ਬਠਿੰਡਾ (ਅਮਿਤ) : ਬਠਿੰਡਾ 'ਚ ਅੱਜ 70ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ 'ਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਸ ਦੌਰਾਨ ਜਦੋਂ ਉਨ੍ਹਾਂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤਾਂ ਉਹ ਤਿਰੰਗੇ ਝੰਡੇ ਨੂੰ ਸੁਲਾਮੀ ਦੇਣ ਹੀ ਭੁੱਲ ਗਏ ਜਦਕਿ ਉਨ੍ਹਾਂ ਦੇ ਪਿੱਛੇ ਖੜ੍ਹੀ ਪੁਲਸ ਪਾਰਟੀ ਵਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਕਾਂਗੜ ਨੇ ਕਾਂਗਰਸ ਪਾਰਟੀਆਂ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਿਸ ਤਰੀਕੇ ਨਾਲ ਨਸ਼ੇੜੀਆਂ 'ਤੇ ਨਕੇਲ ਕੱਸੀ ਹੈ ਤੇ ਪੰਜਾਬ 'ਚੋਂ ਗੈਗਸਟਰਾਂ ਨੂੰ ਖਤਮ ਕੀਤਾ ਹੈ।
ਅੰਮ੍ਰਿਤਸਰ 'ਚ ਨਵਜੋਤ ਸਿੱਧੂ ਨੇ ਲਹਿਰਾਇਆ ਤਿਰੰਗਾ
NEXT STORY