ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਪਿਪਲੀ ਅਰਾਈਆਂ ਵਾਲਾ ਰੋਡ 'ਤੇ ਸਥਿਤ ਇਕ ਗੋਦਾਮ 'ਚੋਂ ਚੋਰ ਕਰੀਬ ਪੌਣੇ 2 ਲੱਖ ਰੁਪਏ ਦੇ ਚੌਲ ਲੈ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 12 ਵਜੇ ਚੋਰਾਂ ਨੇ ਗੋਦਾਮ 'ਚ ਦਾਖਲ ਹੋ ਕੇ ਉਥੇ ਮੌਜੂਦ ਦੋ ਚੌਂਕੀਦਾਰਾਂ ਦੇ ਹੱਥ ਪੈਰ ਬੰਨ੍ਹਕੇ ਉਨ੍ਹਾਂ ਨੂੰ ਕਮਰੇ 'ਚ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੀ ਕੰਬਲ 'ਚ ਲਪੇਟ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਚੋਰ ਚੌਲਾਂ ਦੀਆਂ 120 ਬੋਰੀਆਂ ਲੈ ਕੇ ਰਫੂ ਚੱਕਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਗੋਦਾਮ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਨਾ ਚੱਲਦੇ ਹੋਣ ਕਾਰਨ ਚੋਰ ਕੈਮਰੇ 'ਚ ਕੈਦ ਨਹੀਂ ਹੋ ਸਕੇ ਪਰ ਚੰਗੀ ਗੱਲ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋ ਸਕਿਆ।
ਕਰਜ਼ੇ ਦੀ ਸੂਲੀ ਚੜ੍ਹਿਆ ਇਕ ਹੋਰ ਕਿਸਾਨ, ਲਿਆ ਫਾਹਾ
NEXT STORY