ਚੰਡੀਗੜ੍ਹ (ਰੋਹਾਲ) : ਸ਼ਹਿਰ ਵਾਸੀਆਂ ਲਈ ਰਾਹਤ ਭਰੀ ਖ਼ਬਰ ਹੈ। ਸ਼ੁੱਕਰਵਾਰ ਨੂੰ ਚੱਲੀਆਂ ਹਵਾਵਾਂ ਕਾਰਨ ਅੱਠ ਦਿਨ ਬਾਅਦ ਹਵਾ ਪ੍ਰਦੂਸ਼ਣ ’ਚ ਕਮੀ ਦਰਜ ਕੀਤੀ ਗਈ ਹੈ। ਸਵੇਰੇ ਤੇ ਦੁਪਹਿਰ ਨੂੰ ਹਵਾ ਦੀ ਰਫ਼ਤਾਰ ਵਧਣ ਨਾਲ ਪ੍ਰਦੂਸ਼ਣ ਦਾ ਗੁਬਾਰ ਕੁਝ ਹੱਦ ਤੱਕ ਘੱਟ ਗਿਆ ਹੈ। 8 ਦਿਨਾਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਘੱਟ ਦਰਜ ਕੀਤਾ ਗਿਆ ਹੈ, ਪਰ ਹਾਲੇ ਵੀ ਹਵਾ ਬੇਹੱਦ ਖ਼ਰਾਬ ਪੱਧਰ ’ਤੇ ਹੈ। ਹਾਲਾਂਕਿ ਇੰਨੀ ਰਾਹਤ ਜ਼ਰੂਰ ਹੈ ਕਿ ਦੋ ਦਿਨਾਂ ਤੋਂ 400 ਤੋਂ ਉਪਰ ਪਹੁੰਚ ਚੁੱਕਿਆ ਏ.ਕਿਊ.ਆਈ. ਵੀਰਵਾਰ ਨੂੰ ਵੱਧ ਤੋਂ ਵੱਧ ਪੱਧਰ 412 ਨੂੰ ਛੂਹਣ ਤੋਂ ਬਾਅਦ ਸ਼ੁੱਕਰਵਾਰ ਨੂੰ 309 ਦਰਜ ਕੀਤਾ ਗਿਆ। ਪਿਛਲੇ 7 ਦਿਨਾਂ ਤੋਂ ਦੇਸ਼ ਦੇ 5 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਸ਼ਾਮਲ ਰਿਹਾ ਚੰਡੀਗੜ੍ਹ ਹੁਣ ਇਸ ਸੂਚੀ ਤੋਂ ਬਾਹਰ ਆ ਗਿਆ।
ਸਵੇਰੇ 6 ਤੋਂ ਸ਼ਾਮ 5 ਵਜੇ ਤੱਕ ਆਮ ਵਾਂਗ ਰਿਹਾ ਪ੍ਰਦੂਸ਼ਣ ਦਾ ਪੱਧਰ
ਪਿਛਲੇ 8 ਦਿਨਾਂ ਤੋਂ ਸ਼ਹਿਰ ਦੇ ਉਪਰ ਰੁਕੇ ਸੰਘਣੇ ਪ੍ਰਦੂਸ਼ਣ ਨੂੰ ਸਿਰਫ਼ ਮੀਂਹ ਜਾਂ ਹਵਾ ਹੀ ਘਟਾ ਸਕਦੀ ਹੈ ਪਰ ਇਨ੍ਹੀ ਦਿਨੀਂ ਹਵਾ ਦੀ ਰਫ਼ਤਾਰ ਬਹੁਤ ਘੱਟ ਹੋਣ ਕਾਰਨ ਪ੍ਰਦੂਸ਼ਣ ਇਕ ਥਾਂ ’ਤੇ ਹੀ ਟਿਕ ਗਿਆ ਸੀ। ਸ਼ੁੱਕਰਵਾਰ ਨੂੰ ਉੱਤਰ-ਪੱਛਮੀ ਹਵਾਵਾਂ 15 ਤੋਂ 20 ਕਿਲੋਮੀਟਰ ਦੀ ਰਫ਼ਤਾਰ ਨਾਲ ਵਗਣ ਲੱਗੀਆਂ। ਸ਼ੁੱਕਰਵਾਰ ਸਵੇਰ ਕਰੀਬ ਸਾਢੇ ਪੰਜ ਵਜੇ ਦੇ ਨੇੜੇ ਚੱਲੀ ਹਵਾ ਨਾਲ ਕਈ ਦਿਨਾਂ ਬਾਅਦ ਸਵੇਰੇ ਦੇ ਸਮੇਂ ਧੁੱਪ ਦੀ ਹਲਕੀ ਤਪਸ਼ ਮਿਲੀ। ਇਨ੍ਹਾਂ ਹਵਾਵਾਂ ਦਾ ਅਸਰ ਇਹ ਹੋਇਆ ਕਿ ਸਵੇਰੇ 6 ਤੋਂ ਸ਼ਾਮ 5 ਵਜੇ ਤੱਕ ਪ੍ਰਦੂਸ਼ਣ ਦਾ ਪੱਧਰ ਆਮ ਵਾਂਗ ਹੋ ਗਿਆ।
ਹੋਰ ਵਧ ਸਕਦੀ ਹੈ ਹਵਾ ਦੀ ਰਫ਼ਤਾਰ, ਤੇਜ਼ੀ ਨਾਲ ਘਟੇਗਾ ਪ੍ਰਦੂਸ਼ਣ
ਦੁਪਹਿਰ 2:30 ਤੋਂ 3 ਵਜੇ ਤੱਕ ਵਧੀ ਹਵਾ ਦੀ ਰਫ਼ਤਾਰ ਨੇ ਪ੍ਰਦੂਸ਼ਣ ਘੱਟ ਕਰਨ ’ਚ ਮਦਦ ਕੀਤੀ। ਸਭ ਤੋਂ ਪ੍ਰਦੂਸ਼ਿਤ ਖੇਤਰ ਸੈਕਟਰ-53 ਦੀ ਆਬਜ਼ਰਵੇਟਰੀ ’ਚ ਸਵੇਰੇ 9 ਵਜੇ ਪੀ.ਐੱਮ. 2.5 ਦਾ ਪੱਧਰ 113 ਤੱਕ ਡਿੱਗਿਆ। ਇਸੇ ਤਰ੍ਹਾਂ ਸੈਕਟਰ-22 ’ਚ ਸਵੇਰੇ 9 ਵਜੇ ਪੀ.ਐੱਮ.2.5 ਦਾ ਪੱਧਰ 126 ਤੱਕ ਡਿੱਗਿਆ। ਮੌਸਮ ਵਿਭਾਗ ਮੁਤਾਬਕ ਜੰਮੂ ਕਸ਼ਮੀਰ ’ਚ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਬਰਫਬਾਰੀ ਦੀ ਸੰਭਾਵਨਾ ਹੈ ਤੇ ਜੇਕਰ ਹਵਾ ਦੀ ਰਫ਼ਤਾਰ ਹੋਰ ਵਧਦੀ ਹੈ ਤਾਂ ਪ੍ਰਦੂਸ਼ਣ ਹੋਰ ਘੱਟ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰ.ਦਾਤ ; ਦੁਕਾਨ 'ਤੇ ਬੈਠੀ ਔਰਤ ਤੇ ਉਸ ਦੇ ਪਤੀ ਨੂੰ ਮਾਰ'ਤੀਆਂ ਗੋ.ਲ਼ੀਆਂ
ਹਾਲੇ ਵੀ ਰੈੱਡ ਜ਼ੋਨ ’ਚ ਚੰਡੀਗੜ੍ਹ, ਦੇਸ਼ ਦਾ ਸਭ ਤੋਂ ਵਧ 13ਵਾਂ ਪ੍ਰਦੂਸ਼ਿਤ ਸ਼ਹਿਰ
ਹਾਲੇ ਵੀ ਹਵਾ ਪ੍ਰਦੂਸ਼ਣ ਬੇਹੱਦ ਖ਼ਰਾਬ ਪੱਧਰ ’ਤੇ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਦੇਸ਼ ਦੇ 22 ਸ਼ਹਿਰਾਂ ’ਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖ਼ਰਾਬ ਰਿਹਾ ਤੇ ਚੰਡੀਗੜ੍ਹ 13ਵੇਂ ਨੰਬਰ ’ਤੇ ਹੈ। ਹਾਲੇ ਵੀ ਚੰਡੀਗੜ੍ਹ ਬੇਹੱਦ ਪ੍ਰਦੂਸ਼ਿਤ ਸ਼ਹਿਰਾਂ ਦੇ ਰੈੱਡ ਜ਼ੋਨ ਤੋਂ ਬਾਹਰ ਨਹੀਂ ਆਇਆ ਹੈ। ਭਾਵ ਪਿਛਲੇ 9 ਦਿਨਾਂ ਤੋਂ ਹਾਲੇ ਵੀ ਚੰਡੀਗੜ੍ਹ ’ਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖ਼ਰਾਬ ਪੱਧਰ ’ਤੇ ਟਿਕਿਆ ਹੈ।
ਠੰਢ ਨੇ ਫੜੀ ਰਫ਼ਤਾਰ, ਸੀਜ਼ਨ ’ਚ ਪਹਿਲੀ ਵਾਰ ਰਾਤ ਦਾ ਪਾਰਾ 14 ਡਿਗਰੀ
ਦੂਜੇ ਪਾਸੇ ਰਾਤ-ਦਿਨ ਦੇ ਪਾਰੇ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਜੀ ਰਹੀ ਹੈ। ਇਸ ਕਾਰਨ ਠੰਢ ਨੇ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਸੀਜ਼ਨ ’ਚ ਪਹਿਲੀ ਵਾਰ ਰਾਤ ਦਾ ਤਾਪਮਾਨ ਡਿੱਗ ਕੇ 14 ਡਿਗਰੀ ਰਿਹਾ। ਦੁਪਹਿਰ ਵੇਲੇ ਵੱਧ ਤੋਂ ਵੱਧ ਤਾਪਮਾਨ ਵੀ 25.7 ਡਿਗਰੀ ਤੋਂ ਪਾਰ ਨਹੀਂ ਗਿਆ। ਚਾਰ ਦਿਨ ਪਹਿਲਾਂ ਕਸ਼ਮੀਰ ਤੇ ਹਿਮਾਚਲ ਦੀਆਂ ਉੱਚੀਆਂ ਚੋਟੀਆਂ ’ਤੇ ਬਰਫਬਾਰੀ ਤੇ ਹਵਾਵਾਂ ਚੱਲਣ ਕਾਰਨ ਠੰਢ ਵਧ ਗਈ ਹੈ। ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਤੱਕ ਕਸ਼ਮੀਰ ਤੇ ਹਿਮਾਚਲ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ ਤੋਂ ਬਾਅਦ ਚੰਡੀਗੜ੍ਹ ਸਮੇਤ ਮੈਦਾਨੀ ਇਲਾਕਿਆਂ ’ਚ ਤਾਪਮਾਨ ’ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਪ੍ਰਿੰਕਲ 'ਤੇ ਹੋਈ ਫਾਇ.ਰਿੰਗ ਦੀ ਨਵੀਂ CCTV ਵੀਡੀਓ ਹੋਈ ਵਾਇਰਲ, ਦੇਖ ਕੰਬ ਜਾਵੇਗੀ ਰੂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 3 ਗ੍ਰਿਫਤਾਰ
NEXT STORY