈ ਧੂਡ਼-ਮਿੱਟੀ ਕਾਰਨ ਜਿਥੇ ਆਮ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਸੀ ਉਥੇ ਅੱਧੀ ਰਾਤ ਤੋਂ ਬਾਅਦ ਮੀਂਹ ਪੈਣ ਕਾਰਨ ਅਾਸਮਾਨ ਵਿਚ ਛਾਈ ਧੂਡ਼-ਮਿੱਟੀ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਪਰ ਇਸ ਦੇ ਨਾਲ ਹੀ ਤੇਜ਼ ਮੀਂਹ ਨੇ ਇਲਾਕੇ ਵਿਚ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਮੀਂਹ ਦੇ ਕਾਰਨ ਰਾਸ਼ਟਰੀ ਮਾਰਗ ਨੰਬਰ 21 (205) ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਮਾਰਗ ’ਤੇ ਪਿੰਡ ਕਲਿਆਣਪੁਰ ਨਵੀਂ ਨਹਿਰ ਦੇ ਉਪਰ ਬਣਿਆ ਪੁਲ ਪਾਣੀ ਵਿਚ ਡੁੱਬ ਗਿਆ ਜਿਸ ਕਾਰਨ ਇਸ ਪੁਲ ਤੋਂ ਲੰਘਣ ਵਾਲੇ ਲੋਕਾਂ ਨੂੰ ਆਉਣ ਜਾਣ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਗੁ. ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਨੂੰ ਜਾਂਦੀ ਲਿੰਕ ਸਡ਼ਕ ਦੇ ਹੇਠਾਂ ਰਾਸ਼ਟਰੀ ਮਾਰਗ ’ਤੇ ਨਹਿਰ ਉਪਰ ਬਣੇ ਪੁਲ ਦੀ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਚਲੀ ਆ ਰਹੀ ਹੈ। ਇਸ ਦੇ ਨਾਲ ਲੱਗਦੀ ਸਡ਼ਕ ਦੀ ਵੀ ਕਾਫੀ ਮਾਡ਼ੀ ਹਾਲਤ ਹੈ। ਸਡ਼ਕ ਅਤੇ ਪੁਲ ਵਿਚ ਪਏ ਟੋਇਆਂ ਕਾਰਨ ਅਕਸਰ ਇਸ ਮਾਰਗ ਉਪਰ ਧੂਡ਼-ਮਿੱਟੀ ਉਡਦੀ ਰਹਿੰਦੀ ਹੈ। ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਜਦੋਂ ਮੀਂਹ ਪੈਂਦਾ ਹੈ ਤਾਂ ਨੀਵੇਂ ਪੁਲ ਉਪਰ ਦੋਵੇਂ ਪਾਸੇ ਤੋਂ ਸਡ਼ਕਾਂ ਅਤੇ ਲਿੰਕ ਸਡ਼ਕਾਂ ਦਾ ਪਾਣੀ ਇਕੱਠਾ ਹੋ ਜਾਂਦਾ ਹੈ। ਜੋ ਕਾਫੀ ਦੇਰ ਤੱਕ ਪੁਲ ਉਪਰ ਜਮ੍ਹਾ ਰਹਿੰਦਾ ਹੈ। ਲੋਕਾਂ ਦੀ ਮੰਗ ਹੈ ਕਿ ਸਡ਼ਕ ਅਤੇ ਪੁਲ ਵਿਚ ਪਏ ਹੋਏ ਟੋਇਅਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ।

ਰੂਪਨਗਰ, (ਵਿਜੇ)-ਪਿਛਲੇ ਕਈ ਦਿਨਾਂ ਤੋਂ ਆਸਮਾਨ ’ਚ ਛਾਏ ਧੂਡ਼ ਦੇ ਗੁਬਾਰ ਤੋਂ ਅੱਜ ਸ਼ਹਿਰ ਵਾਸੀਆਂ ਨੂੰ ਅਚਾਨਕ ਪਏ ਮੀਂਹ ਨਾਲ ਕੁਝ ਰਾਹਤ ਮਿਲੀ। ਦਿਨ ਭਰ ਪਏ ਮੀਂਹ ਦੇ ਪਾਣੀ ਨਾਲ ਮਿਲ ਕੇ ਪਹਿਲਾਂ ਤੋਂ ਜਮ੍ਹਾ ਮਿੱਟੀ ਕਾਰਨ ਲੋਕਾਂ ਦੇ ਵਿਹਡ਼ੇ ਅਤੇ ਘਰਾਂ ’ਚ ਮੌਜੂਦ ਵਾਹਨ ਅਤੇ ਹੋਰ ਸਾਮਾਨ ਖਰਾਬ ਹੋ ਗਿਆ ਅਤੇ ਇਸ ਮਿੱਟੀ ਵਾਲੇ ਪਾਣੀ ਨੂੰ ਸਾਫ ਕਰਨ ਲਈ ਲੋਕਾਂ ਨੂੰ ਅੱਜ ਭਾਰੀ ਜੱਦੋ-ਜਹਿਦ ਕਰਨੀ ਪਈ।
ਲੋਕਾਂ ’ਚ ਇਹ ਚਰਚਾ ਵੀ ਸੀ ਕਿ ਜੇਕਰ ਮੀਂਹ ਨਾ ਪੈਂਦਾ ਤਾਂ ਵਾਤਾਵਰਣ ਪ੍ਰਦੂਸ਼ਿਤ ਹੋਣ ਕਾਰਨ ਹੋਰ ਪ੍ਰੇਸ਼ਾਨੀ ਵਧ ਸਕਦੀ ਸੀ।
ਗਿਆਨੀ ਜ਼ੈਲ ਸਿੰਘ ਨਗਰ, ਬੇਲਾ ਚੌਕ, ਲਹਿਰੀਸ਼ਾਹ ਮੰਦਰ ਮਾਰਗ, ਰਾਮ ਲੀਲਾ ਮੈਦਾਨ ਰੋਡ, ਬਡ਼ੀ ਹਵੇਲੀ ਅਤੇ ਬੇਲਾ ਰੋਡ ’ਤੇ ਮਾਰਗਾਂ ’ਤੇ ਪਏ ਟੋਇਆਂ ’ਚ ਪਾਣੀ ਭਰ ਜਾਣ ਕਾਰਨ ਰਾਹਗੀਰ ਪ੍ਰੇਸ਼ਾਨ ਹੋਏ। ਇਸ ਮੌਕੇ ਦੁਕਾਨਦਾਰ ਹਰੀਸ਼ ਚੰਦਰ, ਇੰਦਰ ਸਿੰਘ, ਭਗਵਾਨ ਦਾਸ ਅਤੇ ਹਰੀ ਸਿੰਘ ਨੇ ਦੱਸਿਆ ਕਿ ਸ਼ਹਿਰ ’ਚ ਮਾਰਗਾਂ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਅਤੇ ਪ੍ਰਸ਼ਾਸਨ ਨੂੰ ਪਹਿਲ ਦੇ ਅਾਧਾਰ ’ਤੇ ਟੁੱਟੇ ਮਾਰਗਾਂ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ।
ਲੁਧਿਆਣਾ 'ਚ ਲੱਗੀਆਂ ਈਦ ਦੀਆਂ ਰੌਣਕਾਂ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY