ਮੋਹਾਲੀ (ਰਾਣਾ) : ਜ਼ਿਲ੍ਹਾ ਹੁਣ ਹੌਲੀ-ਹੌਲੀ ਤਾਲਾਬੰਦੀ ਤੋਂ ਬਾਹਰ ਆਉਣ ਦੀ ਦਿਸ਼ਾ 'ਚ ਵਧ ਰਿਹਾ ਹੈ। ਸੋਮਵਾਰ ਨੂੰ ਸ਼ਹਿਰ ਦੇ ਸਾਰੇ ਸ਼ਾਪਿੰਗ ਮਾਲਜ਼, ਰੇਸਤਰਾਂ, ਹੋਟਲ ਅਤੇ ਧਾਰਿਮਕ ਸਥਾਨ ਖੁੱਲ੍ਹ ਜਾਣਗੇ, ਹਾਲਾਂਕਿ ਕੋਰੋਨਾ ਨੂੰ ਮਾਤ ਦੇਣ ਲਈ ਪ੍ਰਸ਼ਾਸਨ ਨੇ ਸਖਤ ਸ਼ਰਤਾਂ ਰੱਖੀਆਂ ਹਨ, ਜਿਸ ਦਾ ਸਭ ਨੂੰ ਪਾਲਣ ਕਰਨਾ ਪਵੇਗਾ। ਮਾਲ 'ਚ ਸਮਰੱਥਾ ਮੁਤਾਬਕ ਹੀ ਲੋਕ ਜਾ ਸਕਣਗੇ। ਮਾਲ 'ਚ ਘੁੰਮ ਕੇ ਸਮਾਂ ਬਿਤਾਉਣ ਦੀ ਮਨਜ਼ੂਰੀ ਨਹੀਂ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਕੋਰੋਨਾ ਦਾ ਕਹਿਰ, ਇਕ ਹੋਰ ਮਾਮਲਾ ਆਇਆ ਪਾਜ਼ੇਟਿਵ
ਇਸ ਤਰ੍ਹਾਂ ਲੋਕ ਜੋ ਚੀਜ਼ਾਂ ਲੈਣਗੇ, ਉਨ੍ਹਾਂ ਨੂੰ ਟਰਾਈ ਨਹੀਂ ਕਰ ਸਕਣਗੇ। ਹਰੇਕ ਗਾਹਕ 'ਚ 2 ਗਜ਼ ਦੀ ਦੂਰੀ ਰਹੇਗੀ। ਇਸੇ ਤਰ੍ਹਾਂ ਰੇਸਤਰਾਂ ਲੋਕਾਂ ਨੂੰ ਬਿਠਾ ਕੇ ਖਾਣਾ ਨਹੀਂ ਪਰੋਸ ਸਕਣਗੇ। ਉਹ ਜਾਂ ਤਾਂ ਹੋਮ ਡਲਿਵਰੀ ਜਾਂ ਫਿਰ ਲੋਕ ਉੱਥੋਂ ਖਾਣਾ ਲਿਜਾ ਸਕਣਗੇ, ਜਦੋਂ ਕਿ ਕੰਟੇਨਮੈਂਟ ਜ਼ੋਨ 'ਚ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਸਾਰੀਆਂ ਥਾਵਾਂ 'ਤੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਸਮਾਜਿਕ ਦੂਰੀ ਦੀ ਪਾਲਣਾ ਕਰਨੀ ਪਵੇਗੀ। ਮੋਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਦਾ ਕਹਿਣਾ ਹੈ ਕਿ ਜੇਕਰ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਨੂੰ ਟ੍ਰਾਈਸਿਟੀ ਮੰਨਿਆ ਜਾਂਦਾ ਹੈ ਤਾਂ ਤਿੰਨਾਂ 'ਚ ਇਕ ਬਰਾਬਰ ਹੀ ਨਿਯਮ ਲਾਗੂ ਹੋਣੇ ਚਾਹੀਦੇ ਹਨ ਤਾਂ ਜੋ ਕਿਸੇ ਦਾ ਕਾਰੋਬਾਰ ਪ੍ਰਭਾਵਿਤ ਨਾ ਹੋਵੇ।
ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਰੇ ਧਾਰਿਮਕ ਸਥਾਨ ਸੋਮਵਾਰ ਤੋਂ ਸਵੇਰੇ 5 ਵਜੇ ਤੋਂ ਰਾਤ 9 ਵਜੇ ਵਿਚਕਾਰ ਖੁੱਲ੍ਹਣਗੇ। ਧਾਰਿਮਕ ਸਥਾਨਾਂ 'ਚ ਪੂਜਾ ਲਈ ਇਕ ਸਮੇਂ 20 ਤੋਂ ਜ਼ਿਆਦਾ ਲੋਕ ਨਹੀਂ ਜਾ ਸਕਣਗੇ। ਲੋਕਾਂ ਨੂੰ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਪਵੇਗਾ। ਉੱਥੇ ਹੀ ਧਾਰਿਮਕ ਸਥਾਨਾਂ 'ਤੇ ਪ੍ਰਸਾਦ, ਭੋਜਨ ਅਤੇ ਲੰਗਰ ਨਹੀਂ ਵੰਡਿਆ ਜਾਵੇਗਾ।
ਇਹ ਵੀ ਪੜ੍ਹੋ : ਖਾਲਿਸਤਾਨ ਦੀ ਮੰਗ ਕਾਰਨ ਜੱਥੇਦਾਰ 'ਤੇ ਭੜਕੇ 'ਰਵਨੀਤ ਬਿੱਟੂ'
ਖਾਲਿਸਤਾਨ ਦੀ ਮੰਗ ਕਾਰਨ ਜੱਥੇਦਾਰ 'ਤੇ ਭੜਕੇ 'ਰਵਨੀਤ ਬਿੱਟੂ'
NEXT STORY