ਚੰਡੀਗੜ੍ਹ, (ਭਾਸ਼ਾ)- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ. ਕੇ. ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਉਪ ਚੋਣਾਂ ਲਈ ਐਤਵਾਰ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਜ਼ਰੂਰੀ ਇੰਤਜ਼ਾਮ ਕਰ ਲਏ ਗਏ ਹਨ। 11 ਅਕਤੂਬਰ ਨੂੰ ਹੋਈਆਂ ਉਪ ਚੋਣਾਂ ਨੂੰ ਪੰਜਾਬ ਦੀ ਛੇ ਮਹੀਨੇ ਪੁਰਾਣੀ ਕਾਂਗਰਸ ਸਰਕਾਰ ਦੀ ਪ੍ਰਸਿੱਧੀ ਦੀ ਪ੍ਰੀਖਿਆ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਲਈ ਜ਼ਰੂਰੀ ਇੰਤਜ਼ਾਮ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਐਤਰਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਨਤੀਜੇ ਦੁਪਹਿਰ 12 ਵਜੇ ਤਕ ਘੋਸ਼ਿਤ ਹੋਣ ਦੀ ਸੰਭਾਵਨਾ ਹੈ। ਗੁਰਦਾਸਪੁਰ ਸੰਸਦ ਸੀਟ ਤਹਿਤ 9 ਵਿਧਾਨ ਸਭਾ ਖੇਤਰ ਆਉਂਦੇ ਹਨ। ਜਿਸ ਵਿਚ ਭੋਆ, ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਫਤਿਹਗੜ੍ਹ ਚੂੜ੍ਹੀਆਂ, ਡੇਰਾ ਬਾਬਾ ਨਾਨਕ, ਸੁਜਾਨਪੁਰ ਅਤੇ ਬਟਾਲਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਛੇ ਵਿਧਾਨ ਸਭਾ ਖੇਤਰਾਂ ਲਈ ਗੁਰਦਾਸਪੁਰ ਦੇ ਸੁਖਜਿੰਦਰਾ ਕਾਲਜ ਵਿਚ ਵੋਟਾਂ ਦੀ ਗਿਣਤੀ ਲਈ ਕੇਂਦਰ ਬਣਾਏ ਗਏ ਹਨ। ਜਦੋਂਕਿ ਪਠਾਨਕੋਟ ਜ਼ਿਲੇ ਦੇ ਬਚੇ ਤਿੰਨ ਵਿਧਾਨ ਸਭਾ ਖੇਤਰਾਂ ਲਈ ਪਠਾਨਕੋਟ ਦੇ ਐੱਸ. ਡੀ. ਕਾਲਜ ਵਿਚ ਕੇਂਦਰ ਬਣਾਏ ਗਏ ਹਨ।
5178 ਪੇਂਡੂ ਸਹਾਇਕ ਅਧਿਆਪਕ ਹੋਣਗੇ ਰੈਗੂਲਰ, ਕਮੇਟੀ ਗਠਿਤ
NEXT STORY