ਤਪਾ ਮੰਡੀ (ਗਰਗ, ਮੇਸ਼ੀ, ਹਰੀਸ਼) : ਤਪਾ ਮੰਡੀ ਸਥਿਤ ਸਥਾਨਕ ਅੰਦਰਲੇ ਬੱਸ ਸਟੈਂਡ 'ਚ ਮੌਜੂਦ ਅਸਲੇ ਦੀ ਦੁਕਾਨ 'ਚੋਂ ਭਾਰੀ ਮਾਤਰਾ ਵਿਚ ਅਸਲਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਪਹਿਲਾਂ ਗੰਨ ਹਾਊਸ ਦੇ ਨਾਲ ਲੱਗਦੀ ਮੋਟਰਸਾਈਕਲਾਂ ਦੀ ਦੁਕਾਨ ਵਿਚ ਪਾੜ ਲਗਾਇਆ ਗਿਆ ਅਤੇ ਫਿਰ ਅਸਲੇ ਦੀ ਦੁਕਾਨ ਵਿਚ ਦਾਖਲ ਹੋ ਕੇ ਭਾਰੀ ਮਾਤਰਾ ਵਿਚ ਅਸਲਾ ਚੋਰੀ ਕਰਕੇ ਲੈ ਗਏ। ਚੋਰ 12 ਬੋਰ ਦੀਆਂ 10 ਰਾਈਫਲਾਂ, ਪੰਪ ਐਕਸ਼ਨ ਗੰਨ 1, ਪੁਆਇੰਟ ਟੂ ਪੁਆਇੰਟ ਗੰਨ ਇਕ, ਇਕ ਏਅਰ ਗੰਨ, ਇਕ ਏਅਰ ਰਿਲਾਵਲਵਰ, ਰਿਵਾਲਵਰ ਦੇ 100 ਕਾਰਤੂਸ, ਪਿਸਟਲ ਦੇ 50 ਕਾਰਤੂਸ, ਬਾਰਾਂ ਬੋਰ ਦੇ 98 ਕਾਰਤੂਸ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਚੋਰ ਗੰਨ ਹਾਊਸ 'ਚ ਮੌਜੂਦ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ।
ਇੰਨੀ ਵੱਡੀ ਮਾਤਰਾ ਵਿਚ ਹਥਿਆਰ ਲੁੱਟਣ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਤਪਾ ਤੇਜਿੰਦਰ ਸਿੰਘ, ਐੱਸ. ਐੱਚ. ਓ. ਕਮਲਜੀਤ ਸਿੰਘ ਤਪਾ, ਸਿਟੀ ਇੰਚਾਰਜ ਸਰਬਜੀਤ ਸਿੰਘ, ਅਡੀਸ਼ਨਲ ਐੱਸ. ਐੱਚ. ਓ. ਗੁਰਜੰਟ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਡੌਗ ਸਕੁਆਇਡ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਘਟਨਾ ਸਥਾਨ 'ਤੇ ਬੁਲਾਇਆ ਗਿਆ ਹੈ। ਪੁਲਸ ਨੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣੇ ਵੀ ਸ਼ੁਰੂ ਕਰ ਦਿੱਤੇ ਹਨ।
ਬਿਜਲੀ ਮੰਤਰੀ ਨੇ ਵੀ ਝੰਡਾ ਲਹਿਰਾਉਣ ਮੌਕੇ ਕੀਤੀ ਗਲਤੀ (ਵੀਡੀਓ)
NEXT STORY