ਜਲੰਧਰ- ਮਹਿੰਗੇ ਭਾਅ 'ਤੇ ਵਿੱਕ ਰਹੀਆਂ ਸਬਜ਼ੀਆਂ ਦੇ ਚਲਦਿਆਂ ਵਿਗੜਦੇ ਬਜਟ 'ਚ ਕੁਝ ਰਾਹਤ ਮਿਲਣ ਦੇ ਆਸਾਰ ਬਣਨ ਲੱਗੇ ਹਨ। ਪਿਛਲੇ ਦਿਨੀਂ ਕਰੀਬ 180 ਰੁਪਏ ਕਿਲੋ ਵਿੱਕਣ ਵਾਲਾ ਟਮਾਟਰ ਮੰਗਲਵਾਰ ਨੂੰ ਗਲੀਆਂ ਵਿਚ 100 ਰੁਪਏ ਕਿਲੋ ਤੱਕ ਵਿਕਿਆ ਜਦਕਿ ਮੰਡੀ ਵਿਚ ਭਾਅ 70 ਰੁਪਏ ਦੇ ਨੇੜੇ ਰਿਹਾ। ਹਾਲਾਂਕਿ ਆਉਣ ਵਾਲੇ ਦਿਨਾਂ ਵਿਚ ਹਰੀਆਂ ਸਬਜ਼ੀਆਂ ਦੇ ਮੁੱਲ ਘੱਟ ਹੋਣ ਨਾਲ ਰਾਹਤ ਮਿਲੇਗੀ। ਕਰੀਬ 10 ਦਿਨ ਪਹਿਲਾਂ ਮੰਡੀ ਵਿਚ ਟਮਾਟਰ ਦੇ 25 ਕਿਲੋ ਦੀ ਕ੍ਰੇਟ 2500 ਰੁਪਏ ਤੱਕ ਵਿਕੀ ਸੀ। ਹੁਣ ਇਸ ਦਾ ਭਾਅ ਹਜ਼ਾਰ ਤੋਂ 1500 ਰੁਪਏ ਦੇ ਨੇੜੇ ਰਿਹਾ। ਇਸ ਸਬੰਧ ਵਿਚ ਫੜੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਸ਼ੰਕਰ ਨੇ ਕਿਹਾ ਕਿ ਸਬਜ਼ੀਆਂ ਦੀ ਜ਼ਿਆਦਾਤਰ ਸਪਲਾਈ ਹਿਮਾਚਲ ਪ੍ਰਦੇਸ਼ ਤੋਂ ਹੁੰਦੀ ਹੈ।
ਭਾਰੀ ਮੀਂਹ ਦੇ ਹਿਮਾਚਲ ਦੇ ਜ਼ਿਆਦਾਤਰ ਰਸਤੇ ਬੰਦ ਸਨ। ਜਿਵੇਂ-ਜਿਵੇਂ ਰਸਤੇ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ, ਉਂਝ ਹੀ ਹਿਮਾਚਲ ਦੀਆਂ ਸਬਜ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਮੰਗਲਵਾਰ ਨੂੰ ਮੰਡੀ ਵਿਚ ਵਧੀਆ ਟਾਮਟਰ 70 ਤੋਂ 100 ਰੁਪਏ ਕਿਲੋ ਵਿਚ ਵਿਕਿਆ ਜਦਕਿ ਗਲੀ ਮੁਹੱਲਿਆਂ ਵਿਚ ਰੇਹੜੀ 'ਤੇ ਵੇਚਣ ਵਾਲੇ ਹੁਣ ਵੀ 100 ਤੋਂ 120 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੇ ਹਨ। ਕੁਝ ਦਿਨਾਂ ਤੋਂ ਮੰਡੀ ਵਿਚ ਸਬਜ਼ੀਆਂ ਦੇ ਭਾਅ ਕਾਫ਼ੀ ਜ਼ਿਆਦਾ ਹੋਣ ਕਾਰਨ ਗਾਹਕ ਵੀ ਘੱਟ ਹੋ ਗਏ ਸਨ ਪਰ ਹੁਣ ਦੋਬਾਰਾ ਰੌਣਕ ਵੱਧਣ ਲੱਗੀ ਹੈ।
ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਰਾਹਤ ਭਰੀ ਖ਼ਬਰ: ਅੱਜ ਤੋਂ ਆਮ ਵਾਂਗ ਚੱਲਣਗੀਆਂ ਇਸ ਟਰੈਕ ਤੋਂ ਸਾਰੀਆਂ ਰੇਲ ਗੱਡੀਆਂ
ਟਮਾਟਰ ਦੇ ਰੇਟ ਵਿਚ ਗਿਰਾਵਟ ਹੋਣ ਨਾਲ ਬਾਕੀ ਹਰੀ ਸਬਜ਼ੀਆਂ ਦੇ ਭਾਅ ਵਿਚ ਵੀ ਗਿਰਾਵਟ ਵਿਖਾਈ ਦੇ ਰਹੀ ਹੈ। ਫੜੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਹਿਮਾਚਲ ਦੇ ਰਸਤੇ ਸਾਫ਼ ਹੋਣ ਨਾਲ ਅਦਰਕ, ਸ਼ਿਮਲਾ ਮਿਰਚ ਅਤੇ ਹੋਰ ਹਰੀ ਸਬਜ਼ੀਆਂ ਵੀ ਹੋਰ ਸਸਸਤੀਆਂ ਹੋ ਜਾਣਗੀਆਂ। ਮਕਸੂਦਾਂ ਸਬਜ਼ੀ ਮੰਡੀ ਵਪਾਰੀ ਸੋਹਣ ਲਾਲ, ਮੋਹਿਤ, ਰਾਜ ਕੁਮਾਰ, ਵਿਸ਼ਾਲ, ਰਾਜਿੰਦਰ, ਰਾਹੁਲ, ਗੁਲਸ਼ਨ ਕੁਮਾਰ, ਰਮੇਸ਼ ਲਾਲ, ਸੁਭਾਸ਼ ਕੁਮਾਰ ਨੇ ਦੱਸਿਆ ਕਿ ਕਈ ਸਬਜ਼ੀਆਂ ਦੇ ਭਾਅ ਵਿਚ ਲਗਾਤਾਰ ਉਤਰਾਅ-ਚੜਾਅ ਆਉਂਦਾ ਰਹਿੰਦਾ ਹੈ।
ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਿਹੋ-ਜਿਹਾ ਰਹੇਗਾ ਅਗਲੇ ਦਿਨਾਂ ਦਾ ਹਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ 'ਚ ਕਿਸਾਨ ਕਰਜ਼ਾ ਮੁਆਫ਼ੀ ਲੋਨ ਦੀ ਕਿਸ਼ਤ ਫਿਰ Default, ਪੜ੍ਹੋ ਪੂਰੀ ਖ਼ਬਰ
NEXT STORY