ਪਟਿਆਲਾ (ਰਾਜੇਸ਼ ਪੰਜੌਲਾ) : ਇਕ ਪਾਸੇ ਲੱਖਾਂ ਕਿਸਾਨ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਸਡ਼ਕਾਂ ’ਤੇ ਬੈਠੇ ਹਨ। ਦੂਜੇ ਪਾਸੇ ਪੰਜਾਬ ਦੀ ਸਭ ਤੋਂ ਵੱਡੀ ਖੇਤੀ ’ਤੇ ਅਾਧਾਰਿਤ ਰਾਈਸ ਮਿਲਰ ਇੰਡਸਟਰੀ ’ਤੇ ਵੱਡਾ ਖਤਰਾ ਪੈਦਾ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਨੂੰ ਚਾਵਲਾਂ ਦੀ ਸਟੋਰੇਜ ਲਈ ਬਾਰਦਾਨਾ ਨਹੀਂ ਦਿੱਤਾ ਜਾ ਰਿਹਾ, ਜਦਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੈਲਰ ਮਾਲਕਾਂ ਨੇ ਜੀਰੀ ਤੋਂ ਚਾਵਲ ਤਾਂ ਤਿਆਰ ਕਰ ਲਏ ਹਨ ਪਰ ਉਨ੍ਹਾਂ ਦੀ ਸਟੋਰੇਜ ਕਰਨ ਲਈ ਲੌਡ਼ੀਂਦਾ ਬਾਰਦਾਨਾ ਨਹੀਂ ਹੈ। ਇਸ ਕਰ ਕੇ ਪੰਜਾਬ ਸਰਕਾਰ ਅਤੇ ਸ਼ੈਲਰ ਮਾਲਕਾਂ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਸ ਮੁੱਦੇ ’ਤੇ ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਦੀ ਅਹਿਮ ਮੀਟਿੰਗ ਸਨੌਰ ਵਿਖੇ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਸਤ ਪ੍ਰਕਾਸ਼ ਗੋਇਲ ਤੇ ਦਮੋਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੈਲਰ ਮਾਲਕਾਂ ਨੂੰ 70 ਫੀਸਦੀ ਪੁਰਾਣਾ ਬਾਰਦਾਨਾ ਅਤੇ 30 ਫੀਸਦੀ ਨਵਾਂ ਬਾਰਦਾਨਾ ਦਿੱਤਾ ਸੀ। ਉਸ ਸਮੇਂ ਸਰਕਾਰ ਨੇ ਸ਼ੈਲਰ ਮਾਲਕਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਚਾਵਲ ਤਿਆਰ ਕੀਤੇ ਜਾਣਗੇ ਤਾਂ 20 ਫੀਸਦੀ ਨਵਾਂ ਬਾਰਦਾਨਾ ਦੇ ਦਿੱਤਾ ਜਾਵੇਗਾ ਪਰ ਫੂਡ ਏਜੰਸੀਆਂ ਵੱਲੋਂ ਇਹ ਬਾਰਦਾਨਾ ਨਹੀਂ ਭੇਜਿਆ ਜਾ ਰਿਹਾ। ਇਸ ਕਰ ਕੇ ਤਿਆਰ ਹੋਏ ਚਾਵਲ ਦਾ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕੈਪਟਨ ਸਰਕਾਰ ਨੇ ਪੰਜਾਬੀਆਂ ਨਾਲ ਕੀਤਾ ਧੋਖਾ : ‘ਆਪ’
ਸਤ ਪ੍ਰਕਾਸ਼ ਗੋਇਲ ਅਤੇ ਦਮੋਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਹ ਐਸੋਸੀਏਸ਼ਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਪੰਜਾਬ ਦੇ ਫੂਡ ਵਿਭਾਗ ਦੇ ਪਿੰ੍ਰਸੀਪਲ ਸਕੱਤਰ ਅਤੇ ਐਡੀਸ਼ਨਲ ਡਾਇਰੈਕਟਰ ਨੂੰ ਮਿਲ ਚੁਕੇ ਹਨ ਪਰ ਅਜੇ ਤੱਕ ਸਰਕਾਰੀ ਖਰੀਦ ਏਜੰਸੀਆਂ ’ਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਸ਼ੈਲਰ ਮਾਲਕਾਂ ਨੂੰ ਬਲੈਕਮੇਲ ਕਰ ਰਹੀਆਂ ਹਨ, ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ। ਜੇਕਰ ਸਮੇਂ ਸਿਰ ਚਾਵਲ ਨਾ ਦਿੱਤੇ ਗਏ ਤਾਂ ਪੰਜਾਬ ਲਈ ਇਕ ਵੱਡਾ ਸੰਕਟ ਖਡ਼੍ਹਾ ਹੋ ਜਾਵੇਗਾ। ਐਸੋਸੀਏਸ਼ਨ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਇਸ ਮਾਮਲੇ ’ਚ ਦਖਲ ਦਿੰਦੇ ਹੋਏ ਖਰੀਦ ਏਜੰਸੀਆਂ ਨੂੰ ਹੁਕਮ ਜਾਰੀ ਕਰਨ ਕਿ ਸ਼ੈਲਰ ਮਾਲਕਾਂ ਨੂੰ ਤੁਰੰਤ ਨਵਾਂ ਬਾਰਦਾਨਾ ਦਿੱਤਾ ਜਾਵੇ ਤਾਂ ਜੋ ਚਾਵਲਾਂ ਦੀ ਸੰਭਾਲ ਹੋ ਸਕੇ। ਇਸ ਮੌਕੇ ਨਰੇਸ਼ ਗੋਇਲ ਸਨੌਰ, ਜਤਿੰਦਰ ਸਿੰਘ ਸਕੱਤਰ ਰਾਈਸ ਮਿਲਰ ਐਸੋਸੀਏਸ਼ਨ ਪੰਜਾਬ, ਸੁਨੀਲ ਕੁਮਾਰ, ਵਿਜੇ ਕੁਮਾਰ ਸਨੌਰ ਤੋਂ ਇਲਾਵਾ ਹੋਰ ਕਈ ਸ਼ੈਲਰ ਮਾਲਕ ਹਾਜ਼ਰ ਸਨ।
ਇਹ ਵੀ ਪੜ੍ਹੋ : ਮੌੌਸਮ ਦਾ ਮਿਜਾਜ –ਕੋਹਰੇ ਅਤੇ ਠੰਡੀਆਂ ਹਵਾਵਾਂ ਨੇ ਛੇੜੀ ਕੰਬਣੀ
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ, ਕਾਂਗਰਸ ਦੇ ਮੌਜੂਦਾ ਸਰਪੰਚ ਸਮੇਤ 2 ਦੀ ਮੌਤ
NEXT STORY