ਪਟਿਆਲਾ (ਬਲਜਿੰਦਰ) : ਗਊ ਰੱਖਿਆ ਦਲ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਗਊਵੰਸ਼ ਨਾਲ ਭਰੇ ਦੋ ਟਰੱਕਾਂ ਨੂੰ ਕਾਬੂ ਕਰ ਕੇ ਉਨ੍ਹਾਂ ’ਚ ਭਰੇ 27 ਗਊਵੰਸ਼ ਨੂੰ ਬਚਾਇਆ। ਇਨ੍ਹਾਂ ਨੂੰ ਲਿਜਾ ਰਹੇ 3 ਗਊ ਸਮੱਗਲਰਾਂ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਨੇ ਦੱਸਿਆ ਕਿ ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਸੂਚਨਾ ਦਿੱਤੀ ਕਿ ਰਾਜਪੁਰਾ-ਪਟਿਆਲਾ ਰੋਡ ’ਤੇ ਟਰੱਕ ਗਊਵੰਸ਼ ਨਾਲ ਭਰ ਕੇ ਗਊਮਾਤਾ ਨੂੰ ਕੱਟਣ ਲਈ ਉੱਤਰ ਪ੍ਰਦੇਸ਼ ਲੈ ਕੇ ਜਾ ਰਹੇ ਹਨ, ਜਿਸ ਤੋਂ ਤੁਰੰਤ ਬਾਅਦ ਗਊ ਰੱਖਿਆ ਦਲ ਦੇ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਕੰਬੋਜ ਅਤੇ ਜ਼ਿਲ੍ਹਾ ਉਪ ਪ੍ਰਧਾਨ ਵਿਕਾਸ ਕੰਬੋਜ ਨੇ ਆਪਣੇ ਸਾਥੀਆਂ ਸਮੇਤ ਟਰੱਕ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਇਸ ਨੇ ਧਰੜੇ ਜੱਟਾਂ ਟੋਲ-ਪਲਾਜ਼ਾ ਤੋਂ ਟਰੱਕ ਪਟਿਆਲਾ ਵੱਲ ਮੋੜ ਲਿਆ। ਬਹਾਦਰਗਡ਼੍ਹ ਪੁਲ ਹੇਠਾਂ ਟ੍ਰੈਫਿਕ ਹੋਣ ਕਾਰਨ ਇਹ ਸਮੱਗਲਰ ਭੱਜਣ ਲੱਗੇ ਤਾਂ ਗਊ ਰੱਖਿਅਕਾਂ ਨੇ 2 ਗਊ ਸਮੱਗਲਰਾਂ ਨੂੰ ਮੌਕੇ ’ਤੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਸਾਰੀ ਜਾਣਕਾਰੀ ਹਰੀਸ਼ ਸਿੰਗਲਾ ਨੂੰ ਦਿੱਤੀ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਮੁਕੱਦਮਾ ਨੰਬਰ 140 ਦਰਜ ਥਾਣਾ ਸਦਰ ਪਟਿਆਲਾ ਵਿਚ ਕਰਵਾਇਆ। ਅਜੇ ਇਸ ਟਰੱਕ ਦੀ ਕਾਰਵਾਈ ਚੱਲ ਰਹੀ ਸੀ ਤਾਂ ਸੂਚਨਾ ਮਿਲੀ ਕਿ ਰਾਜਪੁਰਾ ਪਟਿਆਲਾ ਰੋਡ ’ਤੇ ਇਕ ਹੋਰ ਟਰੱਕ ਗਊਵੰਸ਼ ਨੂੰ ਕੱਟਣ ਲਈ ਲਿਜਾ ਰਿਹਾ ਹੈ ਤਾਂ ਵਿਸ਼ਾਲ ਕੰਬੋਜ, ਵਿਕਾਸ ਕੰਬੋਜ, ਜੈ ਬੱਤਰਾ ਆਪਣੇ ਸਾਥੀਆਂ ਸਮੇਤ ਅਲਰਟ ਹੋ ਗਏ ਅਤੇ ਟੋਲ-ਪਲਾਜ਼ਾ ’ਤੇ ਬੈਰੀਕੇਟਿੰਗ ਕਰ ਕੇ ਟਰੱਕ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਸ ’ਚ 13 ਗਊਵੰਸ਼ ਬੁਰੀ ਤਰ੍ਹਾਂ ਠੂਸ ਠੂਸ ਕੇ ਭਰੇ ਸੀ। ਤਲਾਸ਼ੀ ਲੈਂਦੇ ਹੀ 2 ਸਮੱਗਲਰ ਮੌਕੇ ਤੋਂ ਫਰਾਰ ਹੋ ਗਏ ਅਤੇ 1 ਸਮੱਗਲਰ ਨੂੰ ਫੜ ਲਿਆ ਗਿਆ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਅਤੇ ਵਿਧਾਇਕਾਂ ਦੀ ਕਾਂਗਰਸ ’ਚ ਐਂਟਰੀ ’ਤੇ ਬੋਲੇ ਸੁਖਬੀਰ
ਚੌਕੀ ਬਹਾਦਰਗਡ਼੍ਹ ਟਰੱਕ ਅਤੇ ਸਮੱਗਲਰ ਨੂੰ ਪੁਲਸ ਦੇ ਹਵਾਲੇ ਕਰ ਕੇ ਮੁਕੱਦਮਾ ਨੰਬਰ 141 ਥਾਣਾ ਸਦਰ ਪਟਿਆਲਾ ਜੈ ਬੱਤਰਾ ਦੇ ਬਿਆਨ ’ਤੇ ਦਰਜ ਕਰਵਾ ਕੇ ਗਊਵੰਸ਼ ਨੂੰ ਸਹੀ ਸਲਾਮਤ ਖਾਕਟਾਂ ਗਊਸ਼ਾਲਾ ’ਚ ਉਤਾਰਿਆ ਗਿਆ। ਹਰੀਸ਼ ਸਿੰਗਲਾ ਅਤੇ ਸਤੀਸ਼ ਕੁਮਾਰ ਨੇ ਕਿਹਾ ਕਿ ਸਮਝ ਨਹੀਂ ਆ ਰਿਹਾ ਕਿ ਪੰਜਾਬ ਦੇ ਗਊ ਸਮੱਗਲਰ ਬੇਖੌਫ ਕਿਸ ਦੇ ਇਸ਼ਾਰੇ ’ਤੇ ਹੋ ਰਹੀ ਹੈ। ਦਿਨ-ਦਿਹਾੜੇ ਗਊ ਸਮੱਗਲਿੰਗ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ।

ਗਊ ਸਾਡੀ ਮਾਤਾ ਹੈ, ਅਸੀਂ ਗਊਵੰਸ਼ ਦੀ ਪੂਜਾ ਕਰਦੇ ਹਾਂ ਅਤੇ ਇਹ ਲੋਕ ਮੁਸਲਿਕ ਜਾਣਬੂਝ ਕੇ ਗਊ ਕਤਲ ਕਰ ਕੇ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਪੁਲਸ ਵੀ ਖਾਨਾਪੂਰਤੀ ਕਰ ਕੇ ਆਪਣਾ ਪਿੱਛਾ ਛਡਵਾਉਣ ਦੀ ਗੱਲ ਕਰਦੀ ਹੈ। ਸਾਡੇ ਵਰਕਰ ਆਪਣੀ ਜਾਨ ’ਤੇ ਖੇਡ ਕੇ ਇਨ੍ਹਾਂ ਸਮੱਗਲਰਾਂ ਨੂੰ ਰੋਕਣ ਦੀ ਹਿੰਮਤ ਕਰਦੇ ਹਨ। ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਗਊ ਸਮੱਗਲਿੰਗ ਅਤੇ ਗਊ ਹੱਤਿਆ ਕਰਨ ਵਾਲਿਆਂ ਨੂੰ ਫਾਂਸੀ ਦੇਣ ਦਾ ਕਾਨੂੰਨ ਬਣਾਇਆ ਜਾਵੇ। ਇਸ ਮੌਕੇ ਸਾਰੇ ਸ਼ਿਵ ਸੈਨਿਕ ਹਾਜ਼ਰ ਸਨ।
ਗਊ ਸਮੱਗਲਰਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
ਐਡਵੋਕੇਟ ਮਨੋਜ ਸੋਈਮ ਨੇ ਦੱਸਿਆ ਕਿ ਗਊ ਸਮੱਗਲਰਾਂ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ, ਜਿਥੇ ਦੋ ਦਿਨ ਤੋਂ ਬਾਅਦ ਫਿਰ ਤੋਂ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਬਲੈਕ ਫੰਗਸ ਬਾਰੇ ਅਫਵਾਹਾਂ ਫੈਲਾਉਣ ਜਾਂ ਅਧੂਰੀ ਜਾਣਕਾਰੀ ਦੇਣ ’ਤੇ ਹੋਵੇਗੀ ਸਖ਼ਤ ਕਾਰਵਾਈ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸੀ. ਜੇ. ਐਮ. ਵੱਲੋਂ ਮਹੀਨਾ ਭਰ ਚੱਲਣ ਵਾਲੀ ਪੌਦੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ
NEXT STORY