ਚੰਡੀਗੜ੍ਹ (ਪਾਲ) : ਸਭ ਕੁੱਝ ਯੋਜਨਾ ਮੁਤਾਬਕ ਰਿਹਾ ਤਾਂ ਛੇਤੀ ਹੀ ਜੀ. ਐੱਮ. ਐੱਸ. ਐੱਚ-16 ਦੀ ਐਮਰਜੈਂਸੀ ’ਚ ਆਉਣ ਵਾਲੇ ਦਿਲ ਦੇ ਮਰੀਜ਼ਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਮੈਨੇਜ ਕੀਤਾ ਜਾ ਸਕੇਗਾ। ਮੌਜੂਦਾ ਸਮੇਂ ’ਚ ਕੋਈ ਦਿਲ ਦੇ ਦੌਰੇ ਕਾਰਨ ਆਉਂਦਾ ਹੈ ਤਾਂ ਉਸ ਨੂੰ ਸ਼ੁਰੂਆਤੀ ਸਮੇਂ ਦਾ ਇਲਾਜ ਦੇ ਕੇ ਪੀ. ਜੀ. ਆਈ. ਰੈਫ਼ਰ ਕੀਤਾ ਜਾਂਦਾ ਹੈ, ਜਿੱਥੇ ਉਸ ਨੂੰ ਐਡਵਾਂਸ ਲੈਵਲ ਦਾ ਇਲਾਜ ਮਿਲਦਾ ਹੈ। ਸੈਕਟਰ-16 ਹਸਪਤਾਲ ’ਚ ਸੁਪਰ ਸਪੈਸ਼ਲਿਟੀ ਸਹੂਲਤਾਵਾਂ ਨਹੀਂ ਹਨ। ਇਸ ਦੇ ਬਾਵਜੂਦ ਡਾਕਟਰ ਮਰੀਜ਼ਾਂ ਨੂੰ ਸਟੇਬਲ ਕਰਕੇ ਰੈਫ਼ਰ ਕਰਦੇ ਹਨ। ਇਨ੍ਹਾਂ ਮਰੀਜ਼ਾਂ ਲਈ 6 ਬੈੱਡਾਂ ਦਾ ਸੀ. ਸੀ. ਯੂ. ਵੀ ਹੈ, ਜਿੱਥੇ ਹੁਣ ਹੋਰ ਬਿਹਤਰ ਕੀਤੇ ਜਾਣ ਦੀ ਯੋਜਨਾ ਹੈ।
ਸੀ. ਸੀ. ਯੂ. ਤੇ ਹੋਰ ਬਲਾਕਾਂ ’ਚ ਸੁਧਾਰ, ਮਰੀਜ਼ਾਂ ਨੂੰ ਮਿਲੇਗੀ ਵਧੀਕ ਪ੍ਰਾਈਵੇਸੀ
ਹੈਲਥ ਡਾਇਰੈਕਟਰ ਡਾ. ਸੁਮਨ ਸਿੰਘ ਦਾ ਕਹਿਣਾ ਹੈ ਕਿ ਐਕਸਟੈਂਸ਼ਨ ਮਿਲਣ ਤੋਂ ਬਾਅਦ ਕੁੱਝ ਹੋਰ ਸਹੂਲਤਾਵਾਂ ਉਨ੍ਹਾਂ ਤਰਜ਼ੀਹ ’ਚ ਸ਼ਾਮਲ ਹਨ। ਇਸ ’ਚ ਸੀ. ਸੀ. ਯੂ. ਵੀ ਹੈ। ਕੋਸ਼ਿਸ਼ ਹੈ ਕਿ ਥੋੜ੍ਹੀਆਂ ਸਹੂਲਤਾਵਾਂ ਵਧਾਈਆਂ ਜਾਣ। ਮਰੀਜ਼ ਦੀ ਥੋੜ੍ਹੀ ਪ੍ਰਾਈਵੇਸੀ ਰਹੇ। ਬੈੱਡ ਵੀ ਵਧਾਏ ਜਾ ਸਕਦੇ ਹਨ। ਇਹ ਸਾਨੂੰ ਜਗ੍ਹਾ ਨੂੰ ਦੇਖਦਿਆਂ ਤੈਅ ਕਰਨਾ ਹੋਵੇਗਾ। ਅਸੀਂ ਗਾਇਨੀ ’ਚ ਵੀ ਸਹੂਲਤਾਵਾਂ ਨੂੰ ਵਧਾਇਆ ਹੈ, ਜਿੱਥੇ ਪਹਿਲਾਂ ਮਰੀਜ਼ਾਂ ਦੇ ਬੈੱਡਾਂ ਦੇ ਵਿਚਕਾਰ ਕੋਈ ਪ੍ਰਾਈਵੇਸੀ ਨਹੀਂ ਸੀ, ਉਨ੍ਹਾਂ ਵਿਚਕਾਰ ਪਰਦੇ ਲਗਵਾਏ ਗਏ। ਗਰਮੀ-ਸਰਦੀ ਨੂੰ ਦੇਖਦਿਆਂ ਵੈਂਟੀਲੇਸ਼ਨ ਤੇ ਏਅਰ ਕੰਡੀਸ਼ਨਿੰਗ ਕਰਵਾਈ ਗਈ, ਤਾਂ ਜੋ ਮਰੀਜ਼ਾਂ ਨੂੰ ਇਲਾਜ ਨਾਲ ਬਿਹਤਰ ਅਨੁਭਵ ਮਿਲੇ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਨਵੀਂ ਖ਼ਬਰ! ਪਾਵਰਕਾਮ ਵਲੋਂ ਵੱਡੇ ਐਕਸ਼ਨ ਦੀ ਤਿਆਰੀ
ਐਮਰਜੈਂਸੀ ਦਾ ਰੀਨੋਵੇਸ਼ਨ ਪਹਿਲਾਂ ਹੀ ਕੀਤਾ, ਭੀੜ ਦੇ ਬਾਵਜੂਦ ਮੈਨੇਜਮੈਂਟ ਮਜ਼ਬੂਤ
ਡਾ. ਸਿੰਘ ਨੇ ਦੱਸਿਆ ਕਿ ਅਸੀਂ ਕੁੱਝ ਮਹੀਨੇ ਪਹਿਲਾਂ ਐਮਰਜੈਂਸੀ ਦਾ ਰੈਨੋਵੇਸ਼ਨ ਵੀ ਕੀਤਾ ਹੈ। ਔਸਤ ਐਮਰਜੈਂਸੀ ’ਚ 250 ਤੋਂ 300 ਮਰੀਜ਼ਾਂ ਦਾ ਨੰਬਰ ਰਹਿੰਦਾ ਹੈ, ਜਦਕਿ ਡੇਂਗੂ, ਵਾਇਰਲ, ਸੀਜ਼ਨਲ ਬਿਮਾਰੀਆਂ ’ਚ ਮਰੀਜ਼ਾਂ ਦਾ ਨੰਬਰ ਇਸ ਤੋਂ ਜ਼ਿਆਦਾ ਰਹਿੰਦਾ ਹੈ। ਵ੍ਹੀਲਚੇਅਰ, ਟਰਾਲੀ ਇੱਥੋਂ ਤੱਕ ਕੀ ਚੇਅਰ ’ਤੇ ਵੀ ਅਸੀਂ ਮਰੀਜ਼ਾਂ ਨੂੰ ਡਰਿੱਪ ਲਾਉਂਦੇ ਹਾਂ। ਹੈਲਥ ਡਾਇਰੈਕਟਰ ਮੁਤਾਬਕ ਤਾਂ ਸੀਜ਼ਨ ਦੇ ਨਾਲ ਹੀ ਡੇਂਗੂ ਅਤੇ ਵਾਇਰਲ ਦੇ ਮਰੀਜ਼ ਵੱਧ ਜਾਂਦੇ ਹਨ। ਕਈ ਛੋਟੇ-ਛੋਟੇ ਬਦਲਾਅ ਪਹਿਲਾਂ ਵੀ ਕੀਤੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਐਮਰਜੈਂਸੀ ਨੂੰ ਵਧਾਇਆ ਜਾ ਰਿਹਾ ਹੈ। ਇਸ ਨਾਲ ਬੈੱਡ ਤਾਂ ਵੱਧਣਗੇ ਹੀ ਨਾਲ ਹੀ ਪੀਕ ਸੀਜ਼ਨ ’ਚ ਜ਼ਿਆਦਾ ਟਰਾਲੀਆਂ ’ਤੇ ਅਸੀਂ ਮਰੀਜ਼ਾਂ ਨੂੰ ਲੈ ਸਕਾਂਗੇ। ਇਕ ਸਮੇਂ ’ਚ ਹਸਪਤਾਲ ਦੀ ਐਮਰਜੈਂਸੀ ’ਚ 100 ਕਰੀਬ ਮਰੀਜ਼ ਭਰਤੀ ਰਹਿੰਦੇ ਹਨ ਜਦਕਿ ਬਾਕੀ ਮਰੀਜ਼ ਟਰਾਲੀਂ ’ਤੇ ਲਏ ਜਾਂਦੇ ਹਨ।
ਇਹ ਵੀ ਪੜ੍ਹੋ : ਹੋ ਗਿਆ ਛੁੱਟੀ ਦਾ ਐਲਾਨ ਤੇ ਪ੍ਰੀਖਿਆਵਾਂ ਵੀ ਮੁਲਤਵੀ! ਪੰਜਾਬ ਯੂਨੀਵਰਸਿਟੀ ਨੇ ਲਿਆ ਵੱਡਾ ਫ਼ੈਸਲਾ (ਵੀਡੀਓ)
ਲੰਬੀਆਂ ਲਾਈਨਾਂ ਦੀ ਸਮੱਸਿਆ ਹੋਵੇਗੀ ਖ਼ਤਮ
ਜੀ. ਐੱਮ. ਐੱਸ. ਐੱਚ. ਹੁਣ ਪੂਰੀ ਤਰ੍ਹਾਂ ਹਾਈਟੈੱਕ ਤੇ ਡਿਜੀਟਲ ਬਣਨ ਦੀ ਦਿਸ਼ਾ ’ਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਹਸਪਤਾਲ ’ਚ ਨਵੇਂ ਅਤੇ ਹਾਈਟੈੱਕ ਨੈੱਟਵਰਕ ਸਿਸਟਮ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਨਾਲ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ’ਚ ਲੱਗਣ ਦੀ ਲੋੜ ਨਹੀਂ ਪਵੇਗੀ। ਹੁਣ ਮਰੀਜ਼ਾਂ ਨੂੰ ਉਨ੍ਹਾਂ ਦੀ ਜਾਂਚ ਰਿਪੋਰਟ ਸਿੱਧਾ ਮੋਬਾਇਲ ਜਾਂ ਈਮੇਲ ’ਤੇ ਭੇਜੀ ਜਾਵੇਗੀ। ਇਸ ਨਾਲ ਸਮੇਂ ਦੀ ਬਚਤ ਹੋਵੇਗੀ ਤੇ ਹਸਪਤਾਲ ਦੀ ਭੀੜ ’ਚ ਵੀ ਕਮੀ ਆਵੇਗੀ। ਸੁਮਨ ਸਿੰਘ ਨੇ ਦੱਸਿਆ ਕਿ ਐੱਲ. ਏ. ਐੱਨ. ਟੈਂਡਰ ਪੂਰਾ ਹੋ ਚੁੱਕਿਆ ਹੈ ਤੇ ਅਗਲੇ ਤਿੰਨ ਮਹੀਨਿਆਂ ਵਿਚ ਇਹ ਡਿਜੀਟਲੀਕਰਨ ਪ੍ਰਾਜੈਕਟ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ। ਸਾਡਾ ਟੀਚਾ ਜੀ. ਐੱਮ. ਐੱਸ. ਐੱਚ-16 ਵਰਗੇ ਵੱਡੇ ਹਸਪਤਾਲ ਨੂੰ ਪੇਪਰਲੈੱਸ ਬਣਾਉਣਾ ਹੈ। ਇਸ ਨਾਲ ਮਰੀਜ਼ਾਂ ਨੂੰ ਸਹੂਲਤ ਮਿਲੇਗੀ ਅਤੇ ਡਾਕਟਰਾਂ ਨੂੰ ਵੀ ਅਸਲ ਸਮੇਂ ’ਚ ਮਰੀਜ਼ ਦਾ ਪੂਰਾ ਸਿਹਤ ਰਿਕਾਰਡ ਉਪਲੱਬਧ ਰਹੇਗਾ।
ਮਰੀਜ਼ਾਂ ਲਈ ਰਾਹਤ ਅਤੇ ਹਸਪਤਾਲ ਲਈ ਵੱਡਾ ਅਪਗ੍ਰੇਡ
ਐਮਰਜੈਂਸੀ ’ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਹੁਣ ਵੱਡੀ ਰਾਹਤ ਮਿਲਣ ਜਾ ਰਹੀ ਹੈ। ਹਸਪਤਾਲ ਪ੍ਰਸ਼ਾਸਨ ਮੌਜੂਦਾ ਐਮਰਜੈਂਸੀ ਬਲਾਕ ਦਾ ਵਿਸਤਾਰ ਵੀ ਕਰ ਰਿਹਾ ਹੈ। ਇਸ ਤਹਿਤ 20 ਨਵੇਂ ਬੈੱਡ ਜੋੜੇ ਜਾਣਗੇ। ਸਿਹਤ ਵਿਭਾਗ ਨੇ ਇਸ ਲਈ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਵਿਸਤਾਰ ਕਾਰਜ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ, ਜਿਸ ਦੀ 6 ਮਹੀਨੇ ਦੀ ਡੈੱਡਲਾਈਨ ਤੈਅ ਕੀਤੀ ਗਈ ਹੈ। ਮੌਜੂਦਾ ਐਮਰਜੈਂਸੀ ਬਿਲਡਿੰਗ ਦੇ ਕੋਲ ਖ਼ਾਲੀ ਪਾਰਕਿੰਗ ਦੀ ਵਰਤੋਂ ਨਵੇਂ ਬਲਾਕ ਦੇ ਨਿਰਮਾਣ ਲਈ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2027 'ਚ ਕਾਂਗਰਸ ਦਾ ਨਵਾਂ ਸਮੀਕਰਨ! ਚੰਨੀ ਦੇ ਘਰ ਪਹੁੰਚੇ ਵੜਿੰਗ ਤੇ ਰੰਧਾਵਾ
NEXT STORY