ਫਿਲੌਰ (ਭਾਖੜੀ) : ਦੇਸ਼ ਭਰ ਦੇ ਮਹਿੰਗੇ ਟੋਲ ਪਲਾਜ਼ਿਆਂ ਤੋਂ ਜਨਤਾ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਇਸ ਸਾਲ 15 ਅਗਸਤ ਨੂੰ 3000 ਰੁਪਏ ਸਾਲਾਨਾ ਦੇ ਫਾਸਟੈਗ ਦੀ ਸਹੂਲਤ ਜਾਰੀ ਕਰਨ ਜਾ ਰਹੀ ਹੈ ਜਿਸ ਦਾ ਨੋਟੀਫਿਕੇਸ਼ਨ ਬੀਤੇ ਦਿਨ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਵਲੋਂ ਜਾਰੀ ਕੀਤਾ ਗਿਆ ਹੈ। ਹੁਣ ਡਰਾਈਵਰ ਇਸ ਫਾਸਟੈਗ ਨੂੰ 3000 ਰੁਪਏ ’ਚ ਖਰੀਦ ਸਕਦੇ ਹਨ ਅਤੇ ਇਸ ਨੂੰ ਆਪਣੇ ਵਾਹਨ ਨਾਲ ਰਜਿਸਟਰਡ ਕਰ ਸਕਦੇ ਹਨ ਅਤੇ ਸਾਲ ਭਰ ’ਚ ਜਾਂ ਦੇਸ਼ ਭਰ ਵਿਚ ਬਿਨਾਂ ਕਿਸੇ ਰੁਕਾਵਟ ਦੇ 200 ਚੱਕਰ ਲਗਾ ਸਕਦੇ ਹਨ।
ਜਾਣਕਾਰੀ ਮੁਤਾਬਕ, ਡਰਾਈਵਰ ਇਸ ਫਾਸਟੈਗ ਦੀ ਵਰਤੋਂ ਕਿਵੇਂ ਕਰ ਸਕਦੇ ਹਨ। ਜਨਤਾ ਦੀ ਸਹੂਲਤ ਲਈ ਕੇਂਦਰ ਸਰਕਾਰ ਵਲੋਂ 15 ਅਗਸਤ 2025 ਨੂੰ ਇਕ ਨਵਾਂ ਫਾਸਟੈਗ ਜਾਰੀ ਕੀਤਾ ਜਾ ਰਿਹਾ ਹੈ, ਜੋ ਦੇਸ਼ ਭਰ ਦੇ ਟੋਲ ਪਲਾਜ਼ਿਆਂ ’ਤੇ ਚੱਲੇਗਾ। 3000 ਰੁਪਏ ਦੀ ਸਾਲਾਨਾ ਫੀਸ ਅਦਾ ਕਰ ਕੇ ਤੁਸੀਂ 1 ਸਾਲ ਲਈ ਬਿਨਾਂ ਕਿਸੇ ਸਟਾਪੇਜ ਦੇ ਜਾਂ 200 ਵਾਰ ਬਿਨਾਂ ਕਿਸੇ ਭੁਗਤਾਨ ਦੇ ਕਿਸੇ ਵੀ ਟੋਲ ਪਲਾਜ਼ਾ ਤੋਂ ਲੰਘ ਸਕਦੇ ਹੋ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਹੋਈ ਦੋਸਤੀ ਦੌਰਾਨ ਨੌਜਵਾਨ ਨੇ ਨਾਬਾਲਗ ਦੀਆਂ ਬਣਾਈਆਂ ਅਸ਼ਲੀਲ ਤਸਵੀਰਾਂ, ਕੇਸ ਦਰਜ
ਕੀ ਹੈ ਫਾਸਟੈਗ ਸਾਲਾਨਾ ਪਾਸ
1. ਫਾਸਟੈਗ ਸਾਲਾਨਾ ਪਾਸ 15 ਅਗਸਤ 2025 ਨੂੰ ਦੇਸ਼ ਭਰ ’ਚ ਸ਼ੁਰੂ ਕੀਤਾ ਜਾਵੇਗਾ। ਇਹ ਫਾਸਟੈਗ ਸਾਲਾਨਾ ਪਾਸ ਰਾਸ਼ਟਰੀ ਰਾਜਮਾਰਗ ਅਤੇ ਰਾਸ਼ਟਰੀ ਐਕਸਪ੍ਰੈਸਵੇਅ ਟੋਲ ਪਲਾਜ਼ਾ ’ਤੇ 1 ਸਾਲ ਲਈ ਜਾਂ 200 ਟ੍ਰਾਂਜ਼ੈਕਸ਼ਨਾਂ (ਯਾਤਰਾਵਾਂ) ਲਈ ਜੋ ਵੀ ਪਹਿਲਾਂ ਹੋਵੇ, ਪ੍ਰਤੀ ਯਾਤਰਾ ਬਿਨਾਂ ਕਿਸੇ ਫੀਸ ਦੇ ਨਿੱਜੀ ਕਾਰ/ਜੀਪ/ਵੈਨ ਦੀ ਮੁਫਤ ਯਾਤਰਾ ਦੀ ਆਗਿਆ ਦੇਵੇਗਾ। ਖਪਤਕਾਰਾਂ ਨੂੰ ਇਸ ਫਾਸਟੈਗ ਨੂੰ ਆਪਣੇ ਵਾਹਨ ’ਤੇ ਸਿਰਫ ਇਕ ਵਾਰ 3000 ਰੁਪਏ ’ਚ ਰਜਿਸਟਰਡ ਕਰਨਾ ਹੋਵੇਗਾ।
2. ਇਸ ਸਾਲਾਨਾ ਪਾਸ ਦੀ ਸਹੂਲਤ ਸਿਰਫ ਰਾਜਮਾਰਗ ਯਾਤਰਾ ਮੋਬਾਈਲ ਐਪਲੀਕੇਸ਼ਨ ਅਤੇ ਐੱਨ. ਐੱਚ. ਏ. ਆਈ. ਵੈੱਬਸਾਈਟ ਰਾਹੀਂ ਹੀ ਐਕਟੀਵੇਟ ਕੀਤੀ ਜਾ ਸਕਦੀ ਹੈ।
3. ਇਸ ਸਾਲਾਨਾ ਪਾਸ ਨੂੰ ਆਪਣੇ ਵਾਹਨ ’ਤੇ ਇਸ ਤਰੀਕੇ ਨਾਲ ਐਕਟੀਵੇਟ ਕਰੋ। ਇਹ ਸਾਲਾਨਾ ਫਾਸਟੈਗ ਵਾਹਨ ਦੀ ਯੋਗਤਾ ਅਤੇ ਸਬੰਧਤ ਫਾਸਟੈਗ ਦੀ ਪੁਸ਼ਟੀ ਕਰਨ ਤੋਂ ਬਾਅਦ ਐਕਟੀਵੇਟ ਹੋ ਜਾਵੇਗਾ। ਤਸਦੀਕ ਤੋਂ ਬਾਅਦ ਖਪਤਕਾਰ ਨੂੰ ਹਾਈਵੇਅ ਯਾਤਰਾ ਮੋਬਾਈਲ ਐਪਲੀਕੇਸ਼ਨ ਜਾਂ ਐੱਨ. ਐੱਚ. ਏ. ਆਈ. ਵੈੱਬਸਾਈਟ ਰਾਹੀਂ ਬੇਸ ਸਾਲ 2025-26 ਲਈ 3000 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਭੁਗਤਾਨ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਸਾਲਾਨਾ ਪਾਸ 2 ਘੰਟਿਆਂ ਅੰਦਰ ਰਜਿਸਟਰਡ ਟੈਗ ’ਤੇ ਐਕਟੀਵੇਟ ਹੋ ਜਾਵੇਗਾ।
4. ਜੇਕਰ ਤੁਹਾਡੇ ਵਾਹਨ ’ਚ ਪਹਿਲਾਂ ਹੀ ਫਾਸਟੈਗ ਹੈ ਤਾਂ ਉਸ ਡਰਾਈਵਰ ਨੂੰ ਦੁਬਾਰਾ ਨਵਾਂ ਸਾਲਾਨਾ ਫਾਸਟੈਗ ਨਹੀਂ ਖਰੀਦਣਾ ਚਾਹੀਦਾ, ਉਸ ਦਾ ਪੁਰਾਣਾ ਫਾਸਟੈਗ ਸਾਲਾਨਾ ਫਾਸਟੈਗ ’ਚ ਰਜਿਸਟਰਡ ਹੋਵੇਗਾ। ਉਪਭੋਗਤਾਵਾਂ ਨੂੰ ਵੱਖਰੇ ਤੌਰ ’ਤੇ ਨਵਾਂ ਟੈਗ ਖਰੀਦਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਨੌਜਵਾਨਾਂ 'ਚ ਫੈਲ ਰਿਹਾ 'ਟ੍ਰਾਂਸ ਡਰੱਗ' Pregabalin ਦਾ ਨਸ਼ਾ, ਬਿਨਾਂ ਪਰਚੀ ਦੇ ਵਿਕ ਰਹੀ ਹੈ ਦਵਾਈ
5. ਇਕ ਵਾਰ ਤਿਆਰ ਹੋਣ ਵਾਲਾ ਸਾਲਾਨਾ ਫਾਸਟੈਗ ਸਿਰਫ ਉਸ ਵਾਹਨ ਲਈ ਜਾਇਜ਼ ਹੋਵੇਗਾ, ਜਿਸ ਦੇ ਨੰਬਰ ਨਾਲ ਖਪਤਕਾਰ ਨੇ ਇਸ ਨੂੰ ਰਜਿਸਟਰਡ ਕੀਤਾ ਹੈ। ਜੇਕਰ ਉਪਭੋਗਤਾ ਉਸ ਫਾਸਟੈਗ ਨੂੰ ਕਿਸੇ ਹੋਰ ਵਾਹਨ ’ਤੇ ਵਰਤਦਾ ਹੈ ਤਾਂ ਇਹ ਫਾਸਟੈਗ ਆਪਣੇ ਆਪ ਡੀ-ਐਕਟੀਵੇਟ ਹੋ ਜਾਵੇਗਾ।
6. ਇਸ ਸਾਲਾਨਾ ਫਾਸਟੈਗ ਦੀ ਵਰਤੋਂ ਉਸੇ ਤਰ੍ਹਾਂ ਕੀਤੀ ਜਾਵੇਗੀ, ਜਿਸ ਤਰ੍ਹਾਂ ਡਰਾਈਵਰ ਪਹਿਲਾਂ ਹੀ ਆਪਣੇ ਵਾਹਨ ਦੀ ਵਿੰਡਸ਼ੀਲਡ ’ਤੇ ਲਗਾਉਂਦੇ ਹਨ, ਇਹ ਵੀ ਉਸੇ ਤਰ੍ਹਾਂ ਲਗਾਇਆ ਜਾਵੇਗਾ।
7. ਜੇਕਰ ਖਪਤਕਾਰ ਦਾ ਫਾਸਟੈਗ ਵਾਹਨ ਦੇ ਚੈਸੀ ਨੰਬਰ ਨਾਲ ਰਜਿਸਟਰਡ ਹੈ, ਤਾਂ ਉਹ ਸਾਲਾਨਾ ਪਾਸ ਦਾ ਲਾਭ ਪ੍ਰਾਪਤ ਨਹੀਂ ਕਰ ਸਕੇਗਾ। ਸਾਲਾਨਾ ਪਾਸ ਨੂੰ ਐਕਟੀਵੇਟ ਕਰਨ ਲਈ ਉਸ ਨੂੰ ਆਪਣੇ ਵਾਹਨ ਦਾ ਰਜਿਸਟਰਡ ਨੰਬਰ (ਪੀ. ਆਰ. ਐੱਨ.) ਅਪਡੇਟ ਕਰਨਾ ਹੋਵੇਗਾ ਅਤੇ ਕੇਵਲ ਤਦ ਹੀ ਉਹ ਲਾਭ ਪ੍ਰਾਪਤ ਕਰਨ ਦੇ ਯੋਗ ਹੋਵੇਗਾ।
8. ਇਸ ਸਾਲਾਨਾ ਪਾਸ ’ਤੇ ਇਕ ਯਾਤਰਾ ਨੂੰ ਆਪਣੇ ਵਾਹਨ ਨਾਲ ਟੋਲ ਪਲਾਜ਼ਾ ਤੋਂ ਲੰਘਦੇ ਹੀ ਮੰਨਿਆ ਜਾਵੇਗਾ, ਇਸ ਨੂੰ ਇਕ ਯਾਤਰਾ ਮੰਨਿਆ ਜਾਵੇਗਾ। (ਆਉਣ-ਜਾਣ) ਨੂੰ ਦੋ ਯਾਤਰਾਵਾਂ ਮੰਨਿਆ ਜਾਵੇਗਾ।
9. ਇਸ ਤੋਂ ਇਲਾਵਾ ਜਿਉਂ ਹੀ ਤੁਸੀਂ ਇਸ ਸਾਲਾਨਾ ਪਾਸ ਦੀ ਵਰਤੋਂ ਸ਼ੁਰੂ ਕਰੋਗੇ, ਤੁਹਾਨੂੰ ਉਪਭੋਗਤਾ ਦੇ ਰਜਿਸਟਰਡ ਮੋਬਾਈਲ ਫੋਨ ਨੰਬਰ ’ਤੇ ਐੱਸ. ਐੱਮ. ਐੱਸ. ਰਾਹੀਂ ਸਮੇਂ ਸਿਰ ਇਸ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ।
10. ਇਸ ਸਾਲਾਨਾ ਪਾਸ ਦੇ ਸ਼ੁਰੂ ਹੋਣ ਨਾਲ, ਟੋਲ ਪਲਾਜ਼ਿਆਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੀ ਘੱਟ ਜਾਣਗੀਆਂ, ਕਿਉਂਕਿ ਦੂਜੇ ਸੂਬਿਆਂ ਦੇ ਵਾਹਨ ਹੁਣ ਬਿਨਾਂ ਸਮਾਂ ਬਰਬਾਦ ਕੀਤੇ ਟੋਲ ਪਲਾਜ਼ਾ ਤੋਂ ਲੰਘ ਸਕਣਗੇ।
ਇਹ ਵੀ ਪੜ੍ਹੋ : ਰੇਲਵੇ ਦਾ ਨਵਾਂ ਆਫਰ: ਤਿਉਹਾਰਾਂ ਦੇ ਸੀਜ਼ਨ 'ਚ ਦੋ-ਪਾਸੜ ਟਿਕਟ ਬੁੱਕ ਕਰਨ 'ਤੇ ਮਿਲੇਗੀ 20% ਦੀ ਛੋਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਲਕੇ ਪੰਜਾਬ ਭਰ 'ਚ ਕਿਸਾਨ ਕੱਢਣਗੇ ਮੋਟਰਸਾਈਕਲ ਰੈਲੀ
NEXT STORY